ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਟਰੈਫਿਕ ਸੈਮੀਨਾਰ ਕਰਵਾਇਆ ਗਿਆ

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) : ਐਸ, ਐਸ, ਪੀ ਹਰਜੀਤ ਸਿੰਘ  ਆਈ ਼਼ਪੀ ਐਸ  ਲੁਧਿਆਣਾ ਦਿਹਾਤੀ ਜੀ ਦੇ ਦਿਸ਼ਾਨਿਰਦੇਸ਼ਾਂ ਤਹਿਤ ਅਤੇ ਗੁਰਬਿੰਦਰ ਸਿੰਘ ਡੀ, ਐਸ,ਪੀ ਟਰੈਫਿਕ ਦੀ ਨਿਗਰਾਨੀ ਹੇਠ ਇੰਸਪੈਕਟਰ ਦਵਿੰਦਰ ਸਿੰਘ  ਇੰਚਾਰਜ ਟਰੈਫਿਕ ਲੁਧਿਆਣਾ ਦਿਹਾਤੀ ਦੀ ਅਗਵਾਈ ਹੇਠ ਏ, ਐਸ, ਆਈ ਹਰਪਾਲ ਸਿੰਘ  ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ ਜਗਰਾਉਂ ਵੱਲੋਂ ਧੰਨ ਧੰਨ ਬਾਬਾ ਨੰਦ ਸਿੰਘ ਜੀ ਟਰੈਕਸ ਵੈਲਫੇਅਰ ਸੋਸਾਇਟੀ  ਯੁਨੀਅਨ ਪੁਰਾਣੀ ਦਾਣਾ ਮੰਡੀ ਵਿਖੇ  ਗੱਡੀਆਂ ਦੇ ਡਰਾਈਵਰਾ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਟਰੈਫਿਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਏ, ਐਸ, ਆਈ ਹਰਪਾਲ ਸਿੰਘ ਚੋਕੀਮਾਨ ਵੱਲੋ ਡਰਾਇਵਰਾਂ  ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੱਡੀਆਂ ਦੇ ਕਾਗਜ ਪੂਰੇ ਰੱਖੋ,ਵਹੀਕਲ ਚਲਾਉਂਦੇ ਸਮੇ ਮੋਬਾਇਲ ਫੋਨ ਦੀ ਵਰਤੋਂ ਨਾ ਕਰੋ , ਤੇਜ ਰਫਤਾਰ ਗੱਡੀ ਨਾ ਚਲਾਓ,ਸਰਾਬ ਪੀ ਕੇ ਗੱਡੀ ਨਾ ਚਲਾਓ,ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਗੱਡੀਆਂ ਦੇ ਰਿੱਫਲੈਕਟਰ ਜਾਂ ਚਮਕੀਲੀਆਂ ਰਿੱਫਲੈਕਟਰ ਟੇਪਾਂ ਲਗਵਾਓ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ  ਇੰਚਾਰਜ ਟਰੈਫਿਕ ਇੰਨਸਪੈਕਟਰ ਦਵਿੰਦਰ ਸਿੰਘ ਵੱਲੋਂ ਡਰਾਇਵਰਾ ਨੂੰ,ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ,ਜੀ ਟੀ ਰੋਡ ਪਰ ਲੱਗੇ ਸਾਈਨ ਬੋਰਡਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਸ਼ਹਿਰ ਅੰਦਰ ਗੱਡੀਆਂ ਗਲਤ ਪਾਰਕਿੰਗ ਖੜੀਆਂ ਨਾ ਕਰਨ ਤਾਂ ਜੋ ਸ਼ਹਿਰ ਅੰਦਰ ਟਰੈਫਿਕ ਸਮੱਸਿਆ ਨਾ ਆਵੇ।ਇਸ ਮੋਕੇ ਟਰੈਕਸ ਯੁਨੀਅਨ ਦੇ ਪ੍ਧਾਨ ਮੱਖਣ ਸਿੰਘ ਵੱਲੋਂ ਤੇ ਮੈਬਰਾਂ ਵੱਲੋਂ ਪੁਲਿਸ ਮੁਲਾਜਮਾਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਤੇ ਕਰਮ ਸਿੰਘ ਅਲੀਗੜ੍ਹ, ਗੁਰਜੀਤ ਸਿੰਘ ਜਗਰਾਉਂ, ਫੋਜੀ ਚੂਹੜ ਚੱਕ, ਪ੍ਰਧਾਨ ਹਾਕਮ ਸਿੰਘ ਭੋਟੋ  ਗੋਲਡੀ , ਗੁਰਨੂਰ ਸਿੰਘ,ਜੀਤਾ ਸਿੰਘ ਬੱਸੀਆਂ ਤੋਂ ਇਲਾਵਾ ਹਰਜੀਤ ਸਿੰਘ ਹਾਜ਼ਰ ਸਨ।