ਪੀ ਏ ਯੂ ਦੇ ਜੈਵਿਕ ਖੇਤੀ ਸਕੂਲ ਨੇ ਵਿਦਿਆਰਥੀਆਂ ਨੂੰ ਹੱਥੀਂ ਸਿਖਲਾਈ ਲਈ ਵਿਸ਼ੇਸ਼ ਉੱਦਮ  ਕੀਤੇ

ਲੁਧਿਆਣਾ 1 ਅਪ੍ਰੈਲ : ਪੀ.ਏ.ਯੂ. ਦੇ ਜੈਵਿਕ ਖੇਤੀ ਸਕੂਲ  ਨੇ ਬੀਤੇ ਦਿਨੀਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਖੇਤੀ ਉੱਦਮ ਬਾਰੇ ਹੱਥੀਂ ਸਿਖਲਾਈ ਲਈ ਵਿਸ਼ੇਸ਼ ਯਤਨ ਕੀਤੇ। ਇਨ੍ਹਾਂ ਕੋਸ਼ਿਸ਼ਾਂ ਵਿਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਰਕਾਰੀ ਨੀਤੀਆਂ ਅਤੇ ਯੋਜਨਾਵਾਂ ਬਾਰੇ ਜਾਗਰੂਕਤਾ ਦੇਣ ਲਈ ਖਾਸ ਤੌਰ ਤੇ ਕੋਸ਼ਿਸ਼ਾਂ ਕੀਤੀਆਂ ਗਈਆਂ । ਇਸ ਕਾਰਜ ਵਿਚ ਪੀਏਯੂ ਦੇ ਵੱਖ-ਵੱਖ ਵਿਭਾਗਾਂ ਦੇ 15 ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦਾ ਸੰਚਾਲਨ ਡਾ: ਨੀਰਜ ਰਾਣੀ ਅਤੇ ਡਾ: ਅਮਨਪ੍ਰੀਤ ਕੌਰ ਨੇ ਕੀਤਾ।  ਮਾਹਿਰਾਂ ਦੁਆਰਾ ਗਿਆਨ ਵਰਧਕ ਵਿਚਾਰ ਵਿਦਿਆਰਥੀਆਂ ਨੂੰ ਦੱਸੇ ਗਏ। ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ.ਸੋਹਣ ਸਿੰਘ ਵਾਲੀਆ ਨੇ ਸੰਯੁਕਤ ਖੇਤੀ ਮਾਡਲ ਅਪਣਾ ਕੇ ਸਫ਼ਲਤਾ ਲਈ ਸੁਝਾਵਾਂ ਬਾਰੇ ਚਰਚਾ ਕੀਤੀ। ਡਾ: ਰਾਜੇਂਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਹਲਦੀ ਦੀ ਕਾਸ਼ਤ ਕਰਕੇ ਅਤੇ ਇਸ ਦੇ ਮੁੱਲ ਵਿੱਚ ਵਾਧਾ ਕਰਕੇ ਸਫਲ ਕਾਰੋਬਾਰ ਦੀ ਯੋਜਨਾ ਬਣਾਉਣ ਲਈ ਪ੍ਰੇਰਿਤ ਕੀਤਾ। ਡਾ: ਨੀਰਜ ਰਾਣੀ ਨੇ ਵਿਦਿਆਰਥੀਆਂ ਨੂੰ ਵਰਮੀਟੈਕਨਾਲੋਜੀ ਸਥਾਪਿਤ ਕਰਨ ਲਈ ਪ੍ਰੇਰਿਤ ਕੀਤਾ। ਡਾ: ਅਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਜ਼ਰੂਰੀ ਤੇਲ ਬਾਰੇ ਜਾਣਕਾਰੀ ਦਿੱਤੀ। ਡਾ: ਅਮਨਦੀਪ ਸਿੰਘ ਸਿੱਧੂ ਨੇ ਜੈਵਿਕ ਖੇਤੀ ਉੱਦਮ ਬਾਰੇ ਜਾਣਕਾਰੀ ਦਿੱਤੀ । ਡਾ: ਮਨੀਸ਼ਾ ਠਾਕੁਰ ਨੇ ਸਬਜ਼ੀਆਂ ਦੀ ਪਨੀਰੀ ਦੇ ਕਾਰੋਬਾਰ ਵਾਧੇ ਬਾਰੇ ਚਰਚਾ ਕੀਤੀ। ਡਾ: ਵਜਿੰਦਰ ਕਾਲੜਾ ਨੇ ਖੇਤ ਫ਼ਸਲਾਂ ਦੀ ਕਾਸ਼ਤ ਬਾਰੇ ਚਰਚਾ ਕੀਤੀ। ਡਾ: ਅਜੈ ਚੌਧਰੀ ਨੇ ਜੈਵਿਕ ਉੱਲੂ ਨਾਸ਼ਕਾਂ ਦੀ ਸਾਰਥਕਤਾ ਬਾਰੇ ਚਰਚਾ ਕੀਤੀ।