ਧੰਨ ਧੰਨ ਬਾਬਾ ਸ਼ੋਭਾ ਜੀ ਦੀ ਯਾਦ ਨੂੰ ਸਮਰਪਿਤ ਪਿੰਡ ਬਿਰਕ ਵਿਚ ਟੂਰਨਾਮੈਂਟ 9 ਅਕਤੂਬਰ ਨੂੰ

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) :ਇੱਥੋਂ ਨੇੜਲੇ ਪਿੰਡ ਬਿਰਕ ਤਹਿਸੀਲ ਜਗਰਾਓਂ ਜ਼ਿਲਾ ਲੁਧਿਆਣਾ ਵਿਖੇ ਧੰਨ ਧੰਨ ਬਾਬਾ ਸ਼ੋਭਾ ਜੀ ਦੀ ਯਾਦ ਨੂੰ ਸਮਰਪਿਤ ਨਗਰ ਦੇ ਪੱਤਵੰਤਿਆ ,ਐਨ ਆਰ ਆਈ ਵੀਰਾਂ ਅਤੇ ਨੌਜਵਾਨਾਂ ਵੱਲੋਂ ਇੱਕ ਦਿਨਾ ਕਬੱਡੀ ਕੱਪ 9 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਬਾਰੇ ਭਰਪੂਰ ਜਾਣਕਾਰੀ ਦਿੰਦੇ ਹੋਏ ਮਾਂ ਖੇਡ ਕਬੱਡੀ ਨਾਲ ਦਿਲੋਂ ਪਿਆਰ ਕਰਨ ਵਾਲੇ ਨੌਜਵਾਨ  ਬੰਟੀ ਯੂ ਐਸ ਏ, ਗੁਰਮੀਤ ਸਿੰਘ ਕਨੈਡਾ, ਗੁਰਪ੍ਰੀਤ ਸਿੰਘ ਮਨੀਲਾ ,ਅਰਸ਼ੀ ਕਨੈਡਾ ,ਮਨੀ ਬੰਦੇਸਾ,ਜਗਦੀਪ ਸਿੰਘ ਅਸਟ੍ਰੇਲੀਆ ਜੈਰੀ ਵਿਰਕ,ਫੌਜੀ ਚਾਂਦੀ ਵਿਰਕ ਅਤੇ ਜੱਗੀ ਹੇਅਰ ਸਟਾਈਲ ਨੇ ਦੱਸਿਆ ਕਿ ਇਸ ਖੇਡ ਟੂਰਨਾਮੈਂਟ ਵਿਚ 52 ਅਤੇ 70ਕਿਲੋ ਦੇ ਮੈਚ ਕਰਵਾਏ ਜਾਣਗੇ ਜਿਸ ਵਿੱਚ 52ਕਿਲੋ ਦੀ ਜੇਤੂ ਫਸਟ ਟੀਮ ਨੂੰ 5100+ਕੱਪ ਅਤੇ ਸੈਕਿੰਡ ਟੀਮ ਨੂੰ 4100+ਕੱਪ ਦੇਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਦੂਸਰੀ ਟੀਮ 70 ਕਿਲੋ ਦੇ ਜੇਤੂ ਖਿਡਾਰੀਆਂ ਨੂੰ 11000 +ਕੱਪ ਅਤੇ ਸੈਕੰਡ ਰਹੀ ਟੀਮ  9100+ਕੱਪ ਦੇਕੇ ਨਿਵਾਜਿਆ ਜਾਵੇਗਾ ! ਇਸ ਸਮੇਂ ਉਹਨਾਂ ਦੱਸਿਆ ਕਿ 52ਕਿਲੋ ਅਤੇ 70 ਕਿਲੋ ਦੇ ਬੈਸਟ ਰੇਡਰ ਅਤੇ ਜਾਫੀ ਨੂੰ ਕੱਪ ਦੇਕੇ ਮਾਣ ਵਧਾਇਆ ਜਾਵੇਗਾ ਇਸ ਸਮੇਂ ਉਹਨਾਂ ਕਿਹਾ ਕਿ ਇੱਕ ਦਿਨਾ ਖੇਡ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ ,ਉਹਨਾਂ ਇਲਾਕੇ ਭਰ ਦੇ ਕਬੱਡੀ ਖਿਡਾਰੀਆਂ ਨੂੰ ਹੂੰਮ ਹੂਮਾ ਕੇ ਪਹੁੰਚਣ ਦੀ ਅਪੀਲ ਕੀਤੀ ਤਾਂਕਿ ਕਿ ਇੱਕ ਦਿਨ ਖੇਡ ਮੇਲੇ ਨੂੰ ਚਾਰ ਚੰਨ ਲੱਗ ਸਕਣ ।