ਪੰਜਾਬੀ ‘ਵਰਸਿਟੀ ਬਚਾਓ ਮੋਰਚੇ ਦਾ ਸੰਘਰਸ਼ ਅੱਠਵੇਂ ਦਿਨ 'ਚ ਸ਼ਾਮਿਲ

ਪਟਿਆਲਾ, 20 ਮਾਰਚ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸਰਕਾਰ ਤੋਂ ਗ੍ਰਾਂਟ ਨੂੰ ਲੈ ਕੇ ਪੰਜਾਬੀ ‘ਵਰਸਿਟੀ ਬਚਾਓ ਮੋਰਚੇ ਦਾ ਸੰਘਰਸ਼ ਚੱਲ ਰਿਹਾ ਹੈ ਜੋ ਅੱਠਵੇਂ ਦਿਨ ਵਿੱਚ ਪਹੁੰਚ ਗਿਆ। ਅੱਜ ਇੰਜਨੀਅਰਿੰਗ ਵਿੰਗ ਵਿੱਚੋਂ ਗਿਆਰਾਂ ਵਜੇ ਤੋਂ ਇੱਕ ਵਜੇ ਤੱਕ ਕਲਾਸਾਂ ਦਾ ਬਾਈਕਾਟ ਕੀਤਾ ਅਤੇ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਅਧਿਆਪਕਾਂ ਵੱਲੋਂ ਵੱਡੀ ਗਿਣਤੀ ਰੋਸ ਮਾਰਚ ਕਢਿਆ ਗਿਆ ਜੋ ਇੰਜਨੀਅਰਿੰਗ ਵਿੰਗ ਤੋਂ ਹੁੰਦਾ ਹੋਇਆ ਵੀ ਮੇਨ ਗੇਟ ਤੋਂ ਲੈ ਕੇ ਪੱਕੇ ਮੋਰਚੇ ਦੇ ਸਥਾਨ ਉੱਤੇ ਪਹੁੰਚਿਆ।  ਇਸ ਮੋਰਚੇ ਨੂੰ ਅੱਜ ਉਸ ਵੇਲੇ ਹੋਰ ਵੀ ਬਲ ਮਿਲਿਆ ਜਦੋਂ ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਕਾਰਕੁਨਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਸਮਰਥਨ ਦਿੱਤਾ।  ਰੋਸ ਮਾਰਚ ਖਤਮ ਹੋਣ ਤੋਂ ਬਾਅਦ ਮੇਨ ਗੇਟ ਊਤੇ ਪੱਕੀ ਸਟੇਜ ਉੱਤੇ ਬਹੁਤ ਸਾਰੇ ਬੁਲਾਰਿਆਂ ਨੇ ਭਾਸ਼ਣ ਕੀਤੇ ਗਏ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਕਰਜਾਮੁਕਤ ਕਰਨ ਲਈ ਅਤੇ ਗ੍ਰਾਂਟ ਜਾਰੀ ਕਰਨ ਲਈ ਸਰਕਾਰ ਅੱਗੇ ਗੁਹਾਰ ਲਾਈ ਗਈ । ਪੈਨਸ਼ਨਰਜ ਵੱਲੋਂ ਮੰਚ ਤੋਂ ਬੋਲਦੇ ਹੋਏ ਡਾ। ਬਲਵਿੰਦਰ ਸਿੰਘ ਟਿਵਾਣਾ ਨੇ ਆਖਿਆ ਕਿ ਇਹ ਵੱਡੀ ਹੈਰਾਨੀ ਦੀ ਗੱਲ ਹੈ ਕਿ ਮੌਜੂਦਾ ਪੰਜਾਬ ਸਰਕਾਰ ਦੇ ਨੇਤਾਵਾਂ ਨੇ ਵਾਰ-ਵਾਰ ਝੂਠ ਬੋਲ ਆਪਣਾ ਹੀ ਭਰੋਸਾ ਗਵਾ ਲਿਆ ਹੈ। ਇਸ ਤੋਂ ਵੱਡੀ ਮਾੜੀ  ਗੱਲ ਕੋਈ ਹੋ ਨਹੀਂ ਸਕਦੀ ਕਿ ਉਸ ਵਿਧਾਨ ਸਭਾ ਵਿੱਚ ਖੜ੍ਹ ਕੇ ਸ਼ਰੇਆਮ ਝੂਠ ਬੋਲਿਆ ਜਾਂਦਾ ਹੈ ਜਿਸ ਵਿੱਚ ਲੋਕਾਂ ਦੇ ਚੁਣੇ ਨੁਮਾਇੰਦੇ ਲੋਕਾਂ ਦੇ ਭਲੇ ਲਈ ਨੀਤੀਆਂ ਬਣਾਉਂਦੇ ਹਨ। ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਹੋਰ ਕੁਝ ਨਹੀਂ ਚਾਹੀਦਾ ਬੱਸ 1991-92 ਵਾਲ਼ੇ ਹਿਸਾਬ ਨਾਲ਼ ਹੀ ਗ੍ਰਾਂਟ ਦੇ ਦਿੱਤੀ ਜਾਵੇ ਪਿਆਰ ਅਫਸੋਸ ਵਿੱਤ ਮੰਤਰੀ ਦੀ ਕੋਈ ਵੀ ਵਿਸ਼ਲੇਸ਼ਣ ਸ਼ਕਤੀ ਨਹੀਂ ਹੈ ।  ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਤੋਂ ਬਿਮਲ ਕੌਰ ਨੇ ਮੰਚ ਤੋਂ ਬੋਲਦੇ ਆਖਿਆ ਕਿ ਆਮ ਆਦਮੀ ਦੀ ਸਰਕਾਰ ਵੀ ਪਹਿਲੀਆਂ ਸਰਕਾਰ ਵਾਂਗ ਹੀ ਸਾਡੇ ਗਰੀਬ ਬੱਚਿਆਂ ਨੂੰ ਸਿਖਿਆ ਤੋਂ ਦੂਰ ਕਰ ਰਹੀ ਹੈ । ਮੰਚ ਤੋਂ ਹੋਰ ਆਗੂ ਵੀ ਬੋਲੇ ਜਿਹਨਾਂ ਵਿੱਚ ਬੀ ਅਤੇ ਸੀ ਕਲਾਸ ਤੋਂ ਜਗਤਾਰ ਸਿੰਘ, ਪੁਸ਼ਪਿੰਦਰ ਬਰਾੜ, ਕੁਲਵਿੰਦਰ ਸਿੰਘ , ਵਿੱਦਿਆਰਥੀ ਜਥੇਬੰਦੀ ਪੀ॰ ਐਸ॰ ਐਫ ਤੋਂ ਗਗਨ, ਐਸ ਐਫ ਆਈ ਤੋਂ ਅਮ੍ਰਿਤਪਾਲ , ਏ ਐਸ ਐਫ ਆਈ ਤੋਂ ਲਵਪਰੀਤ , ਆਧਿਆਪਕਾਂ ਵਿੱਚੋਂ ਡਾ ਗੁਰਨਾਮ ਵਿਰਕ, ਡਾ ਗੁਰਜੰਟ ਸਿੰਘ ਨੇ ਸੰਬੋਧਨ ਕੀਤਾ। ਵਿਦਿਆਰਥੀ ਜਥੇਬੰਦੀ ਪੀ ਆਰ ਐਸ ਯੂ ਤੋਂ ਵਿਦਿਆਰਥੀਆਂ ਨੇ ਇਨਕਲਾਬੀ ਗੀਤ ਗਾਏ ਗਏ । ਮੰਚ ਦਾ ਸੰਚਾਲਨ ਹਰਦਾਸ ਸਿੰਘ ਨੇ ਬਖੂਬੀ ਕੀਤਾ । ਬੁਲਾਰਿਆਂ ਨੇ ਆਖਿਆ ਕਿ ਮੌਸਮ ਭਾਵੇਂ ਜਿਹੋ ਜਿਹਾ ਵੀ ਹੋਵੇ ਪਰ ਇਸ ਤਰਾਂ ਇਸ ਮੋਰਚੇ ਦਾ ਦਿਨ-ਬ-ਦਿਨ ਹੋਰ ਪਸਾਰ ਇਸੇ ਤਰਾਂ ਕੀਤਾ ਜਾਂਦਾ ਰਹੇਗਾ । ਮੋਰਚੇ ਦੇ ਬੁਲਾਰਿਆਂ ਪੰਜਾਬੀ ਯੂਨੀਵਰਸਿਟੀ ਪ੍ਰਤਿ ਮਤਰੇਈ ਵਾਲਾ ਸਲੂਕ ਕਰਨ ਕਰਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਆਖਿਆ ਕਿ ਯੂਨੀਵਰਸਿਟੀ ਨੂੰ ਗ੍ਰਾਂਟ ਦੇਣ ਦੀ ਬਜਾਏ ਆਮ ਲੋਕਾਂ ਦੇ ਵਿਦਿਆਰਥੀਆਂ ਅਤੇ ਮੁਲਾਜ਼ਮ ਅਧਿਆਪਕਾਂ ਦੇ ਇਸ ਸੰਘਰਸ਼ ਨੂੰ ਆਮ ਆਦਮੀ ਸਰਕਾਰ ਅੱਖੋਂ ਪਰੋਖੇ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ਾਮ ਨੂੰ ਯੂਨੀਵਰਸਿਟੀ ਦੇ ਸਾਹਮਣੇ ਬਾਜ਼ਾਰ ਵਿਚ ਜਾ ਕੇ ਆਮ ਲੋਕਾਂ ਨੂੰ ਚੱਲ ਰਹੇ ਮੋਰਚੇ ਦੇ ਏਜੰਡੇ ਬਾਰੇ ਪਰਚੇ ਵੰਡ ਕੇ ਜਾਗਰੂਕ ਕੀਤਾ ਅਤੇ ਪੰਜਾਬ ਸਰਕਾਰ ਦੇ ਪੰਜਾਬੀ ਯੂਨੀਵਰਸਿਟੀ ਨੂੰ ਗ੍ਰਾਂਟ ਘਟਾਉਣ ਦੇ ਮਸਲੇ ਬਾਰੇ ਜਾਣੂ ਕਰਵਾਇਆ ਗਿਆ। ਮੋਰਚੇ ਨੇ ਆਖਿਆ ਕਿ ਪੰਜਾਬ ਸਰਕਦਾਰ ਦੇ ਉੱਚ-ਸਿੱਖਿਆ ਮੰਤਰੀ ਨੇ ਸੰਘਰਸ਼ ਦੇ ਅਠਵਾਂ ਦਿਨ ਲੰਘਣ ਦੇ ਬਾਵਜੂਦ ਵੀ ਹੁਣ ਤੱਕ ਯੂਨੀਵਰਸਿਟੀ ਨੂੰ ਗ੍ਰਾਂਟ ਦੇਣ ਦੇ ਮਸਲੇ ਤੇ ਚੁੱਪ ਧਾਰੀ ਹੋਈ ਹੈ ਜੋ ਕਈ ਸਾਰੇ ਸਵਾਲ ਪੈਦਾ ਕਰਦਾ ਹੈ। ਕਾਰਕੁਨਾਂ ਨੇ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਦੇ ਹੀ ਵਾਰ ਵਾਰ ਕੀਤੇ ਵਾਅਦੇ ਅਨੁਸਾਰ ਜੇਕਰ 30 ਕਰੋੜ ਮਹੀਨਾ ਵਾਰ ਗ੍ਰਾਂਟ ਦਾ ਲਿਖਤੀ ਦਸਤਾਵੇਜ਼ ਨਾ ਦਿੱਤਾ ਗਿਆ ਅਤੇ 150 ਕਰੋੜ ਰੁਪਏ ਦੇ ਕਰਜ਼ੇ ਉੱਤੇ ਲੀਕ ਨਾ ਮਾਰੀ ਗਈ ਤਾਂ ਮੋਰਚਾ ਇਸ ਲੜ੍ਹਾਈ ਜਾਰੀ ਰੱਖੇਗਾ ।