ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਕਬੱਡੀ ਮੁਕਾਬਲਿਆਂ ਵਿੱਚ ਕੋਟਲਾ ਬਜਵਾੜਾ ਦੀ ਟੀਮ ਰਹੀ ਜੇਤੂ

  • ਜ਼ਿਲ੍ਹਾ ਪੱਧਰ ਤੇ ਕਰਵਾਏ ਗਏ 25 ਖੇਡਾਂ ਦੇ ਮੁਕਾਬਲਿਆਂ ਵਿੱਚ 7000 ਖਿਡਾਰੀਆਂ ਨੇ ਵਿਖਾਏ ਆਪਣੀ ਖੇਡ ਪ੍ਰਤਿਭਾ ਦੇ ਜ਼ੋਹਰ 

ਫ਼ਤਹਿਗੜ੍ਹ ਸਾਹਿਬ, 05 ਅਕਤੂਬਰ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਖੇਡ ਸੱਭਿਆਚਾਰ ਮੁੜ ਸੁਰਜੀਤ ਕਰਨ ਦੇ ਮੰਤਵ ਨਾਲ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ-2023 ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਲਗਭਗ 7000 ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦੇ ਜ਼ੋਹਰ ਵਿਖਾਏ ਅਤੇ ਇਨ੍ਹਾਂ ਵਿੱਚ ਹੋਏ ਫਸਵੇਂ ਮੁਕਾਬਲਿਆਂ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਹ ਪ੍ਰਗਟਾਵਾ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਕੁਲਦੀਪ ਚੁੱਘ ਨੇ ਜ਼ਿਲ੍ਹਾ ਪੱਧਰੀ ਖੇਡਾਂ ਦੇ ਨਤੀਜਿਆਂ ਬਾਰੇ ਗੱਲਬਾਤ ਕਰਦਿਆਂ ਕੀਤਾ। ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਅੱਜ ਹੋਏ ਲੜਕਿਆਂ ਦੇ 14 ਸਾਲ ਉਮਰ ਵਰਗ ਦੇ ਕਬੱਡੀ ਮੁਕਾਬਲੇ ਵਿੱਚ ਕੋਟਲਾ ਬਜਵਾੜਾ-ਏ ਦੀ ਟੀਮ ਪਹਿਲੇ ਸਥਾਨ ਤੇ ਰਹੀ ਜਦੋਂ ਕਿ ਕੋਟਲਾ ਬਜਵਾੜਾ-ਬੀ ਦੀ ਟੀਮ ਦੂਜੇ ਤੇ ਸਾਨੀਪੁਰ ਦੀ ਟੀਮ ਤੀਜੇ ਸਥਾਨ ਤੇ ਰਹੀ। ਇਸੇ ਤਰ੍ਹਾਂ ਲੜਕਿਆਂ ਦੇ 17 ਸਾਲ ਉਮਰ ਵਰਗ ਦੇ ਕਬੱਡੀ ਮੁਕਾਬਲੇ ਵਿੱਚ ਕੋਟਲਾ ਬਜਵਾੜਾ ਦੀ ਟੀਮ ਪਹਿਲੇ, ਭਾਮੀਆਂ ਦੀ ਟੀਮ ਦੂਜ਼ੇ ਤੇ ਧਨੌਲੀ ਦੀ ਟੀਮ ਤੀਜੇ ਸਥਾਨ ਤੇ ਰਹੀ। ਉਨ੍ਹਾਂ ਹੋਰ ਦੱਸਿਆ ਕਿ ਲੜਕਿਆਂ ਦੇ 14 ਸਾਲ ਉਮਰ ਵਰਗ ਦੇ ਵਾਲੀਬਾਲ ਮੁਕਾਬਲੇ ਵਿੱਚ ਐਸ.