ਤਾਸ਼ ਸੀਪ ਦੇ ਚੋਟੀ ਦੇ ਖਿਡਾਰੀ ਹਨ ਬੂਟਾ ਪਮਾਲ਼, ਨਿੱਕਾ ਪੁੜੈਣ,ਮੁਰਲੀ ਹਾਂਸ ਤੇ ਦੀਪ ਗਾਲਿਬ 

  • ਲੱਖਾਂ ਇਨਾਮ ਜਿੱਤ ਚੁੱਕੇ ਹਨ ਚੋਬਰ

ਮੁੱਲਾਂਪੁਰ ਦਾਖਾ,9 ਜੁਲਾਈ (ਸਤਵਿੰਦਰ ਸਿੰਘ ਗਿੱਲ) : ਅੱਜਕਲ ਜਦੋਂ ਵੀ ਪੰਜਾਬ ਦੇ ਕਿਸੇ ਪਿੰਡ ਤਾਸ਼ ਸੀਪ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਅਕਸਰ ਹੀ ਉਸ ਪਿੰਡ ਤੋ ਜਿੱਤ ਦੇ ਝੰਡੇ ਗੱਡਣ ਵਾਲੇ ਕੌਣ ਹੁੰਦੇ ਨੇ ? ਅੱਜ ਸਾਡੀ ਕਲਮ ਇਹ ਜੁਰਤ ਨਾਲ ਲਿਖੁ ਬੇਸ਼ਕ ਲੋਕ ਇਹ ਆਖੀ ਜਾਣ ਕਿ ਤਾਸ਼ ਸੀਪ ਵੀ ਇਕ ਤਰਾਂ ਦੀ ਵਧੀਆ ਆਦਤ ਨਹੀ। ਲੁਧਿਆਣਾ ਜਿਲ੍ਹੇ ਦੇ ਜਦੋ ਕਿਸੇ ਵੀ ਪਿੰਡ ਚ ਤਾਸ਼ ਸੀਪ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਉਥੇ ਅਕਸਰ ਹੀ ਜਿੱਤ ਦੇ ਝੰਡੇ ਗੱਡਣ ਵਾਲੇ ਬੂਟਾ ਪਮਾਲ, ਦੀਪ ਗਾਲਿਬ ਪਿੰਡ ਅਤੇ ਨਿੱਕਾ ਪੁੜੈਣ ਪਿੰਡ ਤੋ ਅਤੇ ਮੁਰਲੀ ਪਿੰਡ ਹਾਂਸ ਅਤੇ ਦੀਪ ਗਾਲਿਬ ਤੋ ਹਨ ਜੌ ਅਕਸਰ ਮੈਚ ਜਿੱਤ ਜਾਂਦੇ ਹਨ। ਜਦੋ ਵੀ ਕਿਸੇ ਪਿੰਡ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਇਹ ਤੁਹਾਨੂੰ ਖੇਡਦੇ ਨਜਰ ਆਉਣਗੇ ਅਤੇ ਤੁਹਾਨੂੰ ਦੇਰ ਰਾਤ ਪਤਾ ਲਗਦਾ ਹੈ ਕਿ ਬਾਜੀ ਇਹਨਾ ਚਾਰਾਂ ਵਿਚੋਂ ਕੋਈ ਮਾਰ ਗਿਆ ਹੈ। ਅੱਜ ਇਹ ਮੈਨੂੰ ਪਿੰਡ ਤਲਵੰਡੀ ਕਲਾਂ ਪਿੰਡ ਮਿਲੇ ਜਿਥੇ ਮੈਂ ਇਹਨਾ ਦੀ ਇਕ ਤਸਵੀਰ ਖਿੱਚੀ ਤੇ ਇਹਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾ ਨੇ ਮੋਟਰਸਾਈਕਲ ਟੌਹੜਾ ਤੋ ਗੱਡੀ ਸੋਹੀਆਂ ਤੋ ਅਤੇ ਜੀਰਖ ਪਿੰਡ ਤੋ  ਮੋਟਰਸਾਈਕਲ ਜਿੱਤਿਆ ਸੀ। ਏਥੇ ਹੀ ਬੱਸ ਨਹੀਂ  ਪਿੰਡ ਸੰਧੂਆਂ ਖੁਰਦ ਤੋ ਵੀ ਇਹਨਾ ਨੇ ਮੋਟਰਸਾਈਕਲ  ਜਿੱਤਿਆ ਸੀ ਤੇ ਐਲ ਸੀ ਡੀ ਰਾਮਗੜ੍ਹ ਸਰਦਾਰਾਂ ਤੋ ਜਿੱਤੀ ਕ੍ਰਮਵਾਰ ਸੋਨੇ ਦੀ ਮੁੰਦੀ ਅਤੇ ਸਾਈਕਲ ਨਾਗਰੇ ਪਿੰਡ ਤੋ ਜਿੱਤਿਆ। ਬੂਟਾ ਸਿੰਘ ਪਮਾਲ਼ ਨੇ ਦੱਸਿਆ ਕਿ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇਗਾ ਜਿੱਥੋ ਇਹਨਾ ਨੇ ਤਾਸ਼ ਸੀਪ ਚ ਜਿੱਤ ਦਰਜ ਨਾ ਕੀਤੀ ਹੋਵੇ। ਇਸ ਤੋ ਬਿਨਾ ਪਿੰਡ ਦਾਏ ਅਤੇ ਦਹੇੜੂ ਤੋ ਵੀ ਇਹਨਾ ਚੋਬਰਾਂ ਨੇ ਜਿੱਤ ਦਰਜ ਕੀਤੀ ਹੈ,ਆਲ ਓਵਰ ਪੰਜਾਬ ਦੇ ਜੇਤੂ ਨਾਮਵਰ ਵੀ ਰਹੇ ਹਨ ਇਹ ਖਿਡਾਰੀ । ਅੱਜ ਬੁਝੇ ਮਨ ਨਾਲ ਇਹਨਾ ਨਾਮਵਰ ਖਿਡਾਰੀਆਂ ਨੇ ਪੰਜਾਬ ਸਰਕਾਰ ਦੇ ਵੱਡਾ ਗਿਲਾ ਕੀਤਾ ਕਿ ਭਗਵੰਤ ਮਾਨ ਦੀ ਸਰਕਾਰ ਪਤੰਗ ਚੜ੍ਹਾਉਣ ਤੇ ਇਨਾਮ ਤੇ ਦੇ ਸਕਦੀ ਹੈ ਪਰ ਤਾਸ਼ ਸੀਪ ਮੁਕਾਬਲੇ ਕਿਉ ਨਹੀਂ ਕਰਵਾਏ ਜਾਂਦੇ।ਬੂਟਾ ਪਮਾਲ ਨੇ ਦੱਸਿਆ ਕਿ ਬਿੰਦੀ ਕੁਤਬਾ, ਖਾਂਨ ਕੁਤਬਾ, ਲੱਖਾ ਸੋਹੀਆਂ, ਤੀਰਥ ਸੋਹੀਆਂ,ਪ੍ਰਿੰਸ ਦਾਇਆ ਕੋਕਰੀ,ਬਲਬੀਰ ਹਿਮਤਪੂਰਾ,ਕਾਕਾ ਹਥਨ ਅਤੇ ਜੀਤ ਹਥਨ ਆਦਿ ਵੀ ਨਾਮੀ ਖਿਡਾਰੀ ਹਨ ਜੌ ਬਹੁਤ ਵਧੀਆ ਤਾਸ਼ ਸੀਪ ਖੇਡਦੇ ਹਨ।ਇਹਨਾ ਖਿਡਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਤਾਸ਼ ਸੀਪ ਮੁਕਾਬਲੇ ਵੀ ਜਰੂਰ ਕਰਵਾਏ।