ਸਪੀਕਰ ਸੰਧਵਾਂ ਨੇ ਕੋਟਕਪੂਰਾ ਵਿਖੇ ਸੋਲਰ ਸਿਸਟਮ ਲਗਾਉਣ ਲਈ 5 ਲੱਖ ਦਾ ਚੈਕ ਭੇਂਟ ਕੀਤਾ

ਕੋਟਕਪੂਰਾ, 24 ਸਤੰਬਰ : ਸਪਕੀਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਰਾਮਬਾਗ ਕਮੇਟੀ ਕੋਟਕਪੂਰਾ ਨੂੰ ਰਾਮਬਾਗ ਦੇ ਰੱਖ-ਰਖਾਵ ਲਈ ਹਰ ਸੰਭਵ ਸਹਾਇਤਾ ਦੇਣ ਦਾ ਵਚਨ ਦਿੱਤਾ। ਸਪੀਕਰ ਸੰਧਵਾਂ ਨੇ ਕਿਹਾ ਕਿ ਰਾਮਬਾਗ ਕਮੇਟੀ ਕੋਟਕਪੂਰਾ ਵੱਲੋਂ ਰਾਮ ਬਾਗ ਦੀ ਬਿਹਤਰੀ ਲਈ ਕੁਝ ਮੰਗਾਂ ਓਹਨਾਂ ਸਾਹਮਣੇ ਰੱਖੀਆ ਹਨ, ਜਿੰਨਾਂ ਨੂੰ ਹਰ ਹਾਲਤ ਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਰਾਮਬਾਗ ਕਮੇਟੀ ਦੀ ਮੰਗ ਅਨੁਸਾਰ ਸੋਲਰ ਸਿਸਟਮ ਲਗਾਉਣ ਲਈ ਕਮੇਟੀ ਪ੍ਰਬੰਧਕਾਂ ਨੂੰ ਆਪਣੇ ਅਖਤਿਆਰੀ ਕੋਟੇ ਵਿਚੋਂ 5 ਲੱਖ ਰੁਪਏ ਦਾ ਚੈਕ ਵੀ ਭੇਂਟ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ਲਈ ਵਰਤਣ ਹਿੱਤ ਵਚਨਬੱਧ ਹਾਂ। ਸਪੀਕਰ ਸੰਧਵਾਂ ਨੇ ਚੈਕ ਭੇਂਟ ਕਰਦੇ ਹੋਏ ਕਿਹਾ ਕਿ ਜੇਕਰ ਰਾਮਬਾਗ ਕਮੇਟੀ ਨੂੰ ਸੋਲਰ ਸਿਸਟਮ ਦੇ ਲਈ ਜਾਂ ਹੋਰ ਕਿਸੇ ਕੰਮ ਲਈ ਕਿਸੇ ਵੀ ਤਰ੍ਹਾਂ ਦੀ ਲੋੜ ਹੋਈ ਤਾਂ ਬਣਦੀ ਸਹਾਇਤਾ ਦਿੱਤੀ ਜਾਵੇਗੀ।