ਪੰਜਾਬ ਹੈਂਡੀਕਰਾਫਟ ਫੈਸਟੀਵਲ ਵਿਖੇ ਸਥਾਪਿਤ ਸਵੀਪ ਬੂਥ ਬਚਿਆਂ ਤੇ ਨਾਗਰਿਕਾਂ ਨੂੰ ਦੱਸ ਰਿਹਾ ਵੋਟ ਦੀ ਅਹਿਮੀਅਤ

  • ਹਸਤਾਖਰ ਮੁਹਿੰਮ ਦੌਰਾਨ ਵੋਟਰਾਂ ਨੇ ਵੇਟ ਦੇ ਅਧਿਕਾਰ ਦਾ ਲਿਆ ਪ੍ਰਣ

ਫਾਜ਼ਿਲਕਾ, 10 ਨਵੰਬਰ : ਫਾਜਿ਼ਲਕਾ ਦੇ ਪ੍ਰਤਾਪ ਬਾਗ ਵਿਚ ਕਰਵਾਏ ਜਾ ਰਹੇ ਪੰਜਾਬ ਹੈਂਡੀਕਰਾਫਟ ਫੈਸਟੀਵਲ ਰਾਹੀਂ ਬਚਿਆਂ ਤੇ ਨਾਗਰਿਕਾਂ ਨੂੰ ਜਿੰਮੇਵਾਰ ਬਣਨ ਤੇ ਸਮਾਜ ਵਿਚ ਆਪਣਾ ਯੋਗਦਾਨ ਪਾਉਣ ਦੇ ਅਨੇਕਾ ਸੁਨੇਹੇ ਦਿੱਤੇ ਜਾ ਰਹੇ ਹਨ। ਇਸੇ ਸੁਨੇਹਿਆਂ ਦੀ ਲੜੀ ਤਹਿਤ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ—ਨਿਰਦੇਸ਼ਾਂ *ਤੇ ਸਵੀਪ ਪ੍ਰੋਜੈਕਟ ਤਹਿਤ ਗਤੀਵਿਧੀਆਂ ਆਯੋਜਿਤ ਕਰਦਿਆਂ ਲੋਕਾਂ ਨੂੰ ਵੋਟ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸਵੀਪ ਦੇ ਸਹਾਇਕ ਨੋਡਲ ਅਫਸਰ ਅਤੇ ਨੈਸ਼ਨਲ ਅਵਾਰਡੀ ਸ੍ਰੀ ਰਜਿੰਦਰ ਵਿਖੋਣਾ ਨੇ ਕਿਹਾ ਕਿ ਇਸ ਫੈਸਟੀਵਲ ਦੌਰਾਨ ਸਵੀਪ ਬੂਥ ਸਥਾਪਿਤ ਕੀਤਾ ਗਿਆ ਹੈ ਜਿਸ ਵਿਚ ਰੋਜਾਨਾ ਪੱਧਰ *ਤੇ ਵੱਖ-ਵੱਖ ਗਤੀਵਿਧੀਆਂ ਉਲੀਕ ਕੇ ਲੋਕਾਂ ਨੂੰ ਵੋਟਾਂ ਦੀ ਮਹੱਤਤਾ ਬਾਰੇ ਦੱਸਿਆ ਜਾ ਰਿਹਾ ਹੈ। 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਵਾਉਣ ਅਤੇ ਵੋਟਰਾਂ ਨੂੰ ਵੋਟ ਪਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਫੈਸਟੀਵਲ ਦੇ ਅਤਿੰਮ ਦਿਨ ਦੀ ਗਤੀਵਿਧੀ ਦੌਰਾਨ ਹਸਤਾਖਰ ਮੁਹਿੰਮ ਚਲਾਈ ਗਈ ਜਿਸ ਵਿਚ ਮੇਲੇ ਦੌਰਾਨ ਆਉਣ ਵਾਲੇ ਬਚਿਆਂ ਸਮੇਤ ਸਮੂਹ ਨਾਗਰਿਕਾਂ ਵੱਲੋਂ ਵੋਟਰ ਪ੍ਰਣ ਲਿਆ ਗਿਆ। ਇਸ ਦੌਰਾਨ ਬਚਿਆਂ ਵੱਲੋਂ ਪ੍ਰਣ ਕੀਤਾ ਗਿਆ ਕਿ ਉਹ 18 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਆਪਣੀ ਵੋਟ ਜ਼ਰੂਰ ਬਣਵਾਉਣਗੇ ਅਤੇ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਆਪਣੀ ਵੋਟ ਦਾ ਇਸਤੇਮਾਲ ਕਰਾਂਗੇ। ਮੇਲੇ ਵਿਚ ਲਗਾਏ ਗਏ ਸਵੀਪ ਬੂਥ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀਆਂ ਵਿਦਿਆਰਥਣਾਂ ਵੱਲੋਂ ਰੂਚੀ ਦਿਖਾਉਂਦੇ ਹਸਤਾਖਰ ਬੋਰਡ *ਤੇ ਹਸਤਾਖਰ ਕਰਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਪ੍ਰਣ ਲਿਆ। ਇਕ-ਇਕ ਵੋਟ ਕੀਮਤੀ ਹੈ ਤੇ ਹਰ ਇਕ ਨੂੰ ਵੋਟ ਪਾਉਣੀ ਚਾਹੀਦੀ ਹੈ। ਲੋਕਤਾਂਤਰਿਕ ਦੇਸ਼ ਵਿਚ ਸਭ ਨੂੰ ਵੋਟ ਦਾ ਅਧਿਕਾਰ ਹੈ ਤੇ ਵੋਟ ਦੀ ਵਰਤੋਂ ਕਰਕੇ ਅਸੀ ਆਪਣੇ ਮਨਪਸੰਦ ਰਾਜਨੀਤਿਕ ਨੁਮਾਇੰਦੇ ਦੀ ਚੋਣ ਕਰ ਸਕਦੇ ਹਾਂ।
ਇਸ ਮੌਕੇ ਹਿਮਾਂਸ਼ੂ ਗਾਧੀ, ਸੰਦੀਪ ਖੁੰਗਰ ਅਤੇ ਆਕਾਸ਼ ਡੋਡਾ ਵਿਸੇਸ਼ ਤੌਰ *ਤੇ ਮੌਜੁਦ ਸਨ।