ਟਰਾਲੇ ਤੇ ਮੋਟਰਸਾਈਕਲ ਜੁਗਾੜੂ ਰੇਹੜੀ ਵਿਚਕਾਰ ਭਿਆਨਕ ਹਾਦਸਾ

ਫਾਜ਼ਿਲਕਾ, 5 ਅਪ੍ਰੈਲ : ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ 'ਤੇ ਸਥਿਤ ਜੰਗਾਂ ਵਾਲਾ ਮੋੜ 'ਤੇ ਟਰਾਲੇ ਅਤੇ ਮੋਟਰਸਾਈਕਲ ਜੁਗਾੜੂ ਰੇਹੜੀ ਵਿਚਕਾਰ ਭਿਆਨਕ ਹਾਦਸਾ ਹੋ ਗਿਆ, ਜਿਸ ਦੌਰਾਨ ਬੋਰੀਆਂ ਨਾਲ ਭਰਿਆ ਹੋਇਆ ਟਰਾਲਾ ਜੁਗਾੜੂ ਰੇਹੜੀ ਉੱਪਰ ਪਲਟ ਗਿਆ। ਆਸ-ਪਾਸ ਦੇ ਲੋਕਾਂ ਦੀ ਸਹਾਇਤਾ ਨਾਲ ਰੇਹੜੀ ਚਾਲਕ ਨੁੰ ਬੋਰੀਆਂ ਹੇਠੋਂ ਬੜੀ ਜੱਦੋ-ਜ਼ਹਿਦ ਬਾਹਰ ਕੱਢ ਕੇ ਇਲਾਜ ਲਈ ਫਿਰੋਜ਼ਪੁਰ ਭੇਜਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੋਰੀਆਂ ਨਾਲ ਭਰਿਆ ਇਹ ਟਰੱਕ ਫਾਜ਼ਿਲਕਾ ਤੋਂ ਫਿਰੋਜ਼ਪੁਰ ਦਿਸ਼ਾ ਨੁੰ ਜਾ ਰਿਹਾ ਸੀ ਕਿ ਇੱਕਦਮ ਸੰਤੁਲਨ ਵਿਗੜ ਗਿਆ ਅਤੇ ਰੇਹੜੀ ਚਾਲਕ ਬਲਬੀਰ ਸਿੰਘ ਬੀਰਾ ਵਾਸੀ ਸਦਰਦੀਨ ਟਰੱਕ ਦੀ ਲਪੇਟ 'ਚ ਗਿਆ, ਉਸਦੀ ਹਾਲਤ ਦੀ ਗੰਭੀਰ ਬਣੀ ਹੋਈ ਸੀ। ਇਸ ਹਾਦਸੇ ਦੌਰਾਨ ਟਰੱਕ ਚਾਲਕ ਮੌਕੇ ਤੋਂ ਤੁਰੰਤ ਫਰਾਰ ਹੋ ਗਿਆ।