ਜ਼ਿਲ੍ਹਾ ਤਰਨਤਾਰਨ ਵਿਖੇ ਦਾਰਾ ਸਿੰਘ ਛਿੰਝ ਉਲਪਿੰਕ ਮਨਾਉਣ ਸਬੰਧੀ ਆਯੋਜਿਤ ਕਰਵਾਇਆ ਜਾ ਰਿਹਾ ਹੈ ਰਾਜ ਪੱਧਰੀ ਪ੍ਰੋਗਰਾਮ

  • ਮਿਤੀ 24 ਨਵੰਬਰ ਨੂੰ  ਸਵੇਰੇ 10 ਵਜੇ ਤੋਂ  ਸੀਨੀਅਰ ਸੈਕੰ: ਸਕੂਲ ਲੜਕੇ, ਭਦੌੜ ਵਿਖੇ ਹੋਣਗੇ ਟਰਾਇਲ 

ਬਰਨਾਲਾ, 22 ਨਵੰਬਰ : ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁਲੱਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਡਾਇਰੈਕਟਰ ਸੱਭਿਆਚਾਰਕ ਮਾਮਲੇ, ਪੰਜਾਬ ਸਰਕਾਰ ਵੱਲੋਂ ਮਿਤੀ 01 ਦਸੰਬਰ ਤੋਂ 03 ਦਸੰਬਰ  ਤੱਕ ਜ਼ਿਲ੍ਹਾ ਤਰਨਤਾਰਨ ਵਿਖੇ ਦਾਰਾ ਸਿੰਘ ਛਿੰਝ ਉਲਪਿੰਕ ਮਨਾਉਣ ਸਬੰਧੀ ਰਾਜ ਪੱਧਰੀ ਪ੍ਰੋਗਰਾਮ ਆਯੋਜਿਤ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ, ਬਰਨਾਲਾ ਸ੍ਰੀਮਤੀ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਦਾਰਾ ਸਿੰਘ ਛਿੰਝ ਉਲਪਿੰਕ ਰਾਜ ਪੱਧਰੀ ਪ੍ਰੋਗਰਾਮ  ਵਿੱਚ ਸਮੁੱਚੇ ਪੰਜਾਬ ਦੇ ਵੱਖ-ਵੱਖ ਭਾਰ ਵਰਗ (60 ਕਿਲੋ, 70 ਕਿਲੋ, 80 ਕਿਲੋ, ਅਤੇ 80 ਕਿੱਲੋ ਤੋਂ ਵੱਧ) ਦੇ ਪਹਿਲਵਾਨ ਖਿਡਾਰੀ/ ਖਿਡਾਰਨਾਂ (ਜਿਨ੍ਹਾਂ ਦੀ ਉਮਰ 18 ਸਾਲ ਅਤੇ ਜਨਮ ਮਿਤੀ 24 ਨਵੰਬਰ 2005 ਤੋਂ ਬਾਅਦ ਨਹੀਂ ਹੋਣੀ ਚਾਹੀਦੀ ਹੈ) ਵੱਲੋਂ ਭਾਗ ਲਿਆ ਜਾ ਸਕਦਾ ਹੈ। ਜਿਸ ਸਬੰਧੀ ਖੇਡ ਵਿਭਾਗ ਬਰਨਾਲਾ ਵੱਲੋਂ ਖਿਡਾਰੀ/ ਖਿਡਾਰਨਾਂ ਦੇ ਮਿਤੀ 24 ਨਵੰਬਰ ਨੂੰ ਸਵੇਰੇ 10 ਵਜੇ ਤੋਂ  ਸੀਨੀਅਰ ਸੈਕੰ: ਸਕੂਲ ਲੜਕੇ, ਭਦੌੜ ਵਿਖੇ ਟਰਾਇਲ ਲਏ ਜਾਣਗੇ। ਇਹਨਾਂ ਟਰਾਇਲਾਂ ਸਬੰਧੀ ਹੋਰ  ਜਾਣਕਾਰੀ ਲਈ 79861-92897 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।