ਸੰਯੁਕਤ ਪੰਜਾਬ ਦੀ ਵੈਦਿਕ ਸੰਸਕ੍ਰਿਤੀ : ਸਾਹਿਤ ਅਤੇ ਪੁਰਾਤੱਤਵ ਪ੍ਰਮਾਣਾਂ ਦੇ ਆਲੋਕ ਵਿੱਚ' ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ

ਪਟਿਆਲਾ, 15 ਮਾਰਚ : ਪੰਜਾਬੀ ਯੂਨੀਵਰਸਿਟੀ ਦੇ ਸੰਸਕ੍ਰਿਤ ਅਤੇ ਪਾਲੀ ਵਿਭਾਗ ਵੱਲੋਂ 'ਸੰਯੁਕਤ ਪੰਜਾਬ ਦੀ ਵੈਦਿਕ ਸੰਸਕ੍ਰਿਤੀ : ਸਾਹਿਤ ਅਤੇ ਪੁਰਾਤੱਤਵ ਪ੍ਰਮਾਣਾਂ ਦੇ ਆਲੋਕ ਵਿੱਚ' ਵਿਸ਼ੇ ਉੱਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਵਿਸ਼ੇਸ਼ ਭਾਸ਼ਣ ਦੇ ਮੁੱਖ ਬੁਲਾਰੇ ਪ੍ਰੋ. ਰਮੇਸ਼ ਚੰਦਰ ਭਾਰਦਵਾਜ, ਵਾਈਸ ਚਾਂਸਲਰ, ਮਹਾਰਿਸ਼ੀ ਵਾਲਮੀਕੀ ਸੰਸਕ੍ਰਿਤ ਯੂਨੀਵਰਸਿਟੀ, ਕੈਥਲ ਨੇ ਸਾਹਿਤਕ ਅਤੇ ਪੁਰਾਤੱਤਵ ਪ੍ਰਮਾਣਾਂ ਦੇ ਆਧਾਰ ਉੱਤੇ ਪੰਜਾਬ ਦੀ ਵੈਦਿਕ ਸੰਸਕ੍ਰਿਤੀ ਨੂੰ ਵਿਸਥਾਰ ਨਾਲ ਪੇਸ਼ ਕੀਤਾ। ਉਨ੍ਹਾਂ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਵਿੱਚ ਫੈਲੀ ਹੋਈ ਭਾਰਤੀ ਸੰਸਕ੍ਰਿਤੀ ਨੂੰ ਵੱਖ-ਵੱਖ ਪ੍ਰਮਾਣਾਂ ਸਹਿਤ ਪੇਸ਼ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਵੀ ਆਪਣੇ ਵਿਚਾਰ ਇਸ ਵਿਸ਼ੇ ਉੱਤੇ ਸਾਂਝੇ ਕੀਤੇ। ਉਨ੍ਹਾਂ ਸੰਸਕ੍ਰਿਤ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਦੀ ਜ਼ਰੂਰਤ ਨੂੰ ਤਰਜੀਹ ਦੇਣ ਬਾਰੇ ਗੱਲ ਕੀਤੀ, ਤਾਂ ਕਿ ਆਮ ਲੋਕ ਸੰਸਕ੍ਰਿਤ ਵਿੱਚ ਛੁਪੇ ਗਿਆਨ ਤੋਂ ਜਾਣੂ ਹੋ ਸਕਣ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਪੁਸ਼ਪਿੰਦਰ ਜੋਸ਼ੀ ਨੇ ਕੀਤਾ। ਇਸ ਪ੍ਰੋਗਰਾਮ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਡਾ. ਵੀਰੇਂਦਰ ਕੁਮਾਰ, ਮੁਖੀ, ਸੰਸਕ੍ਰਿਤ ਅਤੇ ਪਾਲੀ ਵਿਭਾਗ ਵੱਲੋਂ ਕੀਤਾ ਗਿਆ। ਇਸ ਮੌਕੇ  ਪ੍ਰੋ. ਗੁਰਮੁੱਖ ਸਿੰਘ, ਪ੍ਰੋ. ਸੁਰਜੀਤ, ਪ੍ਰੋ. ਰਾਜਿੰਦਰ ਲਹਿਰੀ, ਡਾ. ਨੀਤੂ ਕੌਸ਼ਲ, ਡਾ. ਰਜਨੀ, ਡਾ. ਰਵੀ ਦੱਤ ਕੋਸ਼ਿਸ਼, ਹਿੰਦੀ ਵਿਭਾਗ ਦੇ ਵਿਦਿਆਰਥੀ, ਪੰਜ ਸਾਲਾ ਏਕੀਕ੍ਰਿਤ ਕੋਰਸ ਦੇ ਵਿਦਿਆਰਥੀ, ਪੰਜਾਬੀ ਵਿਭਾਗ ਦੇ ਵਿਦਿਆਰਥੀ ਅਤੇ ਸੰਸਕ੍ਰਿਤ ਵਿਭਾਗ ਦੇ ਸਾਰੇ ਵਿਦਿਆਰਥੀ ਸ਼ਾਮਲ ਹੋਏ।