ਸਹੀਦੀ ਦਿਹਾੜੇ ਨੂੰ ਸਮਰਪਿਤ ਚਾਹ ਤੇ ਮੱਠੀਆਂ ਦਾ ਲੰਗਰ ਲਗਾਇਆ

ਮਹਿਲ ਕਲਾਂ 22ਦਸੰਬਰ (ਗੁਰਸੇਵਕ ਸਿੰਘ ਸਹੋਤਾ) : ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਦੀ ਲਾਸਾਨੀ ਸਹੀਦੀ ਨੂੰ ਸਮਰਪਿਤ ਕਸਬਾ ਮਹਿਲ ਕਲਾਂ ਦੇ ਖਿਆਲੀ ਰੋਡ ਦੇ ਦੁਕਾਨਦਾਰਾਂ ਵੱਲੋਂ ਚਾਹ ਤੇ ਮੱਠੀਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੇਮ ਕੁਮਾਰ ਪਾਸੀ ਤੇ ਡਾ ਪਰਮਿੰਦਰ ਸਿੰਘ ਹਮੀਦੀ ਨੇ ਕਿਹਾ ਕਿ ਸਾਨੂੰ ਆਪਣੇ ਸਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ ,ਕਿਉਂਕਿ ਉਨ੍ਹਾਂ ਦੀਆਂ ਕੁਰਬਾਨੀਆਂ ਕਾਰਨ ਅਸੀ ਜਿਓ ਰਹੇਹਾਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਹੀਦੀ ਜੋੜ ਮੇਲੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਨਾ ਕੀਤੀ ਜਾਵੇ ਕਿਉਂਕਿ  ਛੋਟੇ ਸਾਹਿਬਜ਼ਾਦਿਆਂ ਦੀ ਸਹਾਦਤ ਵਰਗੀ ਸਹੀਦੀ ਪੂਰੀ ਦੁਨੀਆਂ ਵਿੱਚ ਕਿਤੇ ਨਹੀ। ਇਸ ਲਈ ਅਸੀ ਸਰਧਾ ਤੇ ਪੂਰੇ ਪਿਆਰ ਭਾਵਨਾ ਨਾਲ ਉਨ੍ਹਾਂ ਨੂੰ ਯਾਦ ਕਰੀਏ।ਇਸ।ਮੌਕੇ ਸਮੂਹ ਦੁਕਾਨਦਾਰ ਹਾਜਰ ਸਨ