ਨੈਸ਼ਨਲ ਹਾਈਵੇ ਵੱਲੋ ਪੁੱਲ ਥੱਲੇ ਰੇੜੀਆ ਨਾ ਲਾਉਣ ਦੀਆਂ ਦਿੱਤੀਆ ਸਖਤ ਹਦਾਇਤਾ

ਜਗਰਾਉ (ਰਛਪਾਲ ਸਿੰਘ ਸ਼ੇਰਪੁਰੀ) : ਟਰੈਫਿਕ ਦੀ ਸਮਸਿੱਆ ਤੋ ਨਿਜਾਤ ਦਿਵਾਉਣ ਲਈ ਅੱਜ ਨੈਸ਼ਨਲ ਹਾਈਵੇ ਵੱਲੋ ਜਗਰਾਉ ਦੇ ਪੁੱਲ ਥੱਲੇ ਲੱਗੀਆ ਰੇੜੀਆ ਫੜੀਆ ਲਾਉਣ ਵਾਲੇ ਵਿਅਕਤੀਆਂ ਨੂੰ ਸਖਤ ਹਦਾਇਤਾ ਕਰਕੇ  ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਡਇਰੈਕਟਰ ਕੇ.ਐਲ ਸੱਚਦੇਵ,ਹਾਈਵੇ ਇੰਜੀਨੀਅਰ ਰਮਨਦੀਪ ਸਿੰਘ,ਪਟਰੋਲਿੰਗ ਇੰਚਾਰਜ ਜਸਦੀਪ ਸਿੰਘ, ਵੱਲੋ ਰੇੜੀਆ ਫੜੀਆ ਵਾਲਿਆ ਨਾਲ ਗੱਲਬਾਤ ਕੀਤੀ ਕਿ ਰੇੜੀਆ ਲਗਾਉਣ ਨਾਲ ਪੁੱਲ ਥੱਲੇ ਟਰੈਫਿਕ ਬਹੁਤ ਜਿਆਦਾ ਵਧ ਜਾਂਦੀ ਹੈ।ਇਸ ਟਰੈਫਿਕ ਸਮੱਸਿਆ ਤੋ ਨਿਜਾਤ ਦਵਾਉਣ ਲਈ ਪੁੱਲ ਥੱਲੇ ਰੇੜੀਆਂ ਲਾਉਣ ਵਾਲਿਆ ਵਿਅਕਤੀਆ ਨੂੰ ਸਖਤ ਹਦਾਇਤਾਂ ਕਰਦਿਆਂ ਕਿਹਾ ਕਿ ਇੱਥੋ ਰੇੜੀਆ ਹਟਾ ਕੇ ਕਿਸੇ ਖੁੱਲੀ ਜਗ੍ਹਾ ਤੇ ਰੇੜੀਆ ਲਗਾਈਆ ਜਾਣ ਤਾਂ ਜੋ ਟਰੈਫਿਕ ਦੀ ਸਮੱਸਿਆ ਨਾ ਆਵੇ।