ਏਅਰਪੋਰਟ ਰੋਡ ਮੋਹਾਲੀ ਤੇ ਅੰਮ੍ਰਿਤਪਾਲ ਦੇ ਹੱਕ 'ਚ ਲੱਗਿਆ ਧਰਨਾ, ਪੁਲਿਸ ਨੇ ਚੁੱਕਵਾਇਆ

ਮੋਹਾਲੀ, 21 ਮਾਰਚ : ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਪੁਲਿਸ ਦੇ ਵਲੋਂ 18 ਮਾਰਚ ਤੋਂ ਲਗਾਤਾਰ ਛਾਪੇਮਾਰੀ ਜਾਰੀ ਹੈ। ਪਰ ਹਾਲੇ ਤੱਕ ਅੰਮ੍ਰਿਤਪਾਲ ਫੜਿਆ ਨਹੀਂ ਗਿਆ। ਅੰਮ੍ਰਿਤਪਾਲ ਦੇ ਹੱਕ ਵਿਚ ਜਿਹੜਾ ਧਰਨਾ ਮੋਹਾਲੀ ਦੇ  ਏਅਰਪੋਰਟ ਰੋਡ ਤੇ ਸੋਹਾਣਾ ਗੁਰਦੁਆਰਾ ਸਾਹਿਬ ਦੇ ਅੱਗੇ ਅੰਮ੍ਰਿਤਪਾਲ ਦੇ ਸਮਰਕਥਾਂ ਨੇ ਲਾਇਆ ਸੀ, ਉਸ ਧਰਨੇ ਨੂੰ ਪੁਲਿਸ ਨੇ ਚੁੱਕਵਾ ਦਿੱਤਾ ਹੈ। ਦੱਸਣਾ ਬਣਦਾ ਹੈ ਕਿ, ਮੋਹਾਲੀ ਦੇ ਸਭ ਤੋਂ ਵੱਡੇ ਰੋਡ ਤੇ ਲਾਏ ਗਏ ਇਸ ਧਰਨੇ ਦੇ ਕਾਰਨ ਆਮ ਲੋਕਾਂ ਨੂੰ ਕਾਫੀ ਜਿਆਦਾ ਸਮੱਸਿਆਵਾਂ ਦਾ ਸਾਹਮਣਾ ਪੈ ਰਿਹਾ ਸੀ।