ਆਰਟੀਫਿਸ਼ਲ ਇੰਟੈਲੀਜੈਂਸ: ਸੰਭਾਵਨਾਵਾਂ ਅਤੇ ਚਿੰਤਾਵਾਂ ਵਿਸ਼ੇ ‘ਤੇ ਰਾਜ ਪੱਧਰੀ ਸਾਇੰਸ ਸੈਮੀਨਾਰ ਵਿੱਚ ਵਿਦਿਆਰਥੀਆਂ ਨੇ ਲਿਆ ਉਤਸ਼ਾਹ ਨਾਲ ਭਾਗ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਸਤੰਬਰ, 2024 : ਦਫਤਰ ਡਾਇਰੈਕਟਰ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸਦ, ਪੰਜਾਬ ਵੱਲੋਂ ਡਾਇਰੈਕਟਰ ਐਸ. ਸੀ. ਈ. ਆਰ. ਟੀ. ਸ੍ਰੀਮਤੀ ਅਮਨਿੰਦਰ ਕੌਰ ਬਰਾੜ ਦੀ ਅਗਵਾਈ ਹੇਠ ਅਤੇ ਐਸਿਸਟੈਂਟ ਡਾਇਰੈਕਟਰ  ਡਾ, ਅਮਨਦੀਪ ਕੌਰ ਜੀ ਦੀ ਦੇਖ-ਰੇਖ ਹੇਠ ਮੈਗਸੀਪਾ, ਚੰਡੀਗੜ੍ਹ ਵਿਖੇ ਆਰਟੀਫਿਸ਼ਨ ਇੰਟੈਲੀਜੈਂਸ: ਸੰਭਾਵਨਾਵਾਂ ਅਤੇ ਚਿੰਤਾਵਾਂ ਵਿਸ਼ੇ ‘ਤੇ ਰਾਜ ਪੱਧਰੀ ਸਾਇੰਸ ਸੈਮੀਨਾਰ ਮੁਕਾਬਲੇ ਆਯੋਜਿਤ ਕਰਵਾਏ ਗਏ।  ਇਸ ਸੈਮੀਨਾਰ ਵਿੱਚ 23 ਜ਼ਿਲ੍ਹਿਆਂ ਦੇ ਜ਼ਿਲ੍ਹਾ ਪੱਧਰ ਦੇ ਸਾਇੰਸ ਸੈਮੀਨਾਰ ਮੁਕਾਬਲਾ ਜੇਤੂ ਵਿਦਿਆਰਥੀਆਂ ਅਤੇ ਉਹਨਾਂ ਦੇ ਗਾਇਡ ਅਧਿਆਪਕਾਂ ਅਤੇ ਮਾਪਿਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਡਾ. ਰਮਿੰਦਰਜੀਤ ਕੌਰ, ਐਸ. ਆਰ.ਪੀ. ( ਵਿਗਿਆਨ) ਨੇ ਸਮੂਹ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆ ਕਿਹਾ। ਇਸ ਸਾਇੰਸ ਸੈਮੀਨਾਰ ਮੁਕਾਬਲੇ ਵਿੱਚ ਸੁਮੰਗਲ ਫਾਊਂਡੇਸ਼ਨ ਦੇ ਸ੍ਰੀ ਹਰੀਸ਼ ਅਤੇ ਉਹਨਾਂ ਦੀ ਟੀਮ ਵੱਲੋਂ ਵਿਸੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਸੁਮੰਗਲ ਫਾਊਂਡੇਸ਼ਨ ਦੇ ਸ੍ਰੀ ਅਸਵਿਨ ਜੈਆਚੰਦਰਨ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਦੀਆਂ ਅਜੋਕੇ ਸਮੇਂ ਵਿੱਚ ਸੰਭਨਾਵਾਂ ਅਤੇ ਚਿੰਤਾਵਾਂ ਅਤੇ ਚਨੌਤੀਆਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਇਸ ਮੁਕਾਬਲੇ ਵਿੱਚ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਕੂਲ ਆਫ਼ ਐਮੀਨੈਂਸ ਅਮਲੋਹ ਦੇ ਵਿਦਿਆਰਥੀ ਅਨੁਰਿਧ ਸ਼ਰਮਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਦੂਸਰੇ ਸਥਾਨ ‘ਤੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ, ਮਾਡਲ ਟਾਊਨ, ਪਟਿਆਲਾ ਦੀ ਵਿਦਿਆਰਥਣ ਅੰਮ੍ਰਿਤਾ ਸਿੰਘ ਅਤੇ ਤੀਸਰੇ ਸਥਾਨ ‘ਤੇ  ਅਜੀਤਸਰ ਸ ਸ(ਕੰ), ਰਾਏਕੋਟ ਦੀ ਏਕਮਨੂਰ ਕੌਰ ਰਹੀ।  ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਰੀਮਾ ਸ਼ਰਮਾ, ਸ਼੍ਰੀਮਤੀ ਅਰਚਨਾ ਸੈਣੀ, ਸ਼੍ਰੀਮਤੀ ਮਨਜ਼ਿੰਦਰ ਕੌਰ, ਸ਼੍ਰੀਮਤੀ ਕਮਲਦੀਪ ਕੌਰ ਦੁਆਰਾ ਜੱਜ ਦੀ ਭੂਮਿਕਾ ਨਿਭਾਈ ਗਈ। ਸਟੇਜ ਸਕੱਤਰ ਦੀ ਭੂਮਿਕਾ ਸ਼੍ਰੀਮਤੀ ਮਨਮੀਤ ਕੌਰ ਦੁਆਰਾ ਨਿਭਾਈ ਗਈ। ਮੁਕਾਬਲੇ ਦੌਰਾਨ ਸਮੂਹ ਵਿਦਿਆਰਥੀਆਂ ਅਤੇ ਗਾਇਡ ਅਧਿਆਪਕਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਇਸ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ ਰਹਿਣ ਵਾਲਾ ਵਿਦਿਆਰਥੀ 20 ਨਵੰਬਰ 2024 ਨੂੰ ਨਹਿਰੂ ਸਾਇੰਸ ਸੈਂਟਰ, ਮੁੰਬਈ ਵਿੱਚ ਹੋਣ ਵਾਲੇ ਰਾਸ਼ਟਰੀ ਸਾਇੰਸ ਸੈਮੀਨਾਰ ਮੁਕਾਬਲੇ ਵਿੱਚ ਭਾਗ ਲਵੇਗਾ।