ਭਾਸ਼ਾ ਵਿਭਾਗ ਫਾਜ਼ਿਲਕਾ ਦੇ ਸਹਿਯੋਗ ਨਾਲ ਨਟਰੰਗ ਅਬੋਹਰ ਦੀ ਸੱਤ ਰੋਜਾ ਰੰਗਮੰਚ ਕਾਰਜਸ਼ਾਲਾ ਦਾ ਸਫਲਤਾਪੂਰਵਕ ਸਮਾਪਨ

ਫਾਜ਼ਿਲਕਾ, 3 ਜੁਲਾਈ : ਨੌਜਵਾਨਾਂ ਨੂੰ ਰੰਗਮੰਚ ਨਾਲ ਜੋੜਨ ਦੇ ਉਪਰਾਲੇ ਤਹਿਤ ਭਾਸ਼ਾ ਵਿਭਾਗ ਫਾਜ਼ਿਲਕਾ ਦੇ ਸਹਿਯੋਗ ਨਾਲ ਨਟਰੰਗ ਅਬੋਹਰ ਵੱਲੋਂ 7 ਰੋਜ਼ਾ ਰੰਗਮੰਚ ਕਾਰਜਸ਼ਾਲਾ ਦਾ ਸਮਾਪਨ ਸਮਾਰੋਹ ਸਵਾਮੀ ਕੇਸ਼ਵਾਨੰਦ ਸੀ.ਸੈ. ਸਕੂਲ ਅਬੋਹਰ ਵਿਖੇ ਬੜੀ ਸਫ਼ਲਤਾ ਨਾਲ ਹੋਇਆ। ਇਸ ਮੌਕੇ ਬਤੌਰ ਮਹਿਮਾਨ ਸ੍ਰੀ ਅਸ਼ਵਨੀ ਆਹੂਜਾ, ਸ੍ਰੀ ਵਿਜੈ ਜੋਰਾ, ਸ੍ਰੀ ਅੰਜਮ ਗੁਲਾਟੀ, ਸ੍ਰੀ ਮੰਗਤ ਵਰਮਾ, ਸ੍ਰੀ ਅਸ਼ੋਕ ਗੁੰਬਰ, ਡਾ. ਮਨਦੀਪ ਸਿੰਘ, ਸ੍ਰੀ ਅਜੈ ਸ਼ਰਮਾ, ਸ੍ਰੀ ਰਾਕੇਸ਼ ਰਾਹੇਜਾ , ਬੱਚਿਆਂ ਦੇ ਮਾਪੇ ਤੇ ਹੋਰ ਉਘੀਆਂ ਸ਼ਖਸੀਅਤਾਂ ਸ਼ਾਮਲ ਸਨ। ਇਸ ਕਾਰਜਸ਼ਾਲਾ ਵਿਚ ਨਿਰਦੇਸ਼ਕੀ ਟੀਮ ਵਿਚ ਸੁਨੀਲ ਵਰਮਾ, ਹਨੀ ਉਤਰੇਜਾ, ਗੁਲਜਿੰਦਰ ਕੌਰ, ਕਮਲਾ ਦੂਮੜਾ, ਤਾਨੀਆ ਮਲਚੰਦਾ, ਵੈਭਵ ਅਗਰਵਾਲ, ਅਮਿਤ ਖਨਗਵਾਲ ਦੀ ਨਿਰਦੇਸ਼ਕਾਂ ਵਿਚ ਲਘੂ ਨਾਟਕ ਸੋਨੇ ਦੀ ਚਿੜੀ, ਚੰਦ ਮਾਮਾ ਬੇਲੀ ਤਾਰੇ, ਕਲੀਆਂ, ਕਲਪਨਾ ਕਰੋ, ਨਾਟਕੀ ਕੋਰਿਓਗ੍ਰਾਫੀ ਅਤੇ ਗੀਤਾਂ ਆਦਿ ਦੀ ਪੇਸ਼ਕਾਰੀ ਕੀਤੀ। ਮਹਿਮਾਨਾਂ ਨੇ ਨਟਰੰਗ ਅਬੋਹਰ ਦੀ ਇਸ ਕਾਰਜਸ਼ਾਲਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਛੋਟੀ ਉਮਰ ਦੇ ਵਿੱਚ ਹੀ ਬੱਚਿਆ ਨੂੰ ਨਾਟਕ ਤੇ ਰੰਗਮੰਚ ਨਾਲ ਜੋੜਨ ਲਈ ਨਟਰੰਗ ਦੇ ਉਪਰਾਲਿਆਂ ਦੀ ਪ੍ਰਸੰਸਾ ਕੀਤਾ। ਇਸ ਮੌਕੇ ਜਿਲ੍ਹਾ ਭਾਸ਼ਾ ਅਸਫਰ ਭੁਪਿੰਦਰ ਉਤਰੇਜਾ ਅਤੇ ਖੋਜ਼ ਅਫਸਰ ਪਰਮਿੰਦਰ ਸਿੰਘ ਨੇ ਕਿਹਾ ਕਿ ਸਾਹਿਤ, ਕਲਾ ਤੇ ਰੰਗਮੰਚ ਨਾਲ ਨੌਜਵਾਨਾਂ ਨੂੰ ਜ਼ੋੜਨ ਲਈ ਹਮੇਸ਼ਾ ਹੀ ਯਤਨਸ਼ੀਲ ਰਹੇਗਾ।ਨਟਰੰਗ ਅਬੋਹਰ ਵੱਲੋਂ ਵਿਕਾਸ ਬਤਰਾ ਤੇ ਸੰਦੀਪ ਸ਼ਰਮਾ ਨੇ ਜਿਥੇ ਆਏ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ  ਉਥੇ ਭਵਿੱਖ ਦੇ ਰੰਗਕਰਮੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਕਾਰਜਸ਼ਾਲਾ ਨੂੰ ਸਫਲਤਾਪੂਵਕ ਸੰਪੰਨ ਕਰਵਾਉਣ ਵਿਚ ਸ੍ਰੀ ਅਨੁਰਾਗ ਨਾਗਪਾਲ, ਨੈਨਸੀ ਮੈਡਮ ,ਪੂਜਾ ਦੂਮੜਾ, ਨੀਰਜ ਦੂਮੜਾ, ਸੰਜੇ ਚਾਨਣਾ, ਅਸ਼ੀਸ ਸਿਡਾਨਾ, ਅਮ੍ਰਿਤਪਾਲ, ਪਵਨ ਕੁਮਾਰ, ਵਾਸੂ ਸੇਤੀਆ, ਕੁਲਜੀਤ ਭੱਟੀ, ਗੁਰਜੰਟ , ਭੂਮਿਕਾ ਸ਼ਰਮਾ, ਰਾਜੂ ਠਠਈ, ਲਵਦੀਪ ਕੰਬੋਜ਼, ਕਸ਼ਮੀਰ ਲੂਨਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ। ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।