ਸਪੀਕਰ ਸੰਧਵਾ ਨੇ ਕੋਟਕਪੂਰਾ ਵਿਖੇ ਬਲਜੀਤ ਮੈਟਰਨਿਟੀ ਐਂਡ ਨਰਸਿੰਗ ਹੋਮ ਦਾ ਕੀਤਾ ਉਦਘਾਟਨ

ਕੋਟਕਪੂਰਾ, 14 ਜਨਵਰੀ : ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਅੱਜ ਕੋਟਕਪੂਰਾ ਵਿਖੇ ਬਲਜੀਤ ਮੈਟਰਨਿਟੀ ਐਂਡ ਨਰਸਿੰਗ ਹੋਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਸਮੂਹ ਇਲਾਕਾ ਨਵਾਸੀਆਂ ਨੂੰ ਮਾਘੀ ਦੇ ਪਵਿੱਤਰ ਦਿਹਾੜੇ ਤੇ ਸ਼ੁਭਕਾਮਨਾਵਾਂ ਦਿੱਤੀਆਂ। ਨਰਸਿੰਗ ਹੋਮ ਦਾ ਉਦਘਾਟਨ ਕਰਦੇ ਸਮੇਂ ਉਨ੍ਹਾਂ ਨੇ ਡਾ. ਜਸਬੀਰ ਸਿੰਘ ਅਤੇ ਡਾ.ਬਲਜੀਤ ਕੌਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਡਾ.ਬਲਜੀਤ ਕੌਰ ਪਹਿਲਾਂ ਤੋਂ ਹੀ ਸਿਵਲ ਹਸਪਤਾਲ ਜੈਤੋ ਵਿਖੇ 9 ਸਾਲ ਅਤੇ ਸਿਵਲ ਹਸਪਤਾਲ ਕੋਟਕਪੂਰਾ ਵਿਖੇ 5 ਸਾਲ ਬਤੌਰ ਇਕ ਵਧੀਆ ਡਾਕਟਰ ਵਜੋਂ ਸੇਵਾ ਨਿਭਾ ਚੁੱਕੇ ਹਨ, ਪਰ ਅੱਜ ਜੋ ਡਾਕਟਰ ਬਲਜੀਤ ਕੌਰ ਨੇ ਨਵਾਂ ਉਪਰਾਲਾ ਕੀਤਾ ਹੈ, ਕੋਟਕਪੂਰਾ ਵਿਖੇ  ਮੈਟਰਨਿਟੀ ਐਂਡ ਨਰਸਿੰਗ ਹੋਮ ਖੋਲਣ ਦਾ,  ਉਹ ਸਹੀ ਰੂਪ ਵਿਚ ਇਕ ਬਹੁਤ ਹੀ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹ ਕਿ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਡਾਕਟਰ ਬਲਜੀਤ ਕੌਰ ਵੱਲੋਂ ਖੋਲੇ ਗਏ ਨਰਸਿੰਗ ਹੋਮ ਤੇ ਕਿਰਪਾ ਬਣੀ ਰਹੇ, ਅਤੇ ਕੋਟਕਪੂਰਾ ਨਿਵਾਸੀਆਂ ਨੂੰ ਇਸ ਨਰਸਿੰਗ ਹੋਮ ਦੀ ਮਦਦ ਨਾਲ ਇਕ ਵਧੀਆ ਮਿਆਰੀ ਸਹੂਲਤ ਪ੍ਰਦਾਨ ਕਰਨ। ਉਨ੍ਹਾਂ ਕਿਹਾ ਕਿ ਡਾਕਟਰ ਅਤੇ ਰੱਬ ਵਿਚ ਕੋਈ ਜਿਆਦਾ ਫਰਕ ਨਹੀਂ ਹੁੰਦਾ, ਇਕ ਮਰੀਜ ਦੇ ਲਈ ਡਾਕਟਰ ਵੀ ਦੂਜਾ ਰੱਬ ਹੀ ਹੁੰਦਾ ਹੈ।