ਪੰਜਾਬ ਚ ਸਰਕਾਰ ਨਾਮ ਦੀ ਕੋਈ ਸ਼ੈਅ ਨਹੀ, ਜਲੰਧਰ ਜਿਮਨੀ ਚੋਣ ਚ ਆਮ ਆਦਮੀ ਪਾਰਟੀ ਦੀ ਹਾਰ ਹੋਵੇਗੀ  : ਤੂਰ ਯੂ ਐਸ ਏ

  • ਕਿਹਾ : ਲੋਕ ਬਾਦਲ ਦੇ ਰਾਜ ਦੀਆਂ ਸਿਫ਼ਤਾਂ ਕਰਨ ਲੱਗੇ

ਮੁੱਲਾਂਪੁਰ ਦਾਖਾ 21 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ ਪੋਲ ਕਰਕੇ ਹੁਣ ਬਹੁਤ ਜਿਆਦਾ ਪਛਤਾਅ ਰਹੇ ਨੇ ਕਿਉਕਿ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ ਨਹੀਂ ਦਿਖਾਈ ਦੇ ਰਹੀ ਹੈ,ਜਿਸਦੀ ਉਦਾਹਰਨ ਸੰਦੀਪ ਨੰਗਲ ਅੰਬੀਆਂ ਤੇ ਗਾਇਕ ਸਿੱਧੂ ਮੁਸੇਵਾਲਾ ਦੇ ਕਤਲ ਤੋ ਮਿਲਦੀ ਹੈ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਸਵੱਦੀ ਕਲਾਂ ਦੇ ਸੀਨੀਅਰ ਅਕਾਲੀ ਆਗੂ ਸਾਬਕਾ ਬ੍ਲਾਕ ਸੰਮਤੀ ਮੈਂਬਰ ਹਰਮਿੰਦਰ ਸਿੰਘ ਤੂਰ ਯੂ ਐਸ ਏ ਨੇ ਫੋਨ ਤੇ ਗੱਲਬਾਤ ਕਰਦਿਆ ਕੀਤਾ। ਹਰਮਿੰਦਰ ਸਿੰਘ ਤੂਰ ਨੇ ਕਿਹਾ ਕਿ ਜਦੋ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਉਸ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਬਹੁਤ ਵੱਡੇ ਪੱਧਰ ਤੇ ਵਿਕਾਸ ਹੋਏ ਹਨ। ਉਹਨਾਂ ਕਿਹਾ ਕਿ ਪਿੰਡ ਪੁਰ ਪਿੰਡ ਉਹ ਵੇਲੇ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਹੋਈਆਂ ਸਨ ਅਤੇ ਪਿੰਡਾਂ ਦੇ ਬਹੁਤ ਜਿਆਦਾ ਵਿਕਾਸ ਹੋਏ ਹਨ। ਤੂਰ ਨੇ ਕਿਹਾ ਕਿ ਬਾਦਲ ਦੇ ਰਾਜ ਵੇਲੇ ਕਿਸਾਨਾਂ ਦੀ ਫਸਲ ਵੀ ਦਾਣਾ ਮੰਡੀਆਂ ਚ ਆਉਂਦੇ ਸਾਰ ਹੀ ਵਿਕ ਜਾਂਦੀ ਸੀ ਅਤੇ ਕਿਸਾਨਾਂ ਨੂੰ ਤੁਰੰਤ ਫ਼ਸਲ ਦੇ ਪੈਸੇ ਵੀ ਮਿਲ ਜਾਂਦੇ ਸਨ। ਹਰਮਿੰਦਰ ਸਿੰਘ ਤੂਰ ਨੇ ਕਿਹਾ ਕਿ ਜਿਹੜੇ ਲੋਕ ਇਹ ਭੰਡੀ ਪ੍ਰਚਾਰ ਕਰਦੇ ਹਨ ਕਿ ਬਾਦਲ ਨੇ ਪਰਿਵਾਰ ਨੂੰ ਤਰਜੀਹ ਦਿੱਤੀ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਆ ਦੇ ਰੱਖੀ ਸੀ,ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਈ ਉਸ ਵੇਲੇ ਸੁਖਬੀਰ ਬਾਦਲ,ਮਜੀਠੀਆ ਅਤੇ ਹਰਸਿਮਰਤ ਕੌਰ ਚੋਣ ਜਿੱਤ ਕੇ ਸੁਰੱਖਿਆ ਲੈਂਦੇ ਸਨ ਜਦਕਿ  ਹੁਣ ਤਾਂ ਵਾਲੇ ਭਗਵੰਤ ਮਾਨ  ਬਿਨਾ ਚੋਣ ਜਿੱਤੇ ਆਪਣੀ ਪਤਨੀ ਅਤੇ ਆਪਣੀ ਭੈਣ ਨੂੰ ਗੰਨਮੈਂਨ ਪਰਵਾਇਈਡ ਕਰਵਾਈ ਫਿਰਦਾ ਐ। ਹਰਮਿੰਦਰ ਸਿੰਘ ਤੂਰ ਨੇ ਕਿਹਾ ਕਿ ਜਲੰਧਰ ਦੀ ਜਿਮਨੀ ਚੋਣ ਵਿੱਚ ਪੰਜਾਬ ਦੇ ਲੋਕ ਦੇਖ ਲੈਣਗੇ ਕਿ ਕਿੰਨੇ ਵੱਡੇ ਫਰਕ ਨਾਲ ਆਪ ਪਾਰਟੀ ਦਾ ਉਮੀਦਵਾਰ ਹਾਰਦਾ ਹੈ। ਸਵੱਦੀ ਨੇ ਕਿਹਾ ਕਿ ਬੇਸ਼ਕ ਪੰਜਾਬ ਚ ਵਿਧਾਨ ਸਭਾ ਚੋਣਾਂ ਚ ਹਾਲੇ ਕਾਫੀ ਸਮਾਂ ਬਾਕੀ ਹੈ ਪਰ ਜਦੋਂ ਵੀ ਸੂਬੇ ਚ ਚੋਣ ਹੋਵੇਗੀ ਤਾਂ ਉਸ ਵੇਲੇ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣੇਗੀ ਤੇ ਮੁੱਖ ਮੰਤਰੀ ਸੁਖਬੀਰ ਬਾਦਲ ਬਾਦਲ ਹੋਣਗੇ।