ਐਸ.ਆਈ. ਸ਼ਰਨਜੀਤ ਸਿੰਘ ਬਣੇ ਇੰਸਪੈਕਟਰ

ਮੁੱਲਾਂਪੁਰ ਦਾਖਾ 30 ਮਈ (ਸਤਵਿੰਦਰ ਸਿੰਘ ਗਿੱਲ) : ਥਾਣਾ ਦਾਖਾ ਵਿਖੇ ਤੈਨਾਤ ਸਬ- ਇੰਸਪੈਕਟਰ ਸ਼ਰਨਜੀਤ ਸਿੰਘ ਨੂੰ ਮਹਿਕਮੇ ਵੱਲੋਂ ਤਰੱਕੀ ਦੇ ਕੇ ਇੰਸਪੈਕਟਰ ਬਣਾ ਦਿੱਤਾ ਗਿਆ । ਹੈ। ਸੰਨ 1989 ਵਿੱਚ ਬਤੌਰ ਕਾਂਸਟੇਬਲ ਭਰਤੀ ਹੋਏ ਸਨ ਅਤੇ ਮਹਿਕਮੇ ਅੰਦਰ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾ ਨਿਭਾਉਂਦਿਆਂ ਉਹਨਾਂ ਨੂੰ ਸੰਨ 2010 ਵਿੱਚ ਏ. ਐਸ. ਆਈ. ਰੈਂਕ ਨਾਲ ਨਿਵਾਜਿਆਗਿਆ। ਲੰਮਾ ਸਮਾਂ ਇਸ ਰੈਂਕ ’ਤੇ ਮਿਸਾਲੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਏ.ਐਸ. ਆਈ. ਸ਼ਰਨਜੀਤ ਸਿੰਘ 2020 ਵਿੱਚ ਐਸ.ਆਈ.ਬਣੇ ਅਤੇ ਮਹਿਕਮੇ ਨੇ ਹੁਣ ਸਾਲ 2023 ਵਿੱਚ ਬਤੌਰ ਬਤੌਰ ਤਰੱਕੀ ਦਿੰਦਿਆਂ ਇੰਸਪੈਕਟਰ ਬਣਾ ਦਿੱਤਾ ਹੈ।  ਜਿੰਨਾ ਨੂੰ ਇਸ ਖੁਸ਼ੀ ਵਿੱਚ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ, ਭੈਣ ਕਰਮਜੀਤ ਕੌਰ ਰਾਜਵਾਨ ਅਤੇ ਜੀਜਾ ਕਰਮਜੀਤ ਸਿੰਘ ਰਾਜਵਾਨ ਐਬਸਫੋਰਡ ਕੈਨੇਡਾ ਨੇ ਤਰੱਕੀ ਦੇ ਸਟਾਰ ਲੱਗਣ ਤੇ ਵਧਾਈਆਂ ਦਿੱਤੀਆਂ। ਸ਼ਰਨਜੀਤ ਸਿੰਘ ਦੇ ਇੰਸਪੈਕਟਰ ਬਣਨ ’ਤੇ ਜਿੱਥੇ ਪਿੰਡ ਮੁੱਲਾਂਪੁਰ ਵਾਸੀ ਮਾਣ ਮਹਿਸੂਸ ਕਰ ਰਹੇ ਹਨ, ਉੱਥੇ ਸਰਪੰਚ ਬੀਬੀ ਕਮਲਜੀਤ ਕੌਰ, ਸਾਬਕਾ ਸਰਪੰਚ ਸਿਕੰਦਰ ਸਿੰਘ ਧਨੋਆ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਸਾਬਕਾ ਇੰਸਪੈਕਟਰ ਮਨਜੀਤ ਸਿੰਘ, ਮੇਜਰ ਸਿੰਘ ਮੁੱਲਾਂਪੁਰ, ਬਲਵੀਰ ਸਿੰਘ ਗਿੱਲ, ਕਰਮਜੀਤ ਸਿੰਘ ਗਿੱਲ, ਹਰਦੇਵ ਸਿੰਘ ਪੰਮਾ, ਸੁਪਰਡੈਂਟ ਮਨਜੀਤ ਸਿੰਘ, ਸਾਬਕਾ ਸੁਪਰਡੈਂਟ ਮਿਸ਼ਰਾ ਸਿੰਘ, ਕੁਲਵੰਤ ਸਿੰਘ ਭੱਪਾ, ਡਾਇਰੈਕਟਰ ਕਰਨੈਲ ਸਿੰਘ ਗਿੱਲ ਅਤੇ ਸਮੁੱਚੀ ਗ੍ਰਾਮ ਪੰਚਾਇਤ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ।