ਸਪੀਕਰ ਸੰਧਵਾ ਨੇ ਸ਼ਾਨਦਾਰ ਸਿੱਖਿਆ ਅਤੇ ਇੰਮੀਗਰੇਸ਼ਨ ਸਲਾਹਕਾਰ ਕੇਂਦਰ ਦਾ ਕੀਤਾ ਉਦਘਾਟਨ

ਕੋਟਕਪੂਰਾ 17 ਫਰਵਰੀ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸ.ਗੁਰਪ੍ਰੀਤ ਗੈਰੀ ਵੜਿੰਗ ਅਤੇ ਸ.ਬਿਕਰਮਜੀਤ ਚਹਿਲ ਵੱਲੋਂ ਕੋਟਕਪੂਰਾ ਰੈਡ ਲਾਈਟ ਚੌਂਕ ਵਿਖੇ ਖੋਲੇ ਗਏ ਸ਼ਾਨਦਾਰ ਸਿੱਖਿਆ ਅਤੇ ਇਮੀਗਰੇਸ਼ਨ ਸਲਾਹਕਾਰ ਕੇਂਦਰ (ਐਲੀਗੈਂਸ ਐਜੂਕੇਸ਼ਨ ਐਂਡ ਇਮੀਗਰੇਸ਼ਨ ਕੰਨਸਲਟੈਂਟਸ ਸੈਂਟਰ) ਦਾ ਕੀਤਾ ਉਦਘਾਟਨ। ਉਨ੍ਹਾਂ ਦੱਸਿਆ ਕਿ ਇੰਮੀਗਰੇਸ਼ਨ ਸੈਂਟਰ ਦਾ ਮੇਨ ਆਫਿਸ ਆਸਟਰੇਲੀਆ ਵਿਖੇ ਹੈ, ਉਸੇ ਦੀ ਬਰਾਂਚ ਦਾ ਉਦਘਾਟਨ ਕੋਟਕਪੂਰਾ ਵਿਖੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਸੈਂਟਰ ਸਰਕਾਰੀ ਨਿਯਮਾਂ ਅਨੁਸਾਰ ਸਮੇਤ ਲਾਇਸੰਸ ਖੋਲਿਆ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਬਿਲਕੁਲ ਸਹੀ ਹੈ ਕਿ ਹਰੇਕ ਭਾਸ਼ਾ ਸਿੱਖਣੀ ਜਰੂਰੀ ਹੈ, ਪ੍ਰੰਤੂ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਨੂੰ ਭੁੱਲਣਾ ਨਹੀਂ ਚਾਹੀਦਾ। ਆਪਣੀ ਮਾਤ ਭਾਸ਼ਾ ਨਾਲ ਰਿਸ਼ਤਾ ਹਮੇਸ਼ਾ ਰੱਖਣਾ ਚਾਹੀਦਾ ਹੈ। ਉਨ੍ਹਾਂ ਸ.ਗੁਰਪ੍ਰੀਤ ਗੈਰੀ ਵੜਿੰਗ ਅਤੇ ਸ.ਬਿਕਰਮਜੀਤ ਚਹਿਲ ਨੂੰ ਵਧਾਈ ਦਿੱਤੀ। ਇਸ ਮੌਕੇ ਸਪੀਕਰ ਸੰਧਵਾ ਨੇ ਵਿਦੇਸ਼ ਭੇਜਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਇਹ ਵੀ ਅਪੀਲ ਕੀਤੀ ਕਿ ਬਾਰਵੀਂ ਪਾਸ ਕਰਨ ਤੋਂ ਬਾਅਦ ਆਪਣੇ ਬੱਚਿਆਂ ਨੂੰ ਵਿਦੇਸ਼ ਨਾ ਭੇਜਿਆ ਜਾਵੇ, ਪ੍ਰੋਫੈਸ਼ਨਲ ਕੋਰਸ ਕਰਵਾ ਕੇ ਹੀ ਬੱਚਿਆਂ ਨੂੰ ਬਾਹਰ ਭੇਜਿਆ ਜਾਵੇ।