ਵਿਆਹ ’ਚ ਹੋ ਗਿਆ ਹੰਗਾਮਾ, ਜੰਮ ਕੇ ਚੱਲੀਆਂ ਕੁਰਸੀਆਂ 

ਲੁਧਿਆਣਾ, 04 ਮਾਰਚ : ਲੁਧਿਆਣਾ ਵਿਚ ਇਕ ਵਿਆਹ ਸਮਾਗਮ ਵਿਚ ਹੰਗਾਮਾ ਹੋ ਗਿਆ ਤੇ ਜੰਮ ਕੇ ਕੁਰਸੀਆਂ ਚੱਲੀਆਂ ਜਿਸਦੇ ਨਤੀਜੇ ਵਜੋਂ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਤੇ ਰਿਸ਼ਤੇਦਾਰਾਂ ਨੇ ਭੱਜ ਕੇ ਜਾਨ ਬਚਾਈ। ਟਿੱਬਾ ਰੋਡ ਸਥਿਤ ਮੇਜਰ ਧਰਮਸ਼ਾਲਾ ਵਿਚ ਇਕ ਵਿਆਹ ਪ੍ਰੋਗਰਾਮ ਵਿਚ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂਹਨ।  ਇਸ ਵਿਚ ਰਿਸ਼ਤੇਦਾਰ ਇਧਰ ਉਧਰ ਭੱਜਦੇ ਨਜ਼ਰ ਆ ਰਹੇ ਹਨ। ਝਗੜਾ ਡੀ ਜੇ ਨੂੰ ਲੈ ਕੇ ਹੋਇਆ। ਦੱਸਿਆ ਜਾਰਿਹਾਹੈ   ਤੇ ਲਾੜਾ ਅਤੇ ਲਾੜੀ ਦੋਵੇਂ ਧਿਰਾਂ ਆਪਸ ਵਿਚ ਖਹਿਬੜ ਪਈਆਂ ਜਿਸਦੇ ਨਤੀਜੇ ਵਜੋਂ ਕੁਰਸੀਆਂ ਵੀ ਚੱਲੀਆਂ, ਇੱਛਾਂ ਪੱਥਰ ਵੀ ਚਲੇ ਜਿਸ ਵਿਚ ਇਕ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਗਏ  ਤੇ ਮਾਮਲਾ ਪੁਲਿਸ ਥਾਣੇ ਵੀ ਪਹੁੰਚ ਗਿਆ। ਕੁਝ ਜ਼ਖ਼ਮੀਆਂ ਦੇ ਦੰਦ ਵੀ ਟੁੱਟੇ ਦੱਸੇ ਜਾ ਰਹੇ ਹਨ।