ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 02 ਵੱਖ ਵੱਖ ਮੁਕੱਦਿਮਆ ਵਿੱਚ 9 ਚੋਰੀ ਦੇ ਮੋਟਰਸਾਇਕਲ ਅਤੇ 1450 ਨਸ਼ੀਲੀਆਂ ਗੋਲੀਆ ਸਮੇਤ 3 ਵਿਅਕਤੀ ਕੀਤੇ ਗ੍ਰਿਫਤਾਰ 

ਸ੍ਰੀ ਮੁਕਤਸਰ ਸਾਹਿਬ, 09 ਅਗਸਤ 2024 : : ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਗੋਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ ਪੰਜਾਬ, ਸ਼੍ਰੀ ਅਸ਼ਵਨੀ ਕਪੂਰ ਆਈ.ਪੀ.ਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਫਰੀਦਕੋਟ ਰੇਂਜ, ਫਰੀਦਕੋਟ ਜੀ ਦੀਆਂ ਹਦਾਇਤਾਂ ਤਹਿਤ ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ., ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਅੰਦਰ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਦੌਰਾਨ ਸ੍ਰੀ ਮਨਮੀਤ ਸਿੰਘ ਢਿੱਲੋਂ ਕਪਤਾਨ ਪੁਲਿਸ (ਇੰਨਵੈ) ਅਤੇ ਸ. ਸਤਨਾਮ ਸਿੰਘ ਡੀ.ਐਸ.ਪੀ (ਸ.ਡ) ਸ਼੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਇੰਸ: ਜਸਕਰਨਦੀਪ ਸਿੰਘ ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਅਤੇ ਐਸ.ਆਈ ਵਰੂਨ ਮੁੱਖ ਅਫਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਤੇ ਪੁਲਿਸ ਪਾਰਟੀ ਵੱਲੋਂ 02 ਅਲੱਗ-ਅਲੱਗ ਮੁਕਦਮੇ ਦਰਜ ਕਰਕੇ 09 ਚੋਰੀ ਦੇ ਮੋਟਰਸਾਇਕਲ ਅਤੇ 1450 ਨਸ਼ੀਲੀਆਂ ਗੋਲੀਆਂ ਸਮੇਤ 3 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸ. ਸਤਨਾਮ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੇ ਸਬੰਧ ਵਿੱਚ ਬੁੜਾ ਗੁੱਜਰ ਰੋਡ ਮੌਜੂਦ ਸੀ ਤਾਂ ਇੱਕ ਮੋਟਰਸਾਇਕਲ ਬਿੰਨਾ ਨੰਬਰ ਜਿਸ ਤੇ 02 ਨੌਜਵਾਨ ਸਵਾਰ ਸਨ, ਨੂੰ ਰੋਕ ਕੇ ਉਨ੍ਹਾਂ ਦਾ ਨਾਮ ਪਤਾ ਪੁਛਿੱਆ ਤਾਂ ਉਨ੍ਹਾਂ ਨੇ ਆਪਣਾ ਨਾਮ ਰਜਤ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਥਾਂਦੇਵਾਲਾ ਰੋਡ ਸ੍ਰੀ ਮੁਕਤਸਰ ਸਾਹਿਬ ਤੇ ਦੂਸਰੇ ਵਿਅਕਤੀ ਨੇ ਆਪਣਾ ਨਾਮ ਪਵਨ ਕੁਮਾਰ ਪੁੱਤਰ ਫਕੀਰ ਸਿੰਘ ਵਾਸੀ ਲਾਧੂ ਕੇ, ਚੰਡੀਗੜ ਬਸਤੀ ਜਿਲ੍ਹਾ ਫਾਜਿਲਕਾ ਦੱਸਿਆ, ਉਨ੍ਹਾਂ ਵੱਲੋਂ ਦਾ ਮੋਟਰਸਾਇਲ ਚੋਰੀ ਹੋਣਾ ਪਾਇਆ ਗਿਆ ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 138 ਮਿਤੀ 04.08.2024 ਅ/ਧ 303(2),317(2) ਬੀ.ਐਨ.ਐਸ. ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਦੌਰਾਨੇ ਤਫਤੀਸ਼ ਰਜਤ ਕੁਮਾਰ ਅਤੇ ਪਵਨ ਕੁਮਾਰ ਉੱਕਤ ਤੋਂ 08 ਹੋਰ ਚੋਰੀ ਕੀਤੇ ਮੋਟਰਸਾਇਕਲ ਅਲੱਗ ਅਲੱਗ ਥਾਵਾਂ ਤੋਂ ਬ੍ਰਾਮਦ ਕਰਵਾਏ ਗਏ। ਇਸ ਦੇ ਨਾਲ ਹੀ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਗਸ਼ਤ ਵਾ-ਚੈਕਿੰਗ ਦੇ ਸਬੰਧ ਵਿੱਚ ਪਿੰਡ ਸੋਹਣੇਵਾਲਾ ਤੋਂ ਬਧਾਈ ਰੋਡ ਤੇ ਮੌਜੂਦ ਸਨ ਤਾਂ ਇੱਕ ਬਿਨ੍ਹਾਂ ਨੰਬਰੀ ਮੋਟਰਸਾਇਕਲ ਨੂੰ ਸ਼ੱਕ ਤੇ ਬਿਨ੍ਹਾਂ ਪਰ ਰੋਕਿਆ ਤਾਂ ਉਸ ਦਾ ਨਾਮ ਪਤਾ ਪੁੱਛਿਆ ਤਾਂ ਮੋਟਰਸਾਇਕਲ ਸਵਾਰ ਨੇ ਆਪਣਾ ਨਾਮ ਜਤਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਸਦਰਵਾਲਾ ਦੱਸਿਆ ਜਿਸ ਦੀ ਸ. ਸਤਨਾਮ ਸਿੰਘ ਡੀ.ਐਸ.ਪੀ ਸ.ਡ ਸ੍ਰੀ ਮੁਕਤਸਰ ਸਾਹਿਬ ਦੀ ਹਾਜ਼ਰੀ ਵਿੱਚ ਉਸ ਦੀ ਤਲਾਸ਼ੀ ਲਈ ਤਾ ਉਸ ਪਾਸੋਂ ਝੋਲੇ ਪਲਾਸਟਿਕ ਵਿੱਚੋਂ 145 ਪੱਤੇ ਨਸ਼ੀਲੀਆ ਗੋਲੀਆ ਮਾਰਕਾ TRAMADOL HYDROCHLORIDE TABLETS UPS 100 MG CLOBIDOL-100 ਜਿਸ ਦੀ ਕੁੱਲ ਗਿਣਤੀ 1450 ਹੋਣੀ ਪਾਈ ਗਈ ਜਿਸ ਤੇ ਪੁਲਿਸ ਵੱਲੋਂ ਮੁਕੱਦਮਾਂ ਨੰਬਰ 147 ਮਿਤੀ 06.08.2024 ਅ/ਧ 22(ਸੀ) ਬਰਖਿਲਾਫ ਜਤਿੰਦਰ ਸਿੰਘ ਉੱਕਤ, ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਰਜਿਸ਼ਟਰ ਕੀਤਾ ਗਿਆ। ਜਤਿੰਦਰ ਸਿੰਘ ਉੱਕਤ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।