ਜਗਰਾਓਂ ‘ਚ ਪੁਲਿਸ ਅਤੇ ਸਮਗਲਰ ਵਿਚਕਾਰ ਹੋਇਆ ਮੁਕਾਬਲਾ, ਪੁਲਿਸ ਨੇ ਕੀਤਾ ਕਾਬੂ

ਜਗਰਾਓਂ, 07 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ) : ਸਥਾਨਕ ਸ਼ਹਿਰ ਵਿੱਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਸ਼ੇਰਪੁਰ ਫਾਟਕਾਂ ਦੇ ਨਜ਼ਦੀਕ ਪੁਲਿਸ ਅਤੇ ਸਮੱਗਲਰਾਂ ਵਿਚਕਾਰ ਮੁਕਾਬਲਾ ਹੋ ਗਿਆ। ਅੱਜ ਸ਼ਾਮ ਡਰੱਗ ਸਮੱਗਲਰਾਂ ਤੇ ਪੁਲਿਸ 'ਚ ਸ਼ਹਿਰ ਦੇ ਸ਼ਰੇਆਮ ਫਾਇਰਿੰਗ ਹੋਈ, ਪੁਲਿਸ ਨੇ ਸਮੱਗਲਰਾਂ ਦੀ ਗੱਡੀ ਦੇ ਟਾਇਰਾਂ 'ਚ ਗੋਲ਼ੀਆਂ ਮਾਰ ਕੇ ਗੱਡੀ ਸਮੇਤ ਇੱਕ ਨੂੰ ਕਾਬੂ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਹਰਜੀਤ ਸਿੰਘ ਨੇ ਗਿ੍ਫ਼ਤਾਰ ਕੀਤੇ ਬਦਮਾਸ਼ਾਂ ਨੂੰ ਡਰੱਗ ਸਮੱਗਲਰ ਦੱਸਿਆ। ਸੀਆਈਏ ਸਟਾਫ ਨੂੰ ਇੱਕ ਸੂਚਨਾ ਮਿਲੀ ਸੀ ਕਿ ਕਰੇਟਾ ਗੱਡੀ 'ਤੇ ਵੱਡੇ ਨਸ਼ਾ ਸਮੱਗਲਰ ਜਗਰਾਓਂ ਵਿਖੇ ਹੈਰੋਇਨ ਦੀ ਸਪਲਾਈ ਕਰਨ ਲਈ ਆ ਰਿਹਾ ਹੈ, ਜਿਸ ਨੂੰ ਸ਼ੇਰਪੁਰ ਫਾਟਕ ਦੇ ਨਜ਼ਦੀਕ ਨਾਕਾ ਲਗਾ ਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਆਪਣੀ ਕਰੇਟਾ ਕਾਰ ਨੂੰ ਤੇਜੀ ਨਾਲ ਭਜਾ ਲਿਆ, ਪੁਲਿਸ ਦੀ ਪ੍ਰਰਾਈਵੇਟ ਗੱਡੀ ਨੂੰ ਟੱਕਰ ਮਾਰਦਿਆਂ ਇਕ ਹੋਰ ਗੱਡੀ ਨੂੰ ਟੱਕਰ ਮਾਰ ਕੇ ਭੱਜ ਨਿਕਲੇ। ਇਸ 'ਤੇ ਕਰੇਟਾ 'ਚ ਸਵਾਰ ਸਮੱਗਲਰਾਂ ਨੇ ਫਾਇਰਿੰਗ ਵੀ ਕੀਤੀ, ਜਿਸ ਦੇ ਜਵਾਬ ਵਿਚ ਪੁਲਿਸ ਨੇ ਵੀ ਫਾਇਰਿੰਗ ਕਰਦਿਆਂ ਸਮੱਗਲਰਾਂ ਦੀ ਗੱਡੀ ਵਿਚ ਆਪਣੀ ਗੱਡੀ ਮਾਰ ਦਿੱਤੀ। ਇਸ ਦੌਰਾਨ ਲਾਜਪਤ ਰਾਏ ਰੋਡ ਤੋਂ ਰੇਲਵੇ ਰੋਡ, ਿਲੰਕ ਰੋਡ ਤਕ ਕਈ ਫਾਇਰ ਹੋਏ, ਮੁਲਾਜਮਾਂ ਵੱਲੋਂ ਉਕਤ ਸਮਗਲਰ ਨੂੰ ਕਾਬੂ ਕਰਨ ਲਈ ਪਹਿਲਾਂ ਤਾਂ ਹਵਾਈ ਫਾਇਰ ਕੀਤਾ, ਜਦੋਂ ਉਹ ਨਹੀਂ ਰੁਕਿਆ ਤਾਂ ਉਸਦੀ ਕਾਰ ਦੇ ਟਾਇਰ ਵਿੱਚ ਗੋਲੀ ਮਾਰ ਕੇ ਪੈਂਚਰ ਕਰ ਦਿੱਤਾ ਅਤੇ ਸਮੱਗਲਰਾਂ ਨੂੰ ਕਾਬੂ ਕਰਲਿਆ ਗਿਆ।