ਸ੍ਰੀ ਬਾਲਾਜੀ ਪਰਿਵਾਰ ਰਾਏਕੋਟ ਵਲੋਂ 31 ਦਸੰਬਰ ਨੂੰ ਵਿਸ਼ਾਲ ਬਾਲਾਜੀ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ।

ਰਾਏਕੋਟ, 28 ਦਸੰਬਰ (ਚਮਕੌਰ ਸਿੰਘ ਦਿਓਲ) : ਨਵੇਂ ਸਾਲ ਦਾ ਸਵਾਗਤ ਕਰਨ ਲਈ ਸ੍ਰੀ ਬਾਲਾਜੀ ਪਰਿਵਾਰ ਰਾਏਕੋਟ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 31 ਦਸੰਬਰ ਦਿਨ ਸ਼ਨੀਵਾਰ ਨੂੰ ਸਥਾਨਕ ਸ੍ਰੀ ਸ਼ਿਵ ਮੰਦਿਰ ਬਗੀਚੀ ਵਿਖੇ ਸਥਿੱਤ ਸ੍ਰੀ ਬਾਲਾਜੀ ਦਰਬਾਰ ’ਤੇ ਵਿਸ਼ਾਲ ਬਾਲਾਜੀ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧ ’ਚ ਸ੍ਰੀ ਬਾਲਾਜੀ ਦੀ ਪਵਿੱਤਰ ਜੋਤੀ ਸ੍ਰੀ ਸਾਲ੍ਹਾਸਰ ਧਾਮ ਤੋਂ ਵਿਸ਼ੇਸ਼ ਤੌਰ ’ਤੇ ਲਿਆਂਦੀ ਜਾਵੇਗੀ ਅਤੇ 30 ਦਸੰਬਰ ਦਿਨ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਇੱਕ ਰਥ ਯਾਤਰਾ ਵੀ ਸਜਾਈ ਜਾਵੇਗੀ, ਜੋ ਕਿ ਸ਼ਾਮ 3 ਵਜ਼ੇ ਸ਼ਹਿਰ ਦੇ ਪੁਰਾਣਾ ਬੱਸ ਸਟੈਂਡ ਮਾਰਕੀਟ ਤੋਂ ਸ਼ੁਰੂ ਹੋਵੇਗੀ ਅਤੇ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ’ਚੋਂ ਲੰਘਦੀ ਹੋਈ ਦੇਰ ਸ਼ਾਮ ਸ੍ਰੀ ਬਾਲਾ ਜੀ ਧਾਮ ਮੰਦਰ ਬਗੀਚੀ ਵਿਖੇ ਸਮਾਪਤ ਹੋਵੇਗੀ।