ਅਰੁਣਾ ਸ਼ਰਮਾ ਵਸ਼ਿਸਟ ਵੱਲੋਂ ਦਿੱਤਾ ਗਿਆ ਦੂਜੇ ਸਾਲ ਦਾ ਰਿਪੋਰਟ ਕਾਰਡ

  • ਟ੍ਰਾਈ ਸਿਟੀ ਦੀ ਪਹਿਲੀ ਕੌਂਸਲਰ ਜਿਨ੍ਹਾਂ ਨੇ ਦਿੱਤਾ ਵਾਰਡ ਵਿੱਚ ਕਰਵਾਏ ਕੰਮਾਂ ਦਾ ਲੇਖਾ ਜ਼ੋਖਾ

​ਮੋਹਾਲੀ 21 ਅਪ੍ਰੈਲ : ਨਗਰ ਨਿਗਮ ਮੋਹਾਲੀ ਦੇ ਵਾਰਡ ਨੰ.35 (ਸੈਕਟਰ-69/78) ਤੋਂ ਚੁਣੇ ਗਏ ਕੌਂਸਲਰ ਅਰੁਣਾ ਸ਼ਰਮਾ ਵਸ਼ਿਸ਼ਟ ਵੱਲੋਂ ਆਪਣੇ ਵਾਰਡ ਨਿਵਾਸੀਆਂ ਲਈ ਕਰਵਾਏ ਗਏ ਦੋ ਸਾਲ ਦੇ ਕੰਮ- ਕਾਜ ਦੀ ਲੇਖਾ-ਜੋਖਾ ਰਿਪੋਰਟ ਕਾਰਡ ਅੱਜ ਸ. ਕੁਲਵੰਤ ਸਿੰਘ , ਐਮ.ਐਲ.ਏ. ਮੋਹਾਲੀ ਨੇ ਜਾਰੀ ਕੀਤੀ। ਐਮ ਸੀ ਅਰੂਣਾ ਵਸ਼ਿਸ਼ਟ ਨੇ ਕਿਹਾ ਕਿ ਉਹਨਾਂ ਨੇ ਇਹ ਰਿਪੋਰਟ ਤਿਆਰ ਕਰਵਾ ਕੇ ਇਸਨੂੰ ਆਪਣੇ ਵਾਰਡ ਦੇ ਵਸਨੀਕਾਂ ਦੇ ਘਰ-ਘਰ ਭੇਜਿਆ ਜਿਸ ਵਿੱਚ ਦੋ ਸਾਲਾਂ ‘ਚ ਕਰਵਾਏ ਗਏ ਕੰਮ ਦੱਸੇ ਗਏ ਹਨ । ਉਹਨਾਂ ਦੱਸਿਆ ਕਿ ਵਾਰਡ ਦੇ ਚਹੂੰ-ਮੁਖੀ ਵਿਕਾਸ ਤੇ ਸਮਾਜਕ ਭਾਈਚਾਰਕ ਸਾਂਝ ਮਜਬੂਤ ਕਰਨ ਲਈ “ਵਾਰਡ ਐਡਵਾਈਜ਼ਰੀ ਕਮੇਟੀ” ਵੀ ਬਣਾਈ ਗਈ ਹੈ ਤੇ ਵਾਰਡ ਦੇ ਵਿਕਾਸ ਸਬੰਧੀ ਕੰਮਾਂ ਵਿੱਚ ਇਸ ਕਮੇਟੀ ਦੀ ਸਲਾਹ ਲਈ ਜਾਂਦੀ ਹੈ। ਵਾਰਡ ਰੈਜੀਡੈਂਸਟਸ ਲਈ ਟੈਲੀਫੋਨ -ਕਮ -ਰੈਜੀਡੈਂਟਸ ਡਾਇਰੈਕਟਰੀ ਛਪਾ ਕੇ ਘਰ-ਘਰ ਭੇਜੀ, ਵਾਰਡ ਵਿੱਚ ਰਹਿੰਦੇ ਲੋੜਵੰਦ ਤੇ ਪੜ੍ਹਨ ਵਾਲੇ ਬੱਚਿਆਂ ਲਈ ਸਟੇਸ਼ਨਰੀ/ਸੈਲਫ ਹੈਲਪ ਕਿਤਾਬਾਂ ਵਾਰਡ ਦੇ ਵਸਨੀਕਾਂ ਦੇ ਸਹਿਯੋਗ ਨਾਲ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਬਜ਼ੁਰਗ, ਬਿਮਾਰ ਤੇ ਜਿਨ੍ਹਾ ਪਰਿਵਾਰਾਂ ਦੇ ਮੁੱਖੀ ਰੋਜ਼ਗਾਰ ਵਪਾਰ ਲਈ ਸ਼ਹਿਰ ਤੋਂ ਬਾਹਰ ਰਹਿੰਦੇ ਹਨ, ਇਹਨਾਂ ਪਰਿਵਾਰਾਂ ਦੇ ਡਾਕੂਮੈਂਟਸ ਤਸਦੀਕ ਇਹਨਾਂ ਦੇ ਘਰ ਜਾ ਕੇ ਕੀਤੇ ਜਾਂਦੇ ਹਨ ਤਾਂ ਜੋ ਇਹਨਾਂ ਪਰਿਵਾਰਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਪੂਰੇ ਪੰਜਾਬ ਵਿੱਚ ਕਿਸੇ ਵੀ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਅਰੂਣਾ ਵਸ਼ਿਸ਼ਟ ਪਹਿਲੇ ਕੌਂਸਲਰ ਹਨ। ਅਰੂਣਾ ਸ਼ਰਮਾਂ ਵਸ਼ਿਸ਼ਟ ਅਨੁਸਾਰ ਆਮ ਆਦਸੀ ਪਾਰਟੀ ਦੀ ਸਰਕਾਰ ਆਉਂਣ ਤੋਂ ਪਹਿਲਾਂ ਮੋਹਾਲੀ ਨਗਰ ਨਿਗਮ ਵਿੱਚ ਵਿਰੋਧੀ ਧਿਰ ਵਿੱਚ ਹੋਣ ਕਾਰਨ ਨਗਰ ਨਿਗਮ ਵੱਲੋਂ ਵਿਕਾਸ ਸਬੰਧੀ ਕੰਮਾਂ ਨਾਲ ਉਹਨਾਂ ਦੇ ਵਾਰਡ ਨਾਲ ਸੱਤਾਧਾਰੀ ਪਾਰਟੀ ਵੱਲੋਂ ਰਾਜਨੀਤਿਕ ਭਾਵਨਾ ਨਾਲ ਵਿਤਕਰਾ ਕਰਦੇ ਹੋਏ ਵਿਕਾਸ ਕੰਮ ਨਾ-ਮਾਤਰ ਤੇ ਉਹ ਵੀ ਪਿੱਕ-ਐਂਡ ਚੂਜ਼ ਤੇ ਦੇਰੀ ਨਾਲ ਤੇ ਮੈਨੂੰ ਬਿਨ੍ਹਾਂ ਦੱਸੇ ਕਰਵਾਏ ਜਾਂਦੇ ਸਨ, ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਸਾਡੇ ਸਤਿਕਾਰਯੋਗ ਵਿਧਾਇਕ ਸ. ਕੁਲਵੰਤ ਸਿੰਘ ਨਗਰ ਮੋਹਾਲੀ ਦੇ ਮਾਰਗ ਦਰਸ਼ਨ ਤੇ ਸਹਿਯੋਗ ਸਕਦਾ ਸਾਡੇ ਵਾਰਡ ਦਾ ਚਹੂੰ-ਮੁਖੀ ਵਿਕਾਸ ਸ਼ੁਰੂ ਹੋ ਗਿਆ ਹੈ। ਅਸੀਂ ਆਪਣੇ ਵਾਰਡੇ ਦੇ ਵਿਕਾਸ ਤੇ ਸਮਾਜਿਕ ਕੰਮਾਂ ਦੇ ਨਾਲ ਨਾਲ ਵਾਰਡ ਦੇ ਬੱਚਿਆਂ ਨੂੰ ਸਵੈ-ਰੋਜ਼ਗਾਰ ਕਰਨ ਤੇ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਨਾਲ ਮਿਲਕੇ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕਰਵਾਉਣ ਲੱਗੇ ਹਾਂ। ਇਸ ਦੇ ਨਾਲ ਲੜਕੀਆਂ-ਔਰਤਾਂ ਲਈ “ਸੈਲਫ ਸੇਫਟੀ” ਕਿਵੇਂ ਕੀਤੀ ਜਾਵੇ, ਲਈ ਸਪੈਸ਼ਲ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਇਥੇ ਜ਼ਿਕਰਯੋਗ ਗੱਲ ਇਹ ਹੈ ਕਿ ਅਰੂਣਾ ਸ਼ਰਮਾ ਵਸ਼ਿਸ਼ਟ ਟ੍ਰਾਈ ਸਿਟੀ ਦੀ ਪਹਿਲੀ ਕੌਂਸਲਰ ਹੈ ਜਿਸ ਵੱਲੋਂ ਚੋਣ ਜਿੱਤਣ ਤੋਂ ਬਾਅਦ ਆਪਣੇ ਵਾਰਡ ਨਿਵਾਸੀਆਂ ਨੂੰ ਪਹਿਲੇ 100 ਦਿਨ ਦਾ, ਪਹਿਲੇ ਸਾਲ ਦਾ ਅਤੇ ਹੁਣ ਦੋ ਸਾਲਾਂ ਦਾ ਰਿਪੋਰਟ ਕਾਰਡ ਜਾਰੀ ਕੀਤਾ ਹੈ।