ਸਰਦੂਲਗੜ੍ਹ ਦਾ ਨੌਜਵਾਨ ਘੱਗਰ ‘ਚ ਰੁੜਿਆ ਭਾਲ ਜਾਰੀ 

ਸਰਦੂਲਗੜ੍ਹ, 30 ਜੁਲਾਈ : ਘੱਗਰ ਦਰਿਆ ਵਿੱਚ ਇੱਕ ਨੌਜਵਾਨ ਦੇ ਡਿੱਗਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸਰਦੂਲਗੜ੍ਹ ਦੇ ਵਸਨੀਕ ਜਗਦੇਵ ਸਿੰਘ ਪੁੱਤਰ ਗੁਰਦੀਪ ਸਿੰਘ ਜੋ ਲੱਕੜੀ ਦਾ ਕੰਮ ਕਰਦਾ ਸੀ ਘੱਗਰ ਵਿੱਚ ਰੁੜ੍ਹ ਜਾਣ ਦਾ ਪਤਾ ਲੱਗਾ ਤਾਂ ਇਲਾਕੇ ਦੇ ਲੋਕਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ, ਪਰ ਹਾਲੇ ਤੱਕ ਉਸਦਾ ਕੁੱਝ ਪਤਾ ਨਹੀਂ ਲੱਗ ਸਕਿਆ, ਨੌਜਵਾਨ ਦੇ ਘੱਗਰ ਵਿੱਚ ਡਿੱਗਣ ਦੇ ਕਾਰਨਾਂ ਦਾ ਕੁੱਝ ਪਤਾ ਨਹੀਂ ਲੱਗਾ,ਪਰ ਪ੍ਰਸ਼ਾਸ਼ਨ ਵੱਲੋਂ ਨੌਜਵਾਨ ਦੀ ਗੋਤਾਂਖੋਰਾਂ ਰਾਹੀਂ ਵੀ ਭਾਲ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਘੱਟਰ ਵਿੱਚ ਪਾਣੀ ਦਾ ਪੱਧਰ 18 ਫੁੱਟ ਦੇ ਕਰੀਬ ਹੈ ਅਤੇ ਪਾਣੀ ਦੀ ਗਤੀ ਵੀ ਕਾਫੀ ਤੇਜ ਹੈ, ਇਸ ਲਈ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਨੌਜਵਾਨ ਪਾਣੀ ਵਿੱਚ ਕਾਫੀ ਦੂਰ ਤੱਕ ਰੁੜ੍ਹ ਕੇ ਚਲਾ ਗਿਆ ਹੋਵੇਗਾ।