ਲਹਿਰਾਗਾਗਾ ਨੇੜੇ ਖੜ੍ਹੇ ਦੋ ਤੇਲ ਟੈਂਕਰਾਂ ਵਿੱਚ ਲੱਗੀ ਭਿਆਨਕ ਅੱਗ

ਲਹਿਰਾਗਾਗਾ, 08 ਮਾਰਚ : ਲਹਿਰਾਗਾਗਾ ਦੇ ਪਿੰਡ ਖੇਤਲਾ ਨੇੜੇ ਖੜ੍ਹੇ ਦੋ ਤੇਲ ਟੈਂਕਰਾਂ ਵਿੱਚ ਭਿਆਨਕ ਅੱਗ ਲੱਗ ਗਈ। ਕੁਝ ਹੀ ਦੇਰ 'ਚ ਦੋਵੇਂ ਤੇਲ ਟੈਂਕਰ ਸੜ ਕੇ ਸੁਆਹ ਹੋ ਗਏ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਦੱਸ ਦੇਈਏ ਕਿ ਪਿੰਡ ਖੇਤਲਾ ਦੇ ਕੋਲ ਜਿਓ ਰਿਲਾਇੰਸ ਦਾ ਤੇਲ ਡਿਪੂ ਹੈ, ਜਿੱਥੇ ਤੇਲ ਟੈਂਕਰਾਂ ਤੋਂ ਤੇਲ ਦੀ ਸਪਲਾਈ ਕੀਤੀ ਜਾਂਦੀ ਹੈ। ਅੱਜ ਸਵੇਰੇ ਉਸ ਦੇ ਢਾਬੇ 'ਤੇ ਤੇਲ ਟੈਂਕਰ ਖੜ੍ਹੇ ਸਨ,  ਅਚਾਨਕ ਇਕ ਟੈਂਕਰ 'ਚ ਭਿਆਨਕ ਅੱਗ ਲੱਗ ਗਈ, ਜਿਸ ਨੇ ਇਕ ਹੋਰ ਟੈਂਕਰ ਨੂੰ ਆਪਣੀ ਲਪੇਟ 'ਚ ਲੈ ਲਿਆ।