ਸਮਾਜਸੇਵਾ ਕਰਕੇ ਬਜ਼ੁਰਗਾਂ ਨੂੰ ਯਾਦ ਕਰਨ ਤੋਂ ਉੱਤਮ ਸੇਵਾ ਹੋਰ ਕੋਈ ਨਹੀਂ ਹੋ ਸਕਦੀ-ਸੰਧਵਾਂ

  • ਸਵ. ਕੁਲਦੀਪ ਸਿੰਘ ਗਰੇਵਾਲ ਦੀ  ਯਾਦ ਵਿੱਚ ਲਗਾਇਆ ਖੂਨਦਾਨ ਅਤੇ ਅੱਖਾਂ ਦਾ ਫ੍ਰੀ ਕੈਂਪ

ਜਗਰਾਓ, 11 ਫਰਵਰੀ : ਸਮਾਜਸੇਵੀ ਸੰਸਥਾ ਲਾਇਨ ਕਲੱਬ ਜਗਰਾਓਂ ਮੇਨ ਵਲੋ ਆਲ ਫਰੈਂਡਜ ਐਂਡ ਸਪੋਰਟਸ ਵੈੱਲਫੇਅਰ ਕਲੱਬ ਦੇ ਸਹਿਯੋਗ ਅਤੇ ਸੱਚਖੰਡ ਵਾਸੀ ਸੰਤ ਬਾਬਾ ਜਗਰੂਪ ਸਿੰਘ ਬੇਗ਼ਮ-ਪੁਰ ਭੋਰਾ ਸਾਹਿਬ (ਨਾਨਕਸਰ) ਵਾਲਿਆ ਦੇ ਅਸ਼ੀਰਵਾਦ ਨਾਲ ਸਵ: ਕੁਲਦੀਪ ਸਿੰਘ ਗਰੇਵਾਲ ਦੀ ਨਿੱਘੀ ਯਾਦ ਵਿੱਚ ਦਲਜਿੰਦਰਪਾਲ ਕੌਰ ਗਰੇਵਾਲ ਅਤੇ ਉਹਨਾਂ ਦੇ ਸਮੂਹ ਪਰਿਵਾਰ ਵਲੋਂ ਸਨਮਤੀ ਮਾਤਰੀ ਸੇਵਾ ਸਦਨ ਹਾਲ, ਸਾਹਮਣੇ ਕਲਿਆਣੀ ਹਸਪਤਾਲ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ, ਖ਼ੂਨਦਾਨ ਕੈਂਪ ਅਤੇ ਇਲੈਕਟਰੋ ਹੋਮਿਓਪੈਥੀ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਬਾਬਾ ਜੀਵਾ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ, ਵਿਧਾਇਕ ਸਰਵਜੀਤ ਕੌਰ ਮਾਣੂਕੇ, ਲਾਇਨ ਕਲੱਬ ਦੇ ਅਮਿ੍ਰਤਪਾਲ ਸਿੰਘ ਜੰਡੂ ਅਤੇ ਗੁਰਚਰਨ ਸਿੰਘ ਕਾਲੜਾ ਪਹੁੰਚੇ। ਇਸ ਮੌਕੇ ਸਪੀਕਰ ਸੰਧਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਂ ਬਾਪ ਦੀ ਸੇਵਾ ਵਿਚ ਉਨ੍ਹਾਂ ਨੂੰ ਯਾਦ ਕਰਦੇ ਹੋਏ ਸਮਾਜਸੇਵਾ ਦੇ ਪ੍ਰੋਜੈਕਟ ਲਗਾ ਕੇ ਗਰੀਬਾਂ ਅਤੇ ਜਰੂਰਤਮੰਦਾਂ ਦੀ ਸੇਵਾ ਕਰਨ ਤੋਂ ਉੱਤਮ ਸੇਵਾ ਹੋਰ ਕੋਈ ਨਹੀਂ ਹੋ ਸਕਦੀ। ਉਨ੍ਹਾਂ ਗਰੇਵਾਲ ਪਰਿਵਾਰ ਦੀ ਇਸ ਨੇਕ ਕੰਮ ਲਈ ਸਰਾਹਨਾ ਕੀਤੀ ਅਤੇ ਉਨ੍ਹਾਂ ਤੋਂ ਸੇਧ ਲੈ ਕੇ ਹੋਰਨਾਂ ਨੂੰ ਵੀ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਇਸ ਤਰ੍ਹਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ਼ੰਕਰਾ ਆਈ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ 268 ਮਰੀਜਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਵਿਚੋਂ 38 ਮਰੀਜ਼ ਆਪ੍ਰੇਸ਼ਨ ਵਾਲੇ ਸਾਹਮਣੇ ਆਏ। ਜਿੰਨ੍ਹੰ ਦੇ ਆਪ੍ਰੇਸ਼ਨ ਸੰਕਰਾ ਹਸਪਤਾਲ ਵਿਚ ਕਰਵਾਏ ਜਾਣਗੇ। ਇਸਤੋਂ ਇਲਾਵਾ ਲਗਾਏ ਗਏ ਖੂਨਦਾਨ ਕੈਂਪ ਵਿਚ 45 ਯੂਨਿਟ ਥੂਨਦਾਨ ਹਾਸਿਲ ਕੀਤਾ ਗਿਆ ਅਤੇ ਇਲੈਕਟ੍ਰੋਹੋਮਿਓਪੈਥੀ ਦਾ ਡਾਕਟਰ ਮਨਪ੍ਰੀਤ ਸਿੰਘ ਚਾਵਲਾ ਨੇ 75 ਮਰੀਜ਼ਾ ਦੀ ਜਾਂਚ ਕਰਕੇ ਉਨ੍ਹਾਂ ਨੂੰ ਦਵਾਈਆਂ ਮੁਫਤ ਦਿਤੀਆਂ। ਅੰਤ ਵਿਚ ਕਲੱਬ ਵਲੋਂ ਸਪੀਕਰ ਸੰਧਵਾਂ, ਵਿਧਾਇਕਾ ਮਾਣੂਕਤੇ ਅਤੇ ਹੋਰਨਾ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਅਮਰਿੰਦਰ ਸਿੰਘ, ਸੈਕਟਰੀ ਹਰਪ੍ਰੀਤ ਸਿੰਘ ਸੱਗੂ, ਕੈਸ਼ੀਅਰ ਗੁਰਪ੍ਰੀਤ ਸਿੰਘ ਛੀਨਾ, ਰਜਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ ਤੂਰ, ਸ਼ਰਨਦੀਪ ਸਿੰਘ ਬੈਨੀਪਾਲ, ਜਸਪਾਲ ਕੌਰ ਤੂਰ, ਇੰਦਰਪਾਲ ਸਿੰਘ ਢਿੱਲੋਂ, ਹਰਮਿੰਦਰ ਸਿੰਘ, ਨਿਰਵੈਰ ਸਿੰਘ ਸੋਹੀ, ਨਿਰਭੈ ਸਿੰਘ ਸਿੱਧੂ, ਪਰਮਿੰਦਰ ਸਿੰਘ, ਕਮਲਜੀਤ ਸਿੰਘ ਮੱਲਾ, ਸਤਿੰਦਰਪਾਲ ਸਿੰਘ ਗਰੇਵਾਲ, ਜਸਜੀਤ ਸਿੰਘ ਮੱਲ੍ਹੀ, ਮਨਜੀਤ ਸਿੰਘ ਮਠਾੜੂ, ਗੁਰਜੋਤ ਸਿੰਘ ਗਰੇਵਾਲ, ਭਾਰਤ ਬਾਂਸਲ, ਪਰਮਵੀਰ ਸਿੰਘ ਗਿੱਲ, ਭੁਪਿੰਦਰ ਸਿੰਘ ਰਾਣਾ, ਅਮਰਜੀਤ ਸਿੰਘ ਸੋਨੂੰ, ਮਹਿੰਦਰ ਸਿੰਘ ਸਿੱਧਵਾਂ, ਵਿਵੇਕ ਭਾਰਦਵਾਜ ਤੋਂ ਇਲਾਵਾ ਦਵਿੰਦਰ ਸਿੰਘ ਗ੍ਰੇਵਾਲ ਟੋਰਾਂਟੋ, ਬਲਜਿੰਦਰ ਬਰਾੜ ਟੋਰਾਂਟੋ, ਸੁਰਜੀਤ ਸਿੰਘ ਯੂਐਸਏ, ਤੇਜਿੰਦਰ ਸਿੰਘ ਯੂਐਸਏ, ਬਲਜੀਤ ਸਿੰਘ ਕਨੇਡਾ,, ਕਿੰਦਾ ਗਿੱਲ ਸਰਪੰਚ, ਵਿਜੇ ਪ੍ਰਤਾਪ ਮੱਲ੍ਹੀ ਕਨੇਡਾ, ਮਨਮੋਹਨ ਗਰੇਵਾਲ ਯੂਐਸਏ, ਰੌਬੀ ਗਰੇੇਵਾਲ, ਨਾਜਰ ਸਿੰਘ ਸਿੱਧੂ ਕਨੇਡਾ, ਜਸਵੰਤ ਖੋਸਾ ਕਨੇਡਾ, ਰਾਜਵੰਤ ਬਰਾੜ ਕਨੇਡਾ ਅਤੇ ਸੁਖਦੇਵ ਸਿੰਘ ਖੋਸਾ ਸਮੇਤ ਹੋਰ ਮੌਜੂਦ ਸਨ।