ਬੀ.ਐਸ. ਚੁੰਨੀ ਕਲਾਂ ਦੀ ਟੀਮ ਪਹਿਲੇ ਤੇ ਭਰਪੂਰਗੜ੍ਹ ਦੀ ਟੀਮ ਦੂਜੇ ਸਥਾਨ ਤੇ ਰਹੀ। ਲੜਕੀਆਂ ਦੇ 14 ਸਾਲ ਉਮਰ ਵਰਗ ਦੇ ਵਾਲੀਬਾਲ ਮੁਕਾਬਲੇ ਵਿੱਚ ਐੱਸ.ਡੀ.ਮਾਡਲ ਸਕੂਲ ਮੰਡੀ ਗੋਬਿੰਦਗੜ੍ਹ ਦੀ ਟੀਮ ਪਹਿਲੇ, ਗਾਰਡਨ ਵੈਲੀ ਸਕੂਲ ਚੁੰਨੀ ਕਲਾਂ ਦੀ ਟੀਮ ਦੂਜੇ ਤੇ ਬੁੱਗਾ ਕਲਾਂ ਸਕੂਲ ਦੀ ਟੀਮ ਤੀਜੇ ਸਥਾਨ ਤੇ ਰਹੀ। ਜਦੋਂ ਕਿ ਲੜਕਿਆਂ ਦੇ 17 ਸਾਲ ਉਮਰ ਵਰਗ ਦੇ ਵਾਲੀਬਾਲ ਮੁਕਾਬਲੇ ਵਿੱਚ ਲਖਣਪੁਰ ਸਕੂਲ ਦੀ ਟੀਮ ਪਹਿਲੇ, ਫਰੌਰ ਸਕੂਲ ਦੀ ਟੀਮ ਦੂਜੇ ਤੇ ਕੋਚਿੰਗ ਸੈਂਟਰ ਸਮਸ਼ਪੁਰ ਦੀ ਟੀਮ ਤੀਜੇ ਸਥਾਨ ਤੇ ਰਹੀ। ਲੜਕੀਆਂ ਦੇ 17 ਸਾਲ ਉਮਰ ਵਰਗ ਦੇ ਵਾਲੀਬਾਲ ਮੁਕਾਬਲੇ ਵਿੱਚ ਐਸ.ਡੀ.ਮਾਡਲ ਸਕੂਲ ਮੰਡੀ ਗੋਬਿੰਦਗੜ੍ਹ ਦੀ ਟੀਮ ਪਹਿਲੇ, ਬੁੱਗਾ ਕਲਾਂ ਸਕੂਲ ਦੀ ਟੀਮ ਦੂਜੇ ਤੇ ਲਖਣਪੁਰ ਸਕੂਲ ਦੀ ਟੀਮ ਤੀਜੇ ਸਥਾਨ ਤੇ ਰਹੀ। ਜ਼ਿਲ੍ਹਾ ਖੇਡ ਅਫਸਰ ਨੇ ਹੋਰ ਦੱਸਿਆ ਕਿ ਲੜਕਿਆਂ ਦੇ 21 ਸਾਲ ਉਮਰ ਵਰਗ ਦੇ ਵਾਲੀਬਾਲ ਮੁਕਾਬਲੇ ਵਿੰਚ ਕੋਚਿੰਗ ਸੈਂਟਰ ਸਮਸ਼ਪੁਰ ਦੀ ਟੀਮ ਪਹਿਲੇ, ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸਕੂਲ ਦੀ ਟੀਮ ਦੂਜੇ ਸਥਾਨ ਤੇ ਰਹੀ। ਜਦੋਂ ਕਿ ਲੜਕੀਆਂ ਦੇ 21 ਸਾਲ ਉਮਰ ਵਰਗ ਦੇ ਵਾਲੀਬਾਲ ਮੁਕਾਬਲੇ ਵਿੱਚ ਗਾਰਡਨ ਵੈਲੀ ਸਕੂਲ ਚੁੰਨੀ ਕਲਾਂ ਦੀ ਟੀਮ ਪਹਿਲੇ, ਸੈਫਰਨ ਕਾਲਜ਼ ਕੋਟਲਾ ਬਜਵਾੜਾ ਦੀ ਟੀਮ ਦੂਜੇ ਸਥਾਨ ਤੇ ਰਹੀ। ਲੜਕਿਆਂ ਦੇ 21-30 ਸਾਲ ਉਮਰ ਵਰਗ ਦੇ ਵਾਲੀਬਾਲ ਮੁਕਾਬਲੇ ਵਿੱਚ ਕੋਚਿੰਗ ਸੈਂਟਰ ਸਮਸ਼ਪੁਰ ਦੀ ਟੀਮ ਪਹਿਲੇ ਅਤੇ ਬਲਾਕ ਖੇੜਾ ਦੀ ਟੀਮ ਦੂਜੇ ਸਥਾਨ ਤੇ ਰਹੀ। ਲੜਕਿਆਂ ਦੇ 30-40 ਸਾਲ ਉਮਰ ਵਰਗ ਦੇ ਵਾਲੀਬਾਲ ਮੁਕਾਬਲੇ ਵਿੱਚ ਬਲਾਕ ਸਰਹਿੰਦ ਦੀ ਟੀਮ ਜੇਤੂ ਰਹੀ। ਇਸੇ ਤਰ੍ਹਾਂ ਮਰਦਾਂ ਦੇ 41-55 ਸਾਲ ਉਮਰ ਵਰਗ ਦੇ ਵਾਲੀਬਾਲ ਮੁਕਾਬਲੇ ਵਿੱਚ ਬਲਾਕ ਖੇੜਾ ਦੀ ਟੀਮ ਪਹਿਲੇ ਤੇ ਬਲਾਕ ਸਰਹਿੰਦ ਦੀ ਟੀਮ ਦੂਜੇ ਸਥਾਨ ਤੇ ਰਹੀ। ਮਰਦਾਂ ਦੇ 55-65 ਸਾਲ ਉਮਰ ਵਰਗ ਦੇ ਵਾਲੀਬਾਲ ਮੁਕਾਬਲੇ ਵਿੱਚ ਖਮਾਣੋ ਬਲਾਕ ਪਹਿਲੇ ਤੇ ਸਰਹਿੰਦ ਬਲਾਕ ਦੀ ਟੀਮ ਦੂਜੇ ਸਥਾਨ ਤੇ ਰਹੀ। ਇਸੇ ਤਰ੍ਹਾਂ ਲੜਕੀਆਂ ਦੇ 17 ਸਾਲ ਉਮਰ ਵਰਗ ਦੇ ਕਿੱਕ ਬਾਕਸਿੰਗ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਾਸ ਦੀ ਟੀਮ ਪਹਿਲੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੁੰਨੀ ਕਲਾਂ ਦੀ ਟੀਮ ਦੂਜੇ ਸਥਾਨ ਤੇ ਰਹੀ।ਲੜਕਿਆਂ ਦੇ 17 ਸਾਲ ਉਮਰ ਵਰਗ ਦੇ ਕਿੱਕ ਬਾਕਸਿੰਗ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਾਸ ਦੀ ਟੀਮ ਜੇਤੂ ਰਹੀ। ਇਸ ਮੌਕੇ ਸ਼੍ਰੀ ਕੁਲਦੀਪ ਚੁੱਘ, ਜਿਲ੍ਹਾ ਖੇਡ ਅਫਸਰ, ਫਤਿਹਗੜ੍ਹ ਸਾਹਿਬ , ਸ਼੍ਰੀ ਲਖਵੀਰ ਸਿੰਘ (ਅਥਲੈਟਿਕਸ ਕੋਚ), ਸ਼੍ਰੀ ਰਮਨੀਕ ਅਹੂਜਾ(ਬਾਕਿਟਬਾਲ ਕੋਚ), ਸ਼੍ਰੀ ਮਨੋਜ ਕੁਮਾਰ (ਜਿਮਨਾਸਟਿਕ ਕੋਚ), ਸ਼੍ਰੀ ਮਨਜੀਤ ਸਿੰਘ (ਕੁਸ਼ਤੀ ਕੋਚ), ਸ਼੍ਰੀ ਯਾਦਵਿੰਦਰ ਸਿੰਘ (ਵਾਲੀਬਾਲ ਕੋਚ), ਸ਼੍ਰੀ ਮੰਗਾ ਸਿੰਘ (ਕਬੱਡੀ ਕੋਚ), ਸ਼੍ਰੀ ਯਾਦਵਿੰਦਰ ਸਿੰਘ (ਵਾਲੀਬਾਲ ਕੋਚ), ,ਮਿਸ ਮਨਵੀਰ ਕੌਰ, (ਐਥਲੈਟਿਕਸ ਕੋਚ),ਸ਼੍ਰੀ ਮਨਦੀਪ ਸਿੰਘ, ਸ਼੍ਰੀ ਰਾਮ ਬਹਾਦੁਰ, ਸ਼੍ਰੀ ਰੋਹਿਤ, ਸਿੱਖਿਆ ਵਿਭਾਗ ਦੇ ਆਫੀਸੀਅਲਜ਼ ਸਾਹਿਬਾਨ ਅਤੇ ਸਮੂਹ ਸਟਾਫ਼ ਵੀ ਹਾਜ਼ਰ ਸੀ।