ਤਹਿਸੀਲ ਕੰਪਲ਼ੈਕਸ ਵੱਲੋ ਚਾਰ ਸਹਿਬਜ਼ਾਦਿਆਂ ਦੀ ਸਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ

ਜਗਰਾਉ 30 ਦਸੰਬਰ (ਰਛਪਾਲ ਸਿੰਘ ਸ਼ੇਰਪੁਰੀ) : ਚਾਰ ਸਹਿਬਾਜ਼ਾਦੇ ਬਾਬਾ ਅਜੀਤ ਸਿੰਘ ,ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਾਸਾਨੀ ਸਹਾਦਤ ਨੂੰ ਸਮਰਪਿਤ ਤਹਿਸੀਲ ਕੰਪਲੈਕਸ ਜਗਰਾਉ ਵਿਖੇ ਹਰ ਸਾਲ ਦੀ ਤਰਾਂ ਅੱਜ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਨ ਵਾਲੇ ਸਮੂਹ ਕਰਮਚਾਰੀਆਂ,ਕੰਨਗੋ ,ਪਟਵਾਰੀ, ਡੀਡ ਰਾਈਟਰ ਟਾਈਪਿਸ਼ਟਾ ਵੱਲੋ ਸੰਗਤਾਂ ਨੂੰ ਬਦਾਮਾ ਵਾਲਾ ਦੁੱਧ ਛੁਕਾਇਆ ਗਿਆ ।ਇਸ ਮੋਕੇ ਭਾਈ ਰਾਜਪਾਲ ਸਿੰਘ ਰੋਸਨ ਵੱਲੋ ਸਭ ਤੋ ਅਰਦਾਸ ਕੀਤੀ ਗਈ ਉਪਰੰਤ ਗਈ ਕਿ  ਸਮੂਚੀਆਂ ਸੰਗਤਾਂ ਤੇ ਮੇਹਰ ਭਾਰਿਆ ਹੱਥ ਰੱਖ ਕਿ ਸਾਹਿਬ ਗੁਰੁ ਜੀ ਦੀ  ਮਹਾਨ ਸ਼ਹੀਦੀ ਪੁਰਬ ਅਤੇ ਅਵਤਾਰ ਪੁਰਬ ਮਨਾਉਣ ਦਾ ਉਦਮ ਉਪਰਾਲਾ ਕਰਨ ਤੇ ਸੰਗਤਾਂ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ।ਇਸ ਮੋਕੇ ਰੀਡਰ ਪ੍ਰੀਤਮ ਸਿੰਘ ਢੱਟ, ਗੁਰਤੇਜ ਸਿੰਘ ਕੰਨਗੋ,ਸੁਖਵੰਤ ਸਿੰਘ ਕੰਨਗੋ ,ਪਟਵਾਰੀ ਜਗਤਾਰ ਸਿੰਘ,ਪਟਵਾਰੀ ਕੁਲਦੀਪ ਸਿੰਘ,ਪਟਵਾਰੀ ਅਭਿਸੇਕ ਚੋਪੜਾ, ਕੁਲਦੀਪ ਸਿੰਘ ਘਾਗੂ, ਹਰਪ੍ਰੀਤ ਸਿੰਘ ਕੁਲਵਿੰਦਰ ਸਿੰਘ .ਜਗਮੋਹਣ ਸਿੰਘ ਪੀ.ਐਸ.ਪੀ.ਐਲ ਛੱਜਾਵਾਲ ਨੰਬਰਦਾਰ ਜੱਗਾ ਸਿੰਘ, ਗੁਰਦੀਪ ਸਿੰਘ ਦੀਪਾ, ਗੁਰਪ੍ਰੀਤ ਸਿੰਘ ਜੱਸੀ,ਬਹਾਦਰ ਸਿੰਘ,ਤੋ ਇਲਾਵਾ ਕਹਿਚਰੀ ਦਾ ਸਮੂਹ ਸਟਾਫ ਹਾਜਰ ਸਨ।