ਸਰਕਾਰੀ ਪ੍ਰਾਇਮਰੀ ਸਕੂਲ ਵਜੀਦਕੇ ਕਲਾਂ ਵਿਖੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਦੋ ਰੋਜਾ ਵਰਕਸਾਪ ਲਗਾਈ

ਮਹਿਲ ਕਲਾਂ 27 ਫਰਵਰੀ (ਗੁਰਸੇਵਕ ਸਿੰਘ ਸਹੋਤਾ) : ਸਰਕਾਰੀ ਪ੍ਰਾਇਮਰੀ ਸਕੂਲ ਵਜੀਦਕੇ ਕਲਾਂ ਵਿਖੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਹੱਥੀ ਸਹਾਇਕ ਸੱਮਗਰੀ ਤਿਆਰ ਕਰਨ ਲਈ ਦੋ ਰੋਜ਼ਾ ਵਰਕਸ਼ਾਪ ਸੈਂਟਰ ਹੈੱਡ ਟੀਚਰ ਸ੍ਰੀਮਤੀ ਰਿੰਪੀ ਰਾਣੀ ਜੀ ਦੀ ਅਗਵਾਈ ਵਿੱਚ ਲਗਾਈ ਗਈ ।ਜਿਸ ਵਿੱਚ ਸੈਂਟਰ ਵਜੀਦਕੇ ਕਲਾਂ ਦੇ ਸਾਰੇ ਪ੍ਰੀ ਪ੍ਰਾਇਮਰੀ ਅਧਿਆਪਕਾਂ ਅਤੇ ਪ੍ਰਥਮ ਟੀਮ ਨੇ ਭਾਗ ਲਿਆ। ਇਸ ਵਿੱਚ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੁਆਰਾ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਲਈ ਬਹੁਤ ਹੀ ਉਪਜੋਗੀ ਅਤੇ ਵਧੀਆ ਸਹਾਇਕ ਸੱਮਗਰੀ ਤਿਆਰ ਕੀਤੀ ਗਈ।ਵਰਕਸ਼ਾਪ ਦੇ ਦੂਸਰੇ ਦਿਨ ਅਧਿਆਪਕਾਂ ਨੂੰ ਉਤਸਾਹਿਤ ਕਰਨ ਲਈ ਸ੍ਰੀ ਮਤੀ ਵੰਸੂਦਰਾ ਕਪਿਲਾ ਉੱਪ ਜਿਲਾ ਸਿੱਖਿਆ ਅਫਸਰ (ਐਲੀ) ww ਬਰਨਾਲਾ ਜੀ ਨੇ ਦੱਸਿਆ ਕਿ ਅਜਿਹੀਆਂ ਵਰਕਸ਼ਾਪਾਂ ਲਗਾਉਣ ਨਾਲ ਜਿਥੇ ਅਧਿਆਪਕਾਂ ਵਿੱਚ ਉਤਸ਼ਾਹ ਪੈਂਦਾ ਹੁੰਦਾ ਹੈ ।ਉੱਥੇ ਨਵੀਆਂ ਤਕਨੀਕਾਂ ਨਾਲ ਵਿਦਿਆਰਥੀਆਂ ਨੂੰ ਵੀ ਬਹੁਤ ਲਾਭ ਹੁੰਦਾ ਹੈ।ਇਸ ਵਰਕਸ਼ਾਪ ਵਿੱਚ ਮਿਸ ਨਵਜੋਤ ਕੌਰ,ਵੀਰਪਾਲ ਕੌਰ,ਸਰਬਜੀਤ ਕੌਰ ਨੇ ਪ੍ਰਥਮ ਟੀਮ ਵੱਲੋ ਭਾਗ ਲਿਆ। ਸੈਂਟਰ ਵਜੀਦਕੇ ਕਲਾਂ ਵਿੱਚੋਂ ਸ੍ਰੀ ਨਰਿੰਦਰ ਕੁਮਾਰ ਹੈੱਡਟੀਚਰ, ਸ. ਹਰਜਿੰਦਰ ਸਿੰਘ ਭੱਟੀ, ਸ. ਜਗਜੀਤ ਸਿੰਘ, ਸ. ਤੇਜਿੰਦਰ ਸਿੰਘ,  ਮਾਇਆ ਮੈਡਮ,ਸੁਰਿੰਦਰ ਕੌਰ,ਬੀਰਪਾਲ ਕੌਰ,ਸੋਮਪਾਲ ਕੌਰ,ਨੀਲਮ ਰਾਣੀ,ਬਲਵਿੰਦਰ ਕੌਰ,ਨਵਦੀਪ ਕੌਰ, ਮਨਿੰਦਰ ਕੌਰ ਆਦਿ ਅਧਿਆਪਕਾਂ ਨੇ ਭਾਗ ਲਿਆ।