ਸਪੀਕਰ ਸੰਧਵਾਂ ਨੇ ਕੋਟਕਪੂਰਾ ਵਿਖੇ ਸ਼ਿਆਮ ਬੇਕਰਜ਼  ਦਾ ਕੀਤਾ ਉਦਘਾਟਨ 

  • ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਆਲਿਟੀ ਵਾਲੇ ਸਮਾਨ ਦੀ ਕੀਤੀ ਜਾਵੇ ਵਰਤੋਂ- ਸੰਧਵਾਂ 

ਕੋਟਕਪੂਰਾ, 24 ਦਸੰਬਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਨੇੜੇ ਦਸ਼ਮੇਸ਼ ਪਬਲਿਕ ਸਕੂਲ ਪ੍ਰਤਾਪ ਨਗਰ, ਕੋਟਕਪੂਰਾ ਵਿਖੇ ਸ਼ਿਆਮ ਬੇਕਰਜ ਦੁਕਾਨ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਵਿਚ ਇਕ ਐਸਾ ਮਾਹੌਲ ਪੈਦਾ ਹੋ ਗਿਆ ਹੈ ਜਿਸ ਨਾਲ ਹਰੇਕ ਨੌਜਵਾਨ ਦੇ ਵਿਚ ਇਕ ਉਤਸ਼ਾਹ ਆ ਰਿਹਾ ਹੈ ਕਿ ਉਹ ਆਪਣਾ ਖੁਦ ਦਾ ਕੰਮ ਸ਼ੁਰੂ ਕਰੇ। ਉਹਨਾਂ ਕਿਹਾ ਕਿ ਬੇਕਰੀ ਦਾ ਲਾਹੇਵੰਦ ਖਿੱਤਾ ਨੌਜਵਾਨਾਂ ਵਿੱਚ ਉਦਮਸ਼ੀਲਤਾ ਨੂੰ ਵੀ ਉਤਸ਼ਾਹਿਤ ਕਰੇਗਾ। ਉਨਾਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਨ ਨੂੰ ਬਣਾਉਣ ਲਈ ਵਧੀਆ ਕੁਆਲਿਟੀ ਵਾਲੇ ਸਮਾਨ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਵਧੀਆ ਕੁਆਲਿਟੀ ਦੀਆਂ ਚੀਜ਼ਾਂ ਮੁਹਈਆ ਕਰਵਾਈਆਂ ਜਾ ਸਕਣ। ਇਸ ਉਪਰੰਤ ਕੋਟਕਪੂਰਾ ਵਿਖੇ ਇੱਕ ਦੁਕਾਨ ਵਿੱਚ ਹੋਈ ਲੁੱਟ ਖਸੁੱਟ ਦਾ ਮਾਮਲਾ ਵੀ ਉਨਾਂ ਦੇ ਧਿਆਨ ਵਿੱਚ ਆਇਆ ਅਤੇ ਉਹਨਾਂ ਐਸ.ਐਸ.ਪੀ ਫਰੀਦਕੋਟ ਨੂੰ ਹਦਾਇਤ ਕੀਤੀ ਕਿ ਅਜਿਹੀਆਂ ਵਾਰਦਾਤਾਂ ਕਰਨ ਵਾਲਿਆਂ ਤੇ ਨਕੇਲ ਕੱਸੀ ਜਾਵੇ। ਇਸ ਮੌਕੇ  ਰਾਹੁਲ ਗੌਤਮ,ਅਮਰਜੀਤ ਸਿੰਘ,ਦੀਪਕ ਕੁਮਾਰ ਹਾਜ਼ਰ ਸਨ।