ਡਿਪਟੀ ਕਮਿਸ਼ਨਰ ਵੱਲੋਂ ਪਿੰਡ ਲਾਲੋਵਾਲੀ ਵਿਖੇ ਆਮ ਆਦਮੀ ਰਾਸ਼ਨ ਡੀਪੂ ਦਾ ਅਚਨਚੇਤ ਨਿਰੀਖਣ

  • ਕਿਹਾ, 200 ਬੈਗ ਰਾਸ਼ਨ ਪਿੰਡ ਵਾਸੀਆਂ ਨੂੰ ਤਤਕਾਲ ਹੀ ਵੰਡਿਆ ਜਾਵੇ

ਫਾਜ਼ਿਲਕਾ 18 ਫਰਵਰੀ : ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਘਰ ਰਾਸ਼ਨ ਵੰਡਣ ਤਹਿਤ ਸੁਚੱਜਾ ਪ੍ਰਸ਼ਾਸਨ ਮੁਫਤ ਰਾਸ਼ਨ ਸਕੀਮ ਸ਼ੁਰੂ ਕੀਤੀ ਗਈ ਹੈ। ਜਿਸ ਦੇ ਤਹਿਤ ਰਾਸ਼ਨ ਦੀ ਵੰਡ ਕੀਤੀ ਜਾ ਰਹੀ! ਇਸੇ ਤਹਿਤ ਹੀ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਪਿੰਡ ਲਾਲੋਵਾਲੀ ਵਿਖੇ ਆਮ ਆਦਮੀ ਰਾਸ਼ਨ ਡਿਪੂ ਦਾ ਅਚਣਚੇਤ ਨਿਰੀਖਣ ਕੀਤਾ ਗਿਆ! ਇਸ ਦੌਰਾਨ ਉਹਨਾਂ ਡਿਪੂ ਵਿੱਚ ਮੌਜੂਦ ਰਾਸ਼ਨ ਬੈਗ, ਆਟਾ ਬੈਗ ਆਦਿ ਦੀ ਚੈਕਿੰਗ ਕਰਕੇ ਤਤਕਾਲ ਹੀ 200 ਬੈਗ ਰਾਸ਼ਨ ਯੋਗ ਲੋਕਾਂ ਨੂੰ ਵੰਡਣ ਦੇ ਨਿਰਦੇਸ਼ ਦਿੱਤੇ! ਇਸ ਮੌਕੇ ਜ਼ਿਲ੍ਹਾ ਪ੍ਰਬੰਧਕ ਮਾਰਕਫੈਡ ਵਿਪਨ ਸਿੰਗਲਾ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੁਚੱਜਾ ਪ੍ਰਸ਼ਾਸਨ ਮੁਫਤ ਰਾਸ਼ਨ ਤਹਿਤ ਪਿੰਡਾਂ ਵਿੱਚ ਆਮ ਆਦਮੀ ਰਾਸ਼ਨ ਡੀਪੂ ਸਥਾਪਿਤ ਕੀਤੇ ਗਏ ਹਨ ਤੇ ਇਸੇ ਤਹਿਤ ਯੋਗ ਪਾਏ ਗਏ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਦੀ ਵੰਡ ਕੀਤੀ ਜਾ ਰਹੀ ਹੈ. ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਸਬੰਧਤ ਅਧਿਕਾਰੀਆਂ ਵੱਲੋਂ ਰਾਸ਼ਨ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਤੇ ਲੋਕ ਖੁਦ ਵੀ ਇਹਨਾਂ ਰਾਸ਼ਨ ਡੀਪੂਆਂ ਤੇ ਆ ਕੇ ਰਾਸ਼ਨ ਲੈ ਸਕਦੇ ਹਨ।