ਸ.ਸ.ਸ.ਸ. ਲੜਕੀਆਂ ਬਰਨਾਲਾ ਵਿਖੇ ਸੱਤ ਰੋਜ਼ਾ ਕੈਂਪ ਦੇ ਚੌਥੇ ਦਿਨ ਨੈਤਿਕ ਕਦਰਾਂ-ਕੀਮਤਾਂ, ਮਨੁੱਖੀ ਸੇਵਾ, ਮਨ ਦੀ ਸੁੱਧਤਾ ਅਤੇ ਵਾਤਾਵਰਣ ਦੀ ਸੰਭਾਲ ਕਰਨ ਸਬੰਧੀ ਸੈਮੀਨਾਰ ਕਰਵਾਇਆ ਗਿਆ

ਬਰਨਾਲਾ, 19 ਦਸੰਬਰ : ਕੌਮੀ ਸੇਵਾ ਯੋਜਨਾ ਇਕਾਈ ਦੁਆਰਾ ਸ.ਸ.ਸ.ਸ. ਲੜਕੀਆਂ ਬਰਨਾਲਾ ਵਿਖੇ ਸੱਤ ਰੋਜ਼ਾ ਕੈਂਪ ਦੇ  ਚੌਥੇ ਦਿਨ ਪ੍ਰਿੰਸੀਪਲ ਸ੍ਰੀਮਤੀ ਵਿਨਸੀ ਜਿੰਦਲ ਜੀ ਰਹਿਨੁਮਾਈ ਹੇਠ ਵਲੰਟੀਅਰਜ਼ ਨੂੰ ਨੈਤਿਕ ਕਦਰਾਂ-ਕੀਮਤਾਂ, ਮਨੁੱਖੀ ਸੇਵਾ, ਮਨ ਦੀ ਸੁੱਧਤਾ ਅਤੇ ਵਾਤਾਵਰਣ ਦੀ ਸੰਭਾਲ ਕਰਨ ਸਬੰਧੀ ਸੈਮੀਨਾਰ ਕਰਵਾਇਆ ਗਿਆ। ਅੱਜ ਦੇ ਮੁੱਖ ਮਹਿਮਾਨ ਸ੍ਰੀਮਤੀ ਵਸੁੰਧਰਾ, ਉੱਪ ਜਿ.ਸਿ.ਅ.(ਐ.ਸਿ.)ਬਰਨਾਲਾ ਨੇ ਵਲੰਟੀਅਰਜ਼ ਨੂੰ ਕੌਮੀ ਸੇਵਾ ਯੋਜਨਾ ਸਕੀਮ ਤਹਿਤ ਸੇਵਾ ਭਾਵਨਾ ਨੂੰ ਲੜਕੀਆਂ ਨੂੰ ਪ੍ਰਦਾਨ ਕੀਤਾ ਹੋਇਆ ਇੱਕ ਅਨਮੋਲ ਤੋਹਫਾ ਦੱਸਿਆ। ਸੇਵਾ ਤੋਂ ਭਾਵ ਕੇਵਲ ਸਫਾਈ ਤੱਕ ਸੀਮਿਤ ਨਾ ਹੋ ਕੇ ਮਨ ਦੀ ਸਫਾਈ ਅਤੇ ਸੋਚ ਦੀ ਸਫਾਈ ਕਰਨਾ ਵੀ ਸ਼ਾਮਲ ਹੈ। ਉਹਨਾਂ ਲੜਕੀਆਂ ਨੂੰ ਕੁਦਰਤ ਨਾਲ ਜੋੜਦਿਆਂ ਸਿਰਜਣਾਤਮੱਕ ਹੋਣ ਦਾ ਅਹਿਸਾਸ ਕਰਵਾਇਆ। ਇਸ ਮੌਕੇ ਵਾਤਾਵਰਣ ਪ੍ਰੇਮੀ ਸ੍ਰੀ ਸਕੁਲ ਕੌਸ਼ਲ ਨੇ ਵਲੰਟੀਅਰਜ਼ ਨਾਲ ਨਵੇਂ ਦਰੱਖਤ ਲਗਾਉਣ, ਹਵਾ ਅਤੇ ਪਾਣੀ ਦੀ ਸ਼ੁੱਧਤਾ, ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਵੱਲ ਧਿਆਨ ਦੇਣ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਪ੍ਰੇਰਿਤ ਕੀਤਾ ।  ਬੱਚਿਆਂ ਨੂੰ ਸਾਡੇ ਆਲੇ-ਦੁਆਲੇ ਪਾਏ ਜਾਂਦੇ ਮੈਡੀਸਨਲ ਪਲਾਂਟਸ ਬਾਰੇ ਜਾਣਕਾਰੀ ਦਿੱਤੀ । ਪ੍ਰੋਗਰਾਮ ਅਫ਼ਸਰ ਸ੍ਰੀ ਪੰਕਜ ਗੋਇਲ ਦੁਆਰਾ ਐਨ.ਐਸ.ਐਸ.ਵਲੰਟੀਅਰਾਂ ਨੂੰ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਕਪੜੇ ਦੇ ਬਣੇ ਹੋਏ ਬੈਗ ਖੁੱਦ ਬਣਾਉਣ ਲਈ ਕਿਹਾ। ਸੈਮੀਨਾਰ ਦੌਰਾਨ ਸਾਰੇ ਐਨ.ਐਸ.ਐਸ.ਵਲੰਟੀਅਰ ਸਮੇਤ ਨੀਤੂ ਸਿੰਗਲਾ, ਰੇਖਾ, ਮਾਧਵੀ ਤ੍ਰਿਪਾਠੀ, ਜਸਪ੍ਰੀਤ ਕੌਰ, ਰੁਚਿਕਾ ਗੋਇਲ ਅਤੇ ਹੋਰ ਮੈਂਬਰ ਹਾਜ਼ਰ ਸਨ।