ਸੈਕਟਰੀ ਖੇਤੀਬਾੜੀ ਨੇ ਕੀਤਾ ਸਰਕਾਰੀ ਬੀਜ਼ ਫਾਰਮ, ਪਿੰਡ ਖੱਬੇ ਡੋਗਰਾਂ ਜ਼ਿਲਾ ਤਰਨ ਤਾਰਨ ਦਾ ਦੌਰਾ

ਤਰਨ ਤਾਰਨ 23 ਅਗਸਤ 2024 : ਡਾ.ਹਰਪਾਲ ਸਿੰਘ ਪੰਨੂ,ਮੁੱਖ ਖੇਤੀਬਾੜੀ ਅਫਸਰ,ਤਰਨਤਾਰਨ ਨੇ ਦੱਸਿਆ ਕਿ  ਸਰਕਾਰੀ ਬੀਜ਼ ਫਾਰਮ, ਪਿੰਡ ਖੱਬੇ ਡੋਗਰਾਂ ਤਰਨ ਤਾਰਨ ਵਿੱਖੇ ਮਾਣਯੋਗ ਸਕੱਤਰ ਖੇਤੀਬਾੜੀ, ਪੰਜਾਬ ਸਰਕਾਰ ਸ਼੍ਰੀ ਅਜੀਤ ਬਾਲਾਜੀ ਜੋਸ਼ੀ (ਆਈ. ਏ. ਐਸ),ਵਲੋਂ ਵਿਜ਼ਟ ਅਤੇ ਸਟਾਫ ਮੀਟਿੰਗ ਕੀਤੀ ਗਈ ।ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਨੇ ਸੈਕਟਰੀ ਖੇਤੀਬਾੜੀ ਜੀ ਨੂੰ ਰਿਪੋਰਟ ਪੇਸ਼ ਕਰਦਿਆਂ ਜ਼ਿਲਾ ਤਰਨ ਤਾਰਨ ਦੇ ਕੁੱਲ ਰਕਬੇ ,ਵਾਹੀਯੋਗ ਰਕਬੇ ,ਫਸਲੀ ਚੱਕਰ ,ਸਟਾਫ ਦੀ ਘਾਟ ਸਬੰਧੀ ਮੁਸ਼ਕਿਲਾਂ, ਸਰਕਾਰੀ ਬੀਜ਼ ਫਾਰਮ ਖੱਬੇ ਡੋਗਰਾਂ,ਤਰਨ ਤਾਰਨ ਦੇ 18.5 ਏਕੜ ਵਾਹੀਯੋਗ ਰਕਬੇ, ਫਾਰਮ ਵਿੱਖੇ ਬੀਜ਼ੀਆਂ ਜਾਣ ਵਾਲੀਆਂ ਫਸਲਾਂ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਇਸ ਦੌਰਾਨ ਉਹਨਾਂ ਵਲੋਂ ਫਾਰਮ ਵਿੱਖੇ ਪੌਦੇ ਵੀ ਲਗਾਏ ਗਏ। ਉਹਨਾਂ ਸਟਾਫ ਨੂੰ ਹਦਾਇਤ ਕੀਤੀ ਕਿ ਪਰਾਲੀ ਪ੍ਰਬੰਧਨ ,ਫਸਲੀ ਵਿਭਿੰਨਤਾ ਸਬੰਧੀ ਕਿਸਾਨਾਂ ਨੂੰ ਵੱਧ ਤੋਂ ਵੱਧ  ਜਾਗਰੂਕ ਕੀਤਾ ਜਾਵੇ ਤਾਂ ਜੋ ਪੰਜਾਬ ਦਾ ਪੌਣ-ਪਾਣੀ ਅਤੇ ਕਿਸਾਨੀ ਨੂੰ ਬਚਾਇਆ ਜਾ ਸਕੇ ਇਸਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਕਿਸਾਨੀ ਹਿੱਤਾਂ ਵਾਲੀ ਹਰੇਕ ਸਕੀਮ ਨੂੰ ਕਿਸਾਨਾਂ ਤੱਕ ਪਹੁੰਚਾਇਆ ਜਾਵੇ ਜਿਸਦਾ ਵੱਧ ਤੌਂ ਵੱਧ ਕਿਸਾਨ ਲਾਭ ਲੈ ਸੱਕਣ। ਇਸ ਮੀਟਿੰਗ ਵਿੱਚ ਸ. ਹਰਪਾਲ ਸਿੰਘ ਪੰਨੂ,ਮੁੱਖ ਖੇਤੀਬਾੜੀ ਅਫਸਰ ਸ.ਤੇਜ਼ਬੀਰ ਸਿੰਘ ਭੰਗੂ ਬਲਾਕ ਖੇਤੀਬਾੜੀ ਅਫਸਰ ,ਸ ਪ੍ਰਭਸਿਮਰਨ ਸਿੰਘ,ਸ.ਹਰਮੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ,ਸ. ਗੁਰਭੇਜ਼ ਸਿੰਘ ਖੇਤੀਬਾੜੀ ਵਿਸਥਾਰ ਅਫਸਰ-ਕਮ ਫਾਰਮ ਮੈਨੇਜਰ, ਸ.ਸੁਖਬੀਰ ਸਿੰਘ ਜੂਨੀਅਰ ਤਕਨੀਸ਼ੀਅਨ, ਸ਼੍ਰੀ. ਵਿਕਰਮ ਸੂਦ ਪ੍ਰੋਜੈਕਟ ਡਾਇਰੈਕਟਰ, ਸ.ਸਰਬਜੀਤ ਸਿੰਘ,ਸ.ਇੰਦਰਪਾਲ ਸਿੰਘ ਡਿਪਟੀ ਪ੍ਰੋਜੈਕਟ ਡਾਇਰੈਕਟਰ ਹਾਜ਼ਰ ਸਨ ।