ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਾਏਕੋਟ ਵਲੋਂ ਡਾ. ਟੀ.ਪੀ ਸਿੰਘ ਦਾ ਵਿਸ਼ੇਸ਼ ਸਨਮਾਨ

ਰਾਏਕੋਟ, 15 ਫਰਵਰੀ (ਚਮਕੌਰ ਸਿੰਘ ਦਿਓਲ) : ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਰਾਏਕੋਟ ਵਲੋਂ ਲੰਘੀ 9 ਤੋਂ 12 ਫ਼ਰਵਰੀ ਤੱਕ  ਕਰਵਾਏ ਗਏ 50ਵੇਂ ਗੋਲਡਨ ਜ਼ੁਬਲੀ ਦਸਮੇਸ਼ ਖੇਡ ਮੇਲੇ ’ਚ ਕਬੱਡੀ ਓਪਨ ਦੀਆਂ ਜੇਤੂ ਟੀਮਾਂ ਨੂੰ ਨਗਦ ਇਨਾਮਾਂ ਦਾ ਸਹਿਯੋਗ ਕਰਨ ਬਦਲੇ ਸਾਬਕਾ ਵਿਧਾਇਕ ਸਵ. ਹਰਮੋਹਿੰਦਰ ਸਿੰਘ ਪ੍ਰਧਾਨ ਦੇ ਛੋਟੇ ਭਰਾ ਡਾ. ਟੀ.ਪੀ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਮੈਂਬਰ ਜਸਮਿੰਦਰ ਸਿੰਘ ਪਿੱਲਾ ਕਲੇਰ ਅਤੇ ਸੁਖਵੀਰ ਸਿੰਘ ਰਾਏ ਨੇ ਡਾ. ਟੀ.ਪੀ ਸਿੰਘ ਨੂੰ ਉਨ੍ਹਾਂ ਨੂੰ ਸਨਮਾਨ ਨਿਸ਼ਾਨੀ ਭੇਟ ਕੀਤੀ ਅਤੇ ਕਬੱਡੀ ਦਾ ਸਾਰਾ ਇਨਾਮ (2.25 ਲੱਖ ਰੁਪਏ) ਕਲੱਬ ਨੂੰ ਭੇਟ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ 50 ਸਾਲਾਂ ਤੋਂ ਲਗਾਤਾਰ ਕਰਵਾਏ ਜਾ ਰਹੇ ਇਸ ਖੇਡ ਮੇਲੇ ਵਿੱਚ ਸਵ.ਹਰਮੋÇਹਿੰਦਰ ਸਿੰਘ ਪ੍ਰਧਾਨ (ਸਾਬਕਾ ਵਿਧਾਇਕ) ਵਲੋਂ ਯੋਗਦਾਨ ਹਾਸਲ ਹੁੰਦਾ ਰਿਹਾ ਹੈ ਅਤੇ ਹੁਣ ਡਾ. ਟੀ.ਪੀ ਸਿੰਘ ਆਪਣੇ ਭਰਾ ਸਵ. ਹਰਮੋਹਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਇਸ ਕਾਰਜ ਨੂੰ ਬਾਖੂਬੀ ਅੱਗੇ ਵਧਾ ਰਹੇ ਹਨ। ਇਸ ਮੌਕੇ ਸਾਬਕਾ ਕੌਂਸਲਰ ਬਲਬੀਰ ਸਿੰਘ, ਬਾਵਾ ਸਿੰਘ ਗਿੱਲ, ਜਗਰੂਪ ਸਿੰਘ ਧਾਲੀਵਾਲ ਵੀ ਮੌਜ਼ੂਦ ਸਨ।