ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਗਾਇਕ ਗੁਰਦਾਸ ਮਾਨ

ਮਾਨਸਾ, 5 ਮਾਰਚ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਗਾਇਕ ਗੁਰਦਾਸ ਮਾਨ ਪਹੁੰਚੇ, ਜਿੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਾਲ ਲੰਬੀ ਗੱਲਬਾਤ ਕੀਤੀ, ਉੱਥੇ ਹੀ ਪਰਿਵਾਰ ਨਾਲ ਵੀ ਸਮਾਂ ਬਿਤਾਇਆ।ਪਿੰਡ ਮੂਸੇਵਾਲਾ ਦੀ ਹਵੇਲੀ 'ਚ ਪਹੁੰਚੇ ਗੁਰਦਾਸ ਮਾਨ ਸਿੱਧੂ ਮੂਸੇਵਾਲਾ ਦੀ ਤਸਵੀਰ ਦੇਖ ਕੇ ਭਾਵੁਕ ਹੋ ਗਏ। ਪਹਿਲਾਂ ਉਸ ਨੇ ਤਸਵੀਰ ਅੱਗੇ ਮੱਥਾ ਟੇਕਿਆ। ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਾਲ ਪੁੱਤਰ ਦੇ ਵਿਛੋੜੇ ਦਾ ਦੁੱਖ ਸਾਂਝਾ ਕੀਤਾ। ਇਸ ਦੌਰਾਨ ਗੁਰਦਾਸ ਮਾਨ ਨੇ ਪਰਿਵਾਰ ਨਾਲ ਹਵੇਲੀ ਦੀ ਰਸੋਈ 'ਚ ਜ਼ਮੀਨ 'ਤੇ ਬੈਠ ਕੇ ਖਾਣਾ ਖਾਧਾ।