ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਇਆ 

ਮੁੱਲਾਂਪੁਰ ਦਾਖਾ 29 ਸਤੰਬਰ (ਸਤਵਿੰਦਰ ਸਿੰਘ ਗਿੱਲ ) : ਗੁਰਸ਼ਰਨ ਕਲਾ ਭਵਨ ਵਿਖੇ ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵੱਲੋਂ ਇਸ ਵਾਰ ਮਹੀਨੇ ਦੇ ਅਖੀਰ ਵਾਲਾ ਸਮਾਗਮ 28 ਸਤੰਬਰ ਨੂੰ ਕਰਵਾਇਆ ਗਿਆ।ਇਹ ਸਮਾਗਮ ਸ਼ਹੀਦ ਏ ਆਜ਼ਮ ਭਗਤ ਸਿੰਘ ਜੀ ਦੇ 116 ਵੇਂ ਜਨਮ ਦਿਨ ਨੂੰ ਸਮੱਰਪਿਤ ਸੀ।ਸਮਾਗਮ ਦਾ ਆਗਾਜ਼ ਸ਼ਹੀਦ ਭਗਤ ਸਿੰਘ ਜੀ ਵਾਰੇ ਸੋਹੀਆਂ ਸਕੂਲ ਦੀ ਵਿਦਿਆਰਥਣਾਂ ਪ੍ਰਭਜੋਤ ਕੌਰ,ਅਤੇ ਆਸ਼ਾ ਰਾਣੀ ਨੇ ਦੋ ਕਵਿਤਾਵਾਂ ਨਾਲ ਕੀਤੀ।ਇਸ ਤੋਂ ਬਾਆਦ ਸਮਾਗਮ ਦੀ ਉਦਘਾਟਨ ਦੀ ਰਸਮ ਅਦਾ ਕੀਤੀ ਗਈ।ਇਸ ਰਸਮ ਨੂੰ ਅਦਾ ਕਰਨ ਲਈ ਪ੍ਰੋ਼ਫੈਸਰ ਜਗਮੋਹਣ ਸਿੰਘ(ਭਾਣਜਾ ਸ਼ਹੀਦ ਭਗਤ ਸਿੰਘ) ਜੀ,ਡਾ਼ ਅਮਰਪ੍ਰੀਤ ਦਿਉਲ,ਡਾ਼ ਰੂਹੀ ਦਿਉਲ,ਅੰਜੂ ਚੌਧਰੀ,ਪ੍ਰਿੰਸੀਪਲ ਡਾ ਅਵਤਾਰ ਸਿੰਘ,ਅਮਰੀਕ ਤਲਵੰਡੀ, ਮਾਸਟਰ ਉਜਾਗਰ ਸਿੰਘ,ਹਰਕੇਸ਼ ਚੌਧਰੀ ,ਪ੍ਰੋ਼ ਜੈਪਾਲ ਸਿੰਘ,ਪ੍ਰੋ ਸੁਰਿੰਦਰ ਗਿੱਲ ,ਬਲਵੀਰ ਸਿੰਘ ਸਰਪੰਚ ਮੁੱਲਾਂਪੁਰ ਨੇ ਸਾਂਝੇ ਰੂਪ ਵਿੱਚ ਅਦਾ ਕੀਤੀ।ਸਟੇਜ਼ ਸੰਚਾਲਨ ਦੀ ਜਿੰਮੇਵਾਰੀ ਦੀਪਕ ਰਾਏ ਜੀ ਨੇ ਬਾਖੂਬੀ ਨਾਲ ਨਿਭਾਈ।ਇਸ ਮੌਕੇ ਤੇ ਬੋਲਦਿਆਂ ਪ੍ਰੋ ਜਗਮੋਹਣ ਸਿੰਘ ਨੇ ਕਿਹਾ ਕਿ ਜੋ ਹਲਾਤ ਅੰਗਰੇਜਾਂ ਵੇਲੇ਼ ਮੁਲਕ ਦੇ ਸਨ ਉਹੀ ਹਾਲਾਤ ਦੇਸ਼ ਦੇ ਅੱਜ ਦੇ ਹਾਕਮਾਂ ਨੇ ਬਣਾ ਦਿੱਤੇ ਹਨ।