ਕੌਮੀ ਸੇਵਾ ਯੋਜਨਾ ਅਧੀਨ ਸੱਤ ਰੋਜ਼ਾ ਕੈਂਪ ਦੇ ਛੇਵੇਂ ਦਿਨ ਦੀ ਸ਼ੁਰੂਆਤ ਦੰਦਾਂ ਦੇ ਚੈਕਅੱਪ ਕੈਂਪ ਨਾਲ ਕੀਤੀ

ਬਰਨਾਲਾ, 21 ਦਸੰਬਰ : ਕੌਮੀ ਸੇਵਾ ਯੋਜਨਾ ਅਧੀਨ ਸ.ਸ.ਸ.ਸ. ਲੜਕੀਆਂ ਬਰਨਾਲਾ ਵਿਖੇ ਸੱਤ ਰੋਜ਼ਾ ਕੈਂਪ ਦੇ ਛੇਵੇਂ ਦਿਨ ਦੀ ਸ਼ੁਰੂਆਤ ਦੰਦਾਂ ਦੇ ਚੈਕਅੱਪ ਕੈਂਪ ਨਾਲ ਕੀਤੀ। ਸ਼ਹਿਰ ਦੇ ਜਾਣੇ - ਮਾਣੇ ਡਾ.ਜਿੰਮੀ ਕਾਂਸਲ ਨੇ ਬੱਚਿਆਂ ਨੂੰ ਦੰਦਾਂ ਦੀ ਦੇਖਭਾਲ ਕਰਨ, ਦੰਦਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ, ਰਾਤ ਦੇ ਖਾਣੇ ਤੋਂ ਬਾਅਦ ਰੋਜ਼ਾਨਾ ਦੰਦਾਂ ਨੂੰ ਸਾਫ ਕਰਨ ਬਾਰੇ ਜਾਗਰੂਕ ਕੀਤਾ । ਡਾਕਟਰ ਦੁਆਰਾ ਬੱਚਿਆਂ ਦੇ ਦੰਦਾਂ ਦਾ ਮੁਆਇਨਾ ਵੀ ਕੀਤਾ ਗਿਆ ਅਤੇ ਜਰੂਰਤ ਅਨੁਸਾਰ ਪਰਹੇਜ ਰੱਖਣ ਦੀ ਸਲਾਹ ਦਿੱਤੀ। ਚੈਕਅੱਪ ਤੋਂ ਬਾਅਦ ਵਲੰਟੀਅਰਾਂ ਦੁਆਰਾ ਸਕੂਲ ਦੇ ਇੱਕ ਹਿੱਸੇ ਵਿੱਚ ਸਫਾਈ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸ਼ਮਸ਼ੇਰ ਸਿੰਘ ਜੀ ਨੇ ਲੜਕੀਆਂ ਨੂੰ ਆਪਣੀ ਯੋਗਤਾ ਦੀ ਸਹੀ ਪਹਿਚਾਣ ਕਰ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਸ਼੍ਰੀ ਨੀਰਜ ਸਿੰਗਲਾ ਜੀ ਨੇ ਵੀ ਬੱਚਿਆਂ ਨੂੰ ਨਾਰੀ ਸ਼ਕਤੀ ਦੀ ਸਹੀ ਪਹਿਚਾਣ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਵਿਨਸੀ ਜਿੰਦਲ ਨੇ ਵਲੰਟੀਅਰਾਂ ਨੂੰ ਕੈਂਪ ਦੀ ਸਾਰਥਕਤਾ ਨੂੰ ਆਪਣੀ ਜ਼ਿੰਦਗੀ ਵਿੱਚ ਚੰਗਾ ਪਰਿਵਰਤਨ ਲਿਆਓਣ ਲਈ ਪ੍ਰੇਰਿਤ ਕਰਨਾ। ਪ੍ਰੋਗਰਾਮ ਅਫ਼ਸਰ ਪੰਕਜ ਗੋਇਲ ਦੁਆਰਾ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਨੀਤੂ ਸਿੰਗਲਾ, ਮਾਧਵੀ ਤ੍ਰਿਪਾਠੀ, ਜਸਪ੍ਰੀਤ ਕੌਰ, ਰੇਖਾ , ਪਲਵਿਕਾ ਅਤੇ ਹੋਰ ਸਟਾਫ਼ ਮੈਂਬਰ ਹਾਜਰ ਸਨ।