ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਇੰਸ ਮੇਲਾ ਲਗਵਾਇਆ ਗਿਆ।

ਰਾਮਪੁਰਾ ਫੂਲ (ਅਮਨਦੀਪ ਸਿੰਘ ਗਿਰ) : ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫੂਲ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਰੇਖਾ ਰਾਣੀ ਜੀ ਦੀ ਯੋਗ ਅਗਵਾਈ ਵਿੱਚ ਸਾਇੰਸ ਮਿਸਟਰੈਸ ਨੀਤੂ ਗਰਗ ਜੀ ਅਤੇ ਸ਼੍ਰੀਮਤੀ ਨਵਨੀਤ ਕੌਰ ਜੀ ਦੁਵਾਰਾ ਸਾਇੰਸ ਮੇਲਾ ਲਗਵਾਇਆ ਗਿਆ। ਇਸ ਮੇਲੇ ਵਿੱਚ ਛੇਵੀਂ ਕਲਾਸ ਤੋਂ ਲੈ ਕੇ ਦਸਵੀਂ ਜਮਾਤ ਦੀਆਂ ਵਿਦਿਆਰਥੀਆਂ ਨੇ ਬੜੇ ਹੀ ਉਤਸਾਹ ਨਾਲ ਭਾਗ ਲਿਆ। ਇਸ ਮੇਲੇ ਵਿੱਚ ਸਲੇਬਸ ਨਾਲ ਸਬੰਧਿਤ 75 ਕਿਰਿਆਵਾਂ ਬੜੇ ਹੀ ਮੰਨੋਰੰਜਕ ਤਰੀਕੇ ਅਤੇ ਆਸਾਨ ਤਰੀਕੇ ਨਾਲ ਸਮਝਾਈਆਂ ਗਈਆਂ। ਵਿਦਿਆਰਥੀਆਂ ਦੇ ਮਾਪਿਆਂ ਅਤੇ ਪਿੰਡ ਦੇ ਪੰਤਵੰਤੇ ਨਾਗਰਿਕਾਂ ਨੇ ਇਸ ਮੇਲੇ ਵਿੱਚ ਸ਼ਮੂਲੀਅਤ ਕਰਕੇ ਸਾਇੰਸ ਦੀਆਂ ਕਿਰਿਆਵਾਂ ਨੂੰ ਦੇਖਿਆ ਅਤੇ ਉਹਨਾਂ ਦਾ ਭਰਪੂਰ ਲੁਤਫ਼ ਲੈਂਦੇ ਹੋਏ ਵਿਦਿਆਰਥੀਆਂ ਦੀ ਹੌਸਲਾਂ ਅਫਜ਼ਾਈ ਕੀਤੀ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਰੇਖਾ ਰਾਣੀ ਜੀ ਨੇ ਬੋਲਦਿਆਂ ਕਿਹਾ ਕਿ ਇਹੋ ਜਿਹੋ ਮੇਲੇ ਕਰਾਉਣ ਨਾਲ ਬੱਚਿਆਂ ਦਾ ਬੌਧਿਕ ਵਿਕਾਸ ਤਾਂ ਹੁੰਦਾ ਹੀ ਹੈ ਤੇ ਨਾਲ ਹੀ ਉਹਨਾਂ ਵਿੱਚ ਹੌਸਲਾ,ਮੁਕਾਬਲੇਬਾਜ਼ੀ ਅਤੇ ਪੜਾਈ ਪ੍ਰਤੀ ਲਗਨ ਵੀ ਵੱਧਦੀ ਹੈ।