ਸ਼ਹੀਦਾਂ ਦੇ ਅਧੂਰੇ ਸੁਪਨਿਆਂ ਨੂੰ ਪੂਰੇ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ। ਇਸ ਤੋਂ ਬਾਆਦ ਨਟਰਾਜ ਰੰਗਮੰਚ ਕੋਟ ਕਪੂਰਾ ਦੀ ਟੀਮ ਵੱਲੋਂ ਰੰਗ ਹਰਜਿੰਦਰ ਦੀ ਨਿਰਦੇਸ਼ਨਾਂ ਹੇਠ ਡਾ਼ ਨਿਰਮਲ ਜੋੜਾ ਦਾ ਲਿਖਿਆ " ਸੌਦਾਗਰ" ਨਾਟਕ ਖੇਡਿਆ ਗਿਆ ।ਨਸ਼ਿਆਂ ਦੇ ਸੌਦਾਗਰਾਂ ਖਿਲਾਫ਼ ਸੰਘਰਸ਼ ਦੀ ਗੱਲ ਕਰਨ ਵਿੱਚ ਨਾਟਕ ਪੂਰੀ ਤਰ੍ਹਾਂ ਨਾਲ ਸਫ਼ਲ ਰਿਹਾ।ਦੂਜਿਆਂ ਦੇ ਪੁੱਤਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰਨ ਵਾਲੇ ਨਸ਼ਿਆਂ ਦੇ ਸੌਦਾਗਰਾਂ ਦੇ ਪੁੱਤ ਵੀ ਨਸ਼ਿਆਂ ਦੀ ਭੇਂਟ ਚੜ੍ਹ ਜਾਂਦੇ ਹੁੰਦੇ ਹਨ।ਨਾਟਕ ਟੀਮ ਦਾ ਸਨਮਾਨ ਡਾਕਟਰ ਏਜਿੰਦਰ ਸਿੰਘ,ਉਜਾਗਰ ਸਿੰਘ,ਡਾ਼ ਅਵਤਾਰ ਸਿੰਘ ਨੇ ਕੀਤਾ।ਇਸ ਮੌਕੇ ਤੇ ਸਰਪੰਚ ਬਲਵੀਰ ਸਿੰਘ ਦਾ ਵੀ ਸਨਮਾਨ ਕੀਤਾ ਗਿਆ।ਦੇਸ਼ ਸੇਵਕ ਅਖਬਾਰ ਦੇ ਪੱਤਰਕਾਰ ਸਤਨਾਮ ਵੜੈਚ ਦਾ ਵੀ ਸਨਮਾਨ ਕੀਤਾ ਗਿਆ।ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਦੇ ਪ੍ਰਧਾਨ ਸ੍ਰੀ ਹਰਕੇਸ਼ ਚੌਧਰੀ ਜੀ ਨੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਕਮਲਜੀਤ ਮੋਹੀ,ਪ੍ਰਦੀਪ ਕੌਰ,ਅਨਿਲ ਸੇਠੀਡਾ਼ ਬਲਜੀਤ ਸਿੰਘ,ਜਰਨੈਲ ਸਿੰਘ ਮੁੱਲਾਂਪੁਰ,ਇੰਦਰਜੀਤ ਸਿੰਘ ਮੁੱਲਾਂਪੁਰ,ਲੈਕ.ਪ੍ਰਗਟ ਸਿੰਘ,ਲੈਕ. ਇਕਬਾਲ ਸਿੰਘ,ਪੱਤਰਕਾਰ ਦਵਿੰਦਰ ਲੰਮੇ,ਪੱਤਰਕਾਰ ਮਲਕੀਤ ਸਿੰਘ,ਪੱਤਰਕਾਰ ਸੰਤੋਖ ਗਿੱਲ,ਧਰਮਿੰਦਰ ਸਿੰਘ ਜਾਂਗਪੁਰ ਹਾਜ਼ਰ ਸਨ।