ਸਿੱਖ ਲਾਈਟ ਇੰਨਫੈਂਟਰੀ ਟੀਮ ਦਾ ਲੁਧਿਆਣਾ 'ਚ ਵਿਸ਼ੇਸ਼ ਦੌਰਾ

  • 18 ਤੇ 19 ਅਪ੍ਰੈਲ ਨੂੰ ਜ਼ਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਦਫਤਰ ਵਿਖੇ ਸਾਬਕਾ ਸੈਨਿਕਾਂ/ਵੀਰ ਨਾਰੀਆਂ/ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਦੀਆਂ ਸੁਣੀਆਂ ਜਾਣਗੀਆਂ ਮਸ਼ਕਿਲਾਂ

ਲੁਧਿਆਣਾ, 15 ਅਪ੍ਰੈਲ : ਕਮਾਂਡਰ ਬਲਜਿੰਦਰ ਵਿਰਕ (ਰਿਟਾ) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਲੁਧਿਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਮੀ ਦੇ ਰਿਕਾਰਡ ਦਫਤਰ ਸਿੱਖ ਲਾਈਟ ਇੰਨਫੈਨਟਰੀ ਵੱਲੋਂ ਉਨ੍ਹਾਂ ਦੇ ਰਿਕਾਰਡ ਨਾਲ ਸਬੰਧਿਤ ਸਾਬਕਾ ਸੈਨਿਕਾਂ/ਵੀਰ ਨਾਰੀਆਂ/ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਇਨ੍ਹਾਂ ਦੇ ਆਸ਼ਿਰਤਾਂ ਦੀਆਂ ਪੈਨਸ਼ਨ/ਪਾਰਟ ਟੂ ਆਰਡਰ/ਪਤਾ ਬਦਲੀ/ਸਪਰਸ਼/ਸੀ.ਈ.ਏ. ਅਤੇ ਹੋਰ ਮੁਸ਼ਕਿਲਾਂ/ਸ਼ਿਕਾਇਤਾਂ ਸੁਣਨ ਅਤੇ ਉਹਨਾਂ ਦੇ ਨਿਪਟਾਰੇ ਲਈ 18 ਅਤੇ 19 ਅਪ੍ਰੈਲ 2024 ਨੂੰ ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਦਫਤਰ, ਲੁਧਿਆਣਾ ਵਿਖੇ ਆਰਮੀ ਰਿਕਾਰਡ ਦੀ ਟੀਮ ਪਹੁੰਚ ਰਹੀ ਹੈ। ਕਮਾਂਡਰ ਵਿਰਕ ਵੱਲੋਂ ਜਿਲ੍ਹਾ ਲੁਧਿਆਣਾ ਦੇ ਸਿੱਖ ਲਾਈਟ ਇੰਨਫੈਨਟਰੀ ਦੇ ਸਾਬਕਾ ਸੈਨਿਕਾਂ/ਵਿਧਵਾਵਾਂ, ਵੀਰ ਨਾਰੀਆਂ ਅਤੇ ਉਹਨ੍ਹਾਂ ਦੇ ਆਸ਼ਰਿਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਰਮੀ ਰਿਕਾਰਡ ਟੀਮ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਲਾਭ ਲੈਣ ਤਾਂ ਜੋ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਸਕੇ।