ਪੀ ਏ ਯੂ ਦੇ ਸਵਿੰਮਿੰਗ ਪੂਲ ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ

ਲੁਧਿਆਣਾ 18 ਅਪ੍ਰੈਲ : ਪੀ ਏ ਯੂ ਦੇ ਵਿਦਿਆਰਥੀਆਂ, ਸਟਾਫ਼ ਅਤੇ ਬਾਹਰੀ ਲੋਕਾਂ ਲਈ ਪੀਏਯੂ ਸਵੀਮਿੰਗ ਪੂਲ ਖੋਲ੍ਹਣ ਦੀ ਰਵਾਇਤ ਅਨੁਸਾਰ ਬੀਤੇ ਦਿਨੀਂ   ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਗਰਮੀਆਂ ਦੇ ਸੈਸ਼ਨ ਲਈ ਪੂਲ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਦੀ ਰਵਾਇਤ ਹੈ ਕਿ ਖੇਡਾਂ ਅਤੇ ਖਿਡਾਰੀਆਂ ਨੂੰ ਇਹ ਸੰਸਥਾ ਉਤਸ਼ਾਹਿਤ ਕਰਦੀ ਰਹੀ ਹੈ। ਇਸੇ ਸਿਲਸਿਲੇ ਵਿਚ ਚਾਲੂ ਗਰਮੀਆਂ ਦੇ ਸੀਜ਼ਨ ਲਈ ਇਸ ਸਵੀਮਿੰਗ ਪੂਲ ਨੂੰ ਵਿਦਿਆਰਥੀਆਂ, ਕਰਮਚਾਰੀਆਂ ਅਤੇ ਆਮ ਲੋਕਾਂ ਲਈ ਖੋਲ੍ਹਿਆ ਗਿਆ ਹੈ। ਇਸਦਾ ਮੰਤਵ ਲੋਕਾਂ ਨੂੰ ਖੇਡਾਂ ਵਿਚ ਦਿਲਚਸਪੀ ਦੇ ਨਾਲ ਨਾਲ ਸਰੀਰਕ ਗਤੀਵਿਧੀਆਂ ਲਈ ਜਾਗਰੂਕ ਕਰਨਾ ਹੈ। ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਵਾਈਸ ਚਾਂਸਲਰ ਨੂੰ ਪੂਲ ਨੂੰ ਵਰਤੋਂ ਲਈ ਉਪਲਬਧ ਕਰਵਾਉਣ ਲਈ ਕੀਤੀਆਂ ਤਿਆਰੀਆਂ ਬਾਰੇ ਜਾਣੂ ਕਰਵਾਇਆ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਤੈਰਾਕੀ ਕੋਚ ਡਾ ਅਜੇ ਸ਼ਰਮਾ,  ਵਿਦਿਆਰਥੀ ਭਲਾਈ ਡਾਇਰੈਕਟੋਰੇਟ ਦਾ ਖੇਡ ਸਟਾਫ਼ ਅਤੇ ਪੀਏਯੂ ਸਵਿਮਿੰਗ ਕਲੱਬ ਦੇ ਮੈਂਬਰ ਵੀ ਹਾਜ਼ਰ ਸਨ।