ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਕਾਰ ਚੋਰ ਗਿਰੋਹ ਦੇ 03 ਮੈਂਬਰ ਕੀਤੇ ਕਾਬੂ

  • ਹੁਣ ਤੱਕ 26 ਕਾਰਾਂ ਚੋਰੀ ਕਰਕੇ ਪਾਰਟਸ ਵੇਚ ਚੁੱਕੇ ਹਨ, ਜਿਨ੍ਹਾਂ ਵਿੱਚੋਂ ਪੁਲਿਸ ਨੇ 05 ਕਾਰਾਂ ਕੀਤੀਆਂ ਬ੍ਰਾਮਦ

ਸ੍ਰੀ ਮੁਕਤਸਰ ਸਾਹਿਬ, 19 ਅਗਸਤ : ਸ੍ਰੀ ਮੁਕਤਸਰ ਸਾਹਿਬ, ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਗੋਰਵ ਯਾਦਵ ਆਈ.ਪੀ.ਐਸ., ਡੀ.ਜੀ.ਪੀ ਪੰਜਾਬ, ਸ੍ਰੀ ਅਸ਼ਵਨੀ ਕਪੂਰ ਆਈ.ਪੀ.ਐਸ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫਰੀਦਕੋਟ ਰੇਂਜ, ਫਰੀਦਕੋਟ ਦੀਆਂ ਹਦਾਇਤਾਂ ਤਹਿਤ, ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ., ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਅੰਦਰ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਦੌਰਾਨ ਸ੍ਰੀ ਮਨਮੀਤ ਸਿੰਘ ਢਿੱਲੋਂ, ਕਪਤਾਨ ਪੁਲਿਸ (ਇੰਨਵੈ) ਅਤੇ ਸ੍ਰੀ ਜਸਬੀਰ ਸਿੰਘ ਡੀ.ਐਸ.ਪੀ (ਡੀ) ਦੀ ਨਿਗਰਾਨੀ ਹੇਠ, ਐਸ.ਆਈ ਜਗਸੀਰ ਸਿੰਘ ਇੰਚਾਰਜ ਸੀ.ਆਈ.ਏ ਮਲੋਟ ਅਤੇ ਪੁਲਿਸ ਪਾਰਟੀ ਵਲੋਂ ਚੋਰ ਗਿਰੋਹ ਦੇ 03 ਵਿਅਕਤੀਆਂ ਨੂੰ ਕਾਬੂ ਕਰ 05 ਚੋਰੀ ਦੀਆਂ ਕਾਰਾਂ ਬ੍ਰਾਮਦ ਕੀਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਖਾਸ-ਮੁਖਬਰ ਦੀ ਇਤਲਾਹ ਤੇ ਅਜੈ ਕੁਮਾਰ ਪੁੱਤਰ ਸ਼ੰਕਰ ਦਾਸ ਵਾਸੀ ਬਾਲਮੀਕ ਮਹੱਲਾ ਮਲੋਟ ਅਤੇ ਚਿਰਾਗ ਪੁੱਤਰ ਰਾਜੇਸ਼ ਕੁਮਾਰ ਵਾਸੀ ਆਦਰਸ਼ ਨਗਰ ਮਲੋਟ ਨੂੰ ਪੁਲਿਸ ਵੱਲੋਂ ਇੱਕ ਚੋਰੀ ਦੀ ਵੈਗਨਾਰ ਕਾਰ ਸਮੇਤ ਕਾਬੂ ਕੀਤਾ ਜਿਨ੍ਹਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਸਾਥੀ ਵਿਨੋਦ ਪੁੱਤਰ ਸਾਹਿਬ ਰਾਮ ਵਾਸੀ ਗੰਗਾਨਗਰ (ਰਾਜਸਥਾਨ) ਨਾਲ ਮਿਲ ਕੇ ਕਾਰਾਂ ਚੋਰੀ ਕਰਕੇ ਉਸ ਦੇ ਪਾਰਟਸ ਅਲੱਗ-ਅਲੱਗ ਕਰਕੇ ਵੇਚਦੇ ਸਨ, ਪੁਲਿਸ ਵੱਲੋਂ ਉਨ੍ਹਾਂ ਦੇ ਤੀਸਰੇ ਸਾਥੀ ਵਿਨੋਦ ਪੁੱਤਰ ਸਾਹਿਬ ਰਾਮ ਨੂੰ ਕਾਬੂ ਕਰ ਲਿਆ। ਉਨ੍ਹਾਂ ਪੁੱਛ ਗਿੱਛ ਦੌਰਾਨ ਇਹ ਵੀ ਦੱਸਿਆਂ ਕਿ ਉਨ੍ਹਾਂ ਵੱਲੋਂ ਅਲੱਗ ਅਲੱਗ ਜਿਲਿਆ ਵਿੱਚੋਂ 26 ਕਾਰਾ ਚੋਰੀ ਕਰਕੇ ਉਨ੍ਹਾਂ ਦੇ ਪਾਰਟਸ ਵੇਚ ਚੁੱਕੇ ਹਨ ਜਿਨ੍ਹਾਂ ਵਿੱਚੋਂ  03 ਕਾਰਾ ਸਾਬਤ, 02 ਕਾਰਾ ਦੇ ਪਾਰਟਸ ਬ੍ਰਾਮਦ ਹੋਏ ਜਨ, ਜਿਸ ਤੇ ਹੁਣ ਤੱਕ 05 ਕਾਰਾ ਬ੍ਰਾਮਦ ਹੋ ਚੁੱਕੀਆ, ਜਿਨਾਂ ਨੂੰ ਮਾਨਯੋਗ ਆਦਲਤ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸਭੰਵਾਨਾ ਹੈ।
ਮੁਕੱਦਮਾ ਨੰਬਰ 125 ਮਿਤੀ 17-08-2024 ਅ/ਧ 303(2),317(2) ਬੀ.ਐਨ.ਐਸ ਥਾਣਾ ਸਿਟੀ ਮਲੋਟ
ਦੋਸ਼ੀਆਂ ਦਾ ਨਾਮ : 

  • ਅਜੈ ਕੁਮਾਰ ਪੁੱਤਰ ਸ਼ੰਕਰ ਦਾਸ ਵਾਸੀ ਬਾਲਮੀਕ ਮੁਹੱਲਾ ਮਲੋਟ ਦੇ ਖਿਲਾਫ ਪਹਿਲਾ 07 ਮੁਕੱਦਮੇ ਦਰਜ ਹਨ (ਉਮਰ 23 ਸਾਲ)
  • ਚਿਰਾਗ ਪੁੱਤਰ ਰਾਜੇਸ਼ ਕੁਮਾਰ ਵਾਸੀ ਆਦਰਸ਼ ਨਗਰ ਮਲੋਟ ਦੇ ਖਿਲਾਫ ਪਹਿਲਾ 01 ਮੁਕੱਦਮਾ ਦਰਜ ਹੈ (ਉਮਰ 18 ਸਾਲ)
  • ਵਿਨੋਦ ਪੁੱਤਰ ਸਾਹਿਬ ਰਾਮ ਵਾਸੀ ਗੰਗਨਗਰ (ਰਾਜਸਥਾਨ) ਦੇ ਖਿਲਾਫ ਪਹਿਲਾ 01 ਮੁਕੱਦਮਾ ਦਰਜ ਹੈ  (ਉਮਰ 27 ਸਾਲ)
  • ਦੋਸ਼ੀ ਜਮਾਨਤ ਤੇ ਜੇਲ ਵਿੱਚੋਂ ਬਾਹਰ ਆਏ ਹੋਏ ਹਨ ਜੀ

ਬ੍ਰਮਦਗੀ

  • 05 ਚੋਰੀ ਦੀਆਂ ਕਾਰਾ ਜਿਨ੍ਹਾਂ ਵਿੱਚੋਂ, 03 ਕਾਰਾ ਸਾਬਤ ਅਤੇ 02 ਕਾਰਾ ਦੇ ਪਾਰਟਸ