ਹੋਲਾ ਮਹੱਲਾ ਦੌਰਾਨ ਮੇਲਾ ਖੇਤਰ ਨੂੰ ਸਵੱਛ ਅਤੇ ਸੁੰਦਰ ਬਣਾਉਣ ਲਈ ਵਿਸ਼ੇਸ ਮੁਹਿੰਮ ਦੀ ਸ਼ੁਰੂਆਤ 25 ਫਰਵਰੀ ਤੋਂ : ਹਰਜੋਤ ਬੈਂਸ

ਸ੍ਰੀ ਅਨੰਦਪੁਰ ਸਾਹਿਬ 24 ਫਰਵਰੀ : ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਪੰਜਾਬ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਮਾਜ ਸੇਵੀ ਸੰਗਠਨਾਂ, ਜਥੇਬੰਦੀਆਂ, ਕਲੱਬਾਂ, ਵਰਕਰਾ ਤੇ ਪਤਵੰਤਿਆਂ ਨੂੰ ਅਪੀਲ ਕੀਤੀ ਹੈ ਕਿ 25 ਫਰਵਰੀ ਨੂੰ ਨੰਗਲ ਤੋਂ ਸਰਸਾ ਨੰਗਲ ਤੱਕ ਸੁਰੂ ਹੋ ਰਹੀ ਵਿਸ਼ੇਸ ਸਫਾਈ ਮੁਹਿੰਮ ਵਿੱਚ ਆਪਣਾ ਸਹਿਯੋਗ ਦੇਣ ਤਾਂ ਕਿ ਹੋਲਾ ਮਹੱਲਾ ਦੌਰਾਨ ਦੇਸ਼ ਵਿਦੇਸ਼ ਤੋ ਆਉਣ ਵਾਲੀਆਂ ਲੱਖਾਂ ਸੰਗਤਾਂ ਨੂੰ ਸੁੰਦਰ ਅਤੇ ਸਵੱਛ ਵਾਤਾਵਰਣ ਉਪਲੱਬਧ ਕਰਵਾਇਆ ਜਾਵੇ। ਆਪਣੇ ਸੰਦੇਸ਼ ਵਿੱਚ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੱਖਾਂ ਸ਼ਰਧਾਲੂ ਸੰਸਾਰ ਦੇ ਕੋਨੇ ਕੋਨੇ ਤੋਂ ਹੋਲਾ ਮਹੱਲਾ ਦੌਰਾਨ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੇ ਹਨ। ਸ਼ਰਧਾਲੂਆਂ ਵੱਲੋਂ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਵੀ ਕੀਤੇ ਜਾਂਦੇ ਹਨ। 1 ਮਾਰਚ ਤੋਂ 10 ਮਾਰਚ ਤੱਕ ਇੱਥੇ ਪਹੁੰਚਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਮੇਲਾ ਖੇਤਰ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਨਗਰ ਕੋਂਸਲਾਂ, ਨਗਰ ਪੰਚਾਇਤਾ ਦੇ ਕਰਮਚਾਰੀ ਪਿਛਲੇ ਕਈ ਦਿਨਾਂ ਤੋਂ ਸਾਫ ਸਫਾਈ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਨਿਰੰਤਰ ਮੇਲਾ ਖੇਤਰ ਦਾ ਦੌਰਾ ਕਰਕੇ ਮੈਂ ਖੁੱਦ ਪ੍ਰਬੰਧਾਂ ਦਾ ਜਾਇਜਾ ਲੈ ਰਿਹਾ ਹਾਂ। ਉਨ੍ਹਾਂ ਕਿਹਾ ਕਿ ਇਸ ਵਿਸ਼ਾਲ ਖੇਤਰ ਵਿੱਚ ਵਿਸ਼ੇਸ ਸਵੱਛਤਾ ਮੁਹਿੰਮ ਚਲਾਉਣ ਦੀ ਜਰੂਰਤ ਹੈ। ਇਸ ਲਈ ਨੰਗਲ ਤੋ ਸਰਸਾ ਨੰਗਲ ਤੱਕ ਸਮੁੱਚੇ ਖੇਤਰ ਵਿੱਚ ਸਵੱਛਤਾ ਮੁਹਿੰਮ 25 ਫਰਵਰੀ ਨੂੰ ਸਵੇਰੇ 9 ਤੋ 12 ਵਜੇ ਤੱਕ ਚਲਾਈ ਜਾਵੇਗੀ। ਉਨ੍ਹਾਂ ਨੇ ਅਪੀਲ ਕੀਤੀ ਕਿ ਪੰਚਾਇਤਾ ਆਪਣੇ ਇਲਾਕਿਆਂ ਵਿੱਚ ਇਸ ਮੁਹਿੰਮ ਨੂੰ ਸੁਰੂ ਕਰਨ, ਸਮਾਜ ਸੇਵੀ ਸੰਗਠਨਾਂ ਦੇ ਆਗੂ, ਵੱਖ ਵੱਖ ਕਲੱਬਾਂ, ਜਥੇਬੰਦੀਆਂ ਦੇ ਮੁਖੀ, ਸਾਡੇ ਪਾਰਟੀ ਵਰਕਰ, ਇਲਾਕੇ ਦੇ ਪਤਵੰਤੇ ਲੋਕ, ਪਿੰਡਾਂ ਅਤੇ ਸ਼ਹਿਰਾ ਦੇ ਵਸਨੀਕ, ਸੜਕਾਂ ਦੀ ਸਫਾਈ ਅਤੇ ਆਲੇ ਦੁਆਲੇ ਲੱਗੇ ਗੰਦਗੀ ਦੇ ਢੇਰ ਹਟਾਉਣ, ਸਵੱਛਤਾ ਅਤੇ ਸੁੰਦਰਤਾ ਨੂੰ ਹੋਲਾ ਮਹੱਲਾ ਦੌਰਾਨ ਸੁਚਾਰੂ ਰੱਖਣ ਵਿੱਚ ਸਹਿਯੋਗ ਦੇਣ। ਉਨ੍ਹਾ ਨੇ ਕਿਹਾ ਕਿ ਸਫਾਈ ਸੇਵਕ ਮਗਨਰੇਗਾ ਕਾਮੇ ਇਸ ਮੁਹਿੰਮ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ,ਆਪਣੇ ਸੰਦੇਸ਼ ਵਿੱਚ ਸ.ਬੈਂਸ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਟਰੈਕਟਰ, ਟਰਾਲੀਆਂ ਨਾਲ ਲੈ ਕੇ ਆਉਣ, ਉਨ੍ਹਾਂ ਨੇ ਕਿਹਾ ਕਿ ਮਹਾਂਮਾਰੀ ਤੋ ਬਾਅਦ ਇਸ ਵਾਰ ਹੋਲਾ ਮਹੱਲਾ ਮੌਕੇ ਪਹਿਲਾ ਨਾਲੋਂ ਕਾਫੀ ਵੱਧ ਸੰਗਤ ਪਹੁੰਚਣ ਦੀਆਂ ਸੰਭਾਵਨਾਵਾਂ ਹਨ। ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਇਨ੍ਹਾਂ ਪ੍ਰਬੰਧਾਂ ਲਈ ਗੰਭੀਰਤਾ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਵਰਕਰਾ ਨਾਲ ਮੈਂ ਖੁੱਦ ਸਰਸਾ ਨੰਗਲ ਤੋ ਨੰਗਲ ਤੱਕ 25 ਫਰਵਰੀ ਨੂੰ ਸੁਰੂ ਹੋਣ ਜਾ ਰਹੀ ਮੁਹਿੰਮ ਵਿੱਚ ਸ਼ਾਮਿਲ ਹੋ ਰਹੇ ਹਾਂ। ਉਨ੍ਹਾਂ ਨੇ ਮੈਰਿਜ ਪੈਲਿਸਾ, ਸੜਕਾਂ ਦੇ ਆਲੇ ਦੁਆਲੇ ਦੇ ਦੁਕਾਨਦਾਰਾਂ, ਬੱਸ ਅੱਡਿਆਂ ਅਤੇ ਹੋਰ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੂੜਾ ਅਤੇ ਗੰਦਗੀ ਦੇ ਢੇਰ ਸੜਕਾਂ ਦੇ ਆਲੇ ਦੁਆਲੇ ਨਾ ਲਗਾਉਣ ਕਿਉਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਧਾ ਨਾਲ ਆਉਣ ਵਾਲੇ ਸ਼ਰਧਾਲੂਆਂ ਦੀਆਂ ਭਾਵਨਾਵਾ ਨੂੰ ਠੇਸ ਲੱਗਦੀ ਹੈ, ਅਸੀ ਇਸ ਲਈ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਆਉਣ ਵਾਲੇ ਸ਼ਰਧਾਲੂਆਂ ਲਈ ਸਾਫ ਸੁਥਰਾ ਵਾਤਾਵਰਣ ਦੇਣ ਦਾ ਉਪਰਾਲਾ ਕੀਤਾ ਹੈ। ਇਹ ਸਭ ਆਮ ਲੋਕਾਂ, ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੈ। ਉਨ੍ਹਾਂ ਅਪੀਲ ਕੀਤੀ ਕਿ 25 ਫਰਵਰੀ ਨੂੰ ਇਸ ਮੁਹਿੰਮ ਵਿੱਚ ਸਾਰੇ ਰਲ ਮਿਲ ਕੇ ਸਹਿਯੋਗ ਦੇਣ।