ਠੁੱਲੀਵਾਲ ਵਿਖੇ ਸਾਬਕਾ ਸੰਮਤੀ ਮੈੰਬਰ ਜਰਨੈਲ ਸਿੰਘ ਠੁੱਲੀਵਾਲ ਤੇ ਪੰਚਾਂ ਦਾ ਵਾਰਡ ਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ

ਮਹਿਲ ਕਲਾਂ 06 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਸਮਾਜ ਸੇਵੀ ਬਲਾਕ ਸੰਮਤੀ ਦੇ ਸਾਬਕਾ ਮੈੰਬਰ ਜਰਨੈਲ ਸਿੰਘ ਠੁੱਲੀਵਾਲ,ਪੰਚ ਬਲਵੀਰ ਸਿੰਘ , ਪੰਚ ਪਰਮਿੰਦਰ ਸਿੰਘ ਸੰਮੀ ਤੇ ਪੰਚ ਨਾਹਰ ਸਿੰਘ ਦਾ ਪਿੰਡ ਠੁੱਲੀਵਾਲ ਦੇ ਵਾਰਡ ਨੰਬਰ 6,7 ਤੇ 8 ਦੇ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਤਿੰਨੋਂ ਵਾਰਡ ਦੇ ਪਤਵੰਤਿਆਂ ਸੰਮਤੀ ਮੈੰਬਰ ਜਰਨੈਲ ਸਿੰਘ ਠੁੱਲੀਵਾਲ ਨੂੰ ਇਹ ਸਨਮਾਨ ਪਿੰਡ ਅੰਦਰ ਵਿਕਾਸ ਕਾਰਜਾਂ ਲਈ ਦਿੱਤੇ ਸਹਿਯੋਗ ਸਦਕਾ ਦਿੱਤਾ ਗਿਆ। ਇਸ ਮੋਕੇ ਸਮਾਜਸੇਵੀ ਬਾਬਾ ਨਿਰਮਲ ਸਿੰਘ ਠੁੱਲੀਵਾਲ,ਮਾਸਟਰ ਗੁਰਮੇਲ ਸਿੰਘ ਠੁੱਲੀਵਾਲ,ਮਾਸਟਰ ਜਸਵੰਤ ਸਿੰਘ,ਸੂਬੇਦਾਰ ਸੋਹਣ ਸਿੰਘ ,ਮਾਸਟਰ ਦਰਸਨ ਸਿੰਘ ,ਬਹਾਦਰ ਸਿੰਘ ,ਸੁਖਚੈਨ ਸਿੰਘ ਤੇ ਸੇਵਕ ਸਿੰਘ  ਨੇ ਕਿਹਾ ਕਿ ਸਰਪੰਚ ਬਲਜੀਤ ਕੌਰ ਠੁੱਲੀਵਾਲ ਦੀ ਅਗਵਾਈ ਹੇਠ ਪਿੰਡ ਦੇ ਹੋਰਨਾਂ ਵਿਕਾਸ ਕਾਰਜਾਂ ਤੋਂ ਇਲਾਵਾ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਹੈ ਤੇ ਵਿਕਾਸ ਦੇ ਕੰਮ ਕੀਤੇ ਹਨ। ਇਸ ਮੌਕੇ ਸਾਬਕਾ ਸੰਮਤੀ ਮੈੰਬਰ ਜਰਨੈਲ ਸਿੰਘ ਠੁੱਲੀਵਾਲ,ਪੰਚ ਪਰਮਿੰਦਰ ਸਿੰਘ ਸੰਮੀ,ਪੰਚ ਬਲਵੀਰ ਸਿੰਘ ਤੇ ਪੰਚ ਨਾਹਰ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਸਮੁੱਚੀ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਭਵਿੱਖ ਚ ਵੀ ਪਿੰਡ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਾਲ ਨਾਲ ਬਿਨਾਂ ਵਿਤਕਰੇ ਤੋਂ ਵਿਕਾਸ ਕਾਰਜ ਕਰਵਾਉਣਗੇ।.