ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਹੋ ਰਹੇ ਸੂਬੇ ਦੇ ਵਿਕਾਸ ਨੂੰ ਦੇਖ ਵਿਰੋਧੀਆਂ ਚ ਬੌਖਲਾਹਟ : ਵਿਧਾਇਕ ਗਰੇਵਾਲ

ਲੁਧਿਆਣਾ, 30 ਜਨਵਰੀ : ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀ ਵਿਰੋਧੀ ਪਾਰਟੀਆਂ ਦੇ ਆਗੂਆਂ ਤੇ ਤੰਜ ਕੱਸਦਿਆ ਕਿਹਾ ਕਿ ਵਿਰੋਧੀਆਂ ਵੱਲੋਂ ਜੋ ਮੁੱਦੇ ਅੱਜ ਚੁੱਕੇ ਜਾ ਰਹੇ ਹਨ ਅਸਲ ਵਿਚ ਇਹ ਕਮੀਆਂ ਤੇ ਨਾਕਾਮੀਆਂ ਉਨ੍ਹਾਂ ਦੀਆਂ ਸਰਕਾਰਾਂ ਸਮੇਂ ਤੋਂ ਹੀ ਸ਼ੁਰੂ ਹੋਈਆਂ ਤੇ ਕੀਤੀਆਂ ਗਈਆਂ , ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਰ ਖੇਤਰ ਵਿੱਚ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਸੂਬੇ ਨੂੰ ਤਰੱਕੀ ਦੀਆਂ ਲੀਹਾਂ ਵੱਲ ਲਿਜਾਇਆ ਜਾ ਰਿਹਾ ਹੈ। ਵਿਧਾਇਕ ਗਰੇਵਾਲ ਨੇ ਦੱਸਿਆ ਕਿ ਹਲਕਾ ਪੂਰਬੀ ਸਥਿਤ ਸੁਭਾਸ਼ ਨਗਰ ਹਸਪਤਾਲ, ਜੱਚਾ ਬੱਚਾ ਹਸਪਤਾਲ 32 ਸੈਕਟਰ ਸਬੰਧੀ  ਉਹ ਸਿਹਤ ਮੰਤਰੀ  ਨੂੰ ਬੀਤੇ ਦਿਨੀ ਪਹਿਲਾਂ ਹੀ ਮਿਲ ਕੇ ਜਾਣੂ ਕਰਵਾ ਚੁੱਕੇ ਹਨ । ਉਨ੍ਹਾਂ ਕਿਹਾ ਕਿ ਸਿਹਤ ਮੰਤਰੀ  ਵੱਲੋਂ ਉਨ੍ਹਾਂ ਨੂੰ ਪੂਰਾ ਭਰੋਸਾ ਦਿੱਤਾ ਗਿਆ ਹੈ ਕਿ ਉਹ ਜਲਦ ਹੀ ਇਨਾਂ ਹਸਪਤਾਲਾਂ ਦਾ ਦੌਰਾ ਕਰਨਗੇ ਅਤੇ ਇਸ ਵਿੱਚ ਆ ਰਹੀਆਂ ਕਮੀਆਂ ਨੂੰ ਦੂਰ ਕਰਨਗੇ ਅਤੇ ਇਹਨਾਂ ਹਸਪਤਾਲਾਂ ਲਈ ਸਟਾਫ ਤੋਂ ਇਲਾਵਾ ਬਾਕੀ ਇੰਤਜ਼ਾਮ ਵੀ ਕੀਤੇ ਜਾਣਗੇ। ਵਿਧਾਇਕ ਗਰੇਵਾਲ ਨੇ ਵਿਰੋਧੀ ਪਾਰਟੀਆਂ ਤੇ ਵਰ੍ਹਦਿਆਂ ਕਿਹਾ ਕਿ ਅਸਲ ਵਿਚ ਸੂਬੇ ਦੇ ਲੋਕਾਂ ਨੇ ਉਨਾਂ ਨੂੰ ਘਰਾਂ ਵਿੱਚ ਬਿਠਾ ਦਿੱਤਾ ਹੈ ਤੇ ਇਹ ਉਨ੍ਹਾਂ ਨੂੰ ਬਰਦਾਸ਼ਤ ਨਹੀ ਹੋ ਰਿਹਾ । ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋ ਰਹੇ ਸੂਬੇ ਦੇ ਵਿਕਾਸ ਨੂੰ ਦੇਖ ਵਿਰੋਧੀ ਪਾਰਟੀਆਂ ਦੇ ਆਗੂ ਬੌਖਲਾਹਟ ਚ ਹਨ ਇਸ ਲਈ ਆਪਣੇ ਆਪ ਨੂੰ ਸੁਰਖੀਆਂ ਚ ਬਣਾਉਣ ਲਈ ਕੁੱਝ ਨਾ ਕੁੱਝ ਹੱਥ ਕੰਡੇ ਅਪਣਾਉਂਦੇ ਰਹਿੰਦੇ ਹਨ । ਵਿਧਾਇਕ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸੂਬੇ ਦੇ ਲੋਕ ਸਮਝਦਾਰ ਹਨ ਅਤੇ ਇਨ੍ਹਾਂ  ਦੀਆਂ ਚਾਲਾਂ ਸਮਝ ਚੁੱਕੇ ਹੁਣ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ । ਮਾਨ ਸਰਕਾਰ ਚੰਗੀ ਸਿਹਤ ਸੇਵਾਵਾਂ ਦੇਣ ਲਈ ਵਚਨਵੱਧ ਹੈ।