ਸਪੀਕਰ ਸੰਧਵਾਂ ਆਪਣੇ ਜੱਦੀ ਪਿੰਡ ਸੰਧਵਾਂ ਵਿਖੇ ਮਾਤਾ ਸੁਰਜੀਤ ਕੌਰ ਦੇ ਭੋਗ ਸਮਾਗਮ ਚ ਪਹੁੰਚੇ

  • ਸਪੀਕਰ ਸੰਧਵਾਂ ਨੇ ਕੋਟਕਪੂਰਾ ਵਿਖੇ ਵੱਖ ਵੱਖ ਥਾਵਾਂ ਤੇ  ਸ਼ਰਧਾਂਜਲੀ ਸਮਾਗਮਾਂ ਚ ਕੀਤੀ ਸ਼ਿਰਕਤ

ਕੋਟਕਪੂਰਾ, 31 ਦਸੰਬਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਆਪਣੇ ਵੱਖ-ਵੱਖ ਥਾਵਾਂ ਦੇ ਰੁਝੇਵਿਆਂ ਤੋਂ ਬਾਅਦ ਖਾਸ ਕਰਕੇ ਸ਼ਨੀਵਾਰ ਅਤੇ ਐਤਵਾਰ ਆਪਣੇ ਗ੍ਰਹਿ ਸੰਧਵਾਂ ਵਿਖੇ ਆਉਂਦੇ ਹਨ ਤਾਂ ਉਸ ਸਮੇਂ ਵੀ ਉਹ ਆਪਣਾ ਜਿਆਦਾ ਸਮਾਂ ਘਰ ਆਰਾਮ ਕਰਕੇ ਗੁਜਾਰਨ ਦੀ ਬਜਾਇ ਆਪਣੇ ਪਿੰਡ ਸੰਧਵਾਂ ਦੇ ਵਸਨੀਕਾਂ ਨੂੰ ਮਿਲਦੇ ਹਨ । ਇਸੇ ਲੜੀ ਤਹਿਤ ਉਹ ਆਪਣੇ ਜੱਦੀ ਪਿੰਡ ਸੰਧਵਾਂ ਵਿਖੇ ਮਾਤਾ ਸੁਰਜੀਤ ਕੌਰ ਦੇ ਭੋਗ ਸਮਾਗਮ ਵਿਚ ਪੁੱਜੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ। ਇਸ ਉਪਰੰਤ ਸਪੀਕਰ ਸੰਧਵਾਂ ਅੱਜ ਹਲਕੇ ਚ ਵਿਚਰਦਿਆਂ ਗੁਰਦੁਆਰਾ ਸਾਹਿਬ ਪਿੰਡ ਵਾਂਦਰ ਜਟਾਣਾ ਵਿਖੇ  ਸਵ. ਸ. ਅਮਰਜੀਤ ਸਿੰਘ ਦੇ ਭੋਗ ਸਮਾਗਮ ਵਿਚ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਸਵ. ਸ. ਅਮਰਜੀਤ ਸਿੰਘ ਦੀ ਯਾਦ ਵਿਚ ਉਹਨਾਂ ਦੇ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਵਾਂਦਰ ਜਟਾਣਾਂ ਨੂੰ ਜੋ ਵੈਨ ਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਇਕ ਬਹੁਤ ਹੀ ਵਧੀਆ ਯਾਦਗਾਰੀ ਚਿੰਨ ਹੈ। ਇਸ ਦੇ ਨਾਲ ਹੀ ਸਪੀਕਰ ਸੰਧਵਾ ਨੇ ਗੁਰਦੁਆਰਾ ਸਾਹਿਬ ਪਿੰਡ ਫਿੱਡੇ ਕਲਾਂ ਵਿਖੇ ਸ. ਜਗਰਾਜ ਸਿੰਘ ਬਰਾੜ, ਸੰਗਮ ਪੈਲੇਸ ਫਰੀਦਕੋਟ ਰੋਡ ਕੋਟਕਪੂਰਾ ਵਿਖੇ ਸ਼੍ਰੀਮਤੀ ਸੱਤਿਆ ਵਤੀ ਤਿਵਾੜੀ ਦੇ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੜ ਪੁਰਾਣ ਪਾਠ ਦੇ ਭੋਗ, ਡੇਰਾ ਦਰਿਆ ਗਿਰੀ ਨੇੜੇ ਬੱਸ ਸਟੈਂਡ ਕੋਟਕਪੂਰਾ ਵਿਖੇ ਦਯਾ ਵੰਤੀ ਸਾਬਕਾ ਐਮ.ਸੀ, ਵਿਸ਼ਕਰਮਾ ਧਰਮਸ਼ਾਲਾ ਵਿਖੇ ਬਿਮਲਾ ਦੇਵੀ ਅਤੇ ਸ਼ਹਿਨਸ਼ਾਹ ਪੈਲੇਸ ਵਿਖੇ ਰਾਜ ਰਾਣੀ ਬਾਣਾ ਮਾਡਲ ਸਕੂਲ ਵਿਖੇ ਨਮਿੱਤ ਸ਼ਰਧਾਂਜਲੀ ਸਮਾਗਮਾਂ ਚ ਸ਼ਿਰਕਤ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।