ਪੰਜਾਬ ਸਰਕਾਰ ਦੀ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਉਪਮੰਡਲ ਫਾਜ਼ਿਲਕਾ ਵਿਖੇ ਮਾਰਚ ਮਹੀਨੇ ਦੌਰਾਨ ਲੱਗਣ ਵਾਲੇ ਕੈਂਪਾਂ ਦਾ ਸ਼ਡਿਊਲ ਜਾਰੀ

ਫਾਜ਼ਿਲਕਾ 28 ਫਰਵਰੀ : ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸਾਂ ਹੇਠ ਜ਼ਿਲ੍ਹੇ ਅੰਦਰ ਆਪਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਪਿੰਡ ਵਾਸੀਆਂ ਲਈ ਲੋਕ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਤਹਿਸੀਲ ਫਾਜ਼ਿਲਕਾ ਅਧੀਨ ਲੱਗ ਰਹੇ ਲੋਕ ਸੁਵਿਧਾ ਕੈਂਪਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਮਾਰਚ 2024 ਨੂੰ ਸਵੇਰੇ 10 ਵਜੇ ਪਿੰਡ ਰਾਮਕੋਟ ਅਤੇ ਪਿੰਡ ਖਿਪਾਂ ਵਾਲੀ ਵਿਖੇ ਕੈਂਪ ਲੱਗੇਗਾ । ਇਸੇ ਤਰਾਂ ਬਾਅਦ ਦੁਪਹਿਰ 2 ਵਜੇ ਪਿੰਡ ਆਜਮ ਵਾਲਾ ਅਤੇ ਘਲੂ ਵਿਖੇ ਵੀ ਲੋਕ ਸੁਵਿਧਾ ਕੈਂਪ ਲੱਗੇਗਾ। ਇਸੇ ਤਰ੍ਹਾਂ 4 ਮਾਰਚ 2024 ਨੂੰ ਸਵੇਰੇ 10 ਪਿੰਡ ਕਠਿਹੜਾ ਅਤੇ ਝੁਮਿਆਂ ਵਾਲੀ ਵਿਖੇ ਲੱਗਣ ਵਾਲੇ ਕੈਂਪ ਵਿੱਚ ਲੋਕ ਪਹੁੰਚ ਸਕਦੇ ਹਨ। ਇਸੇ ਦਿਨ ਦੁਪਹਿਰ 2 ਵਜੇ ਬਜੀਦਪੁਰ ਕਟਿਆਂ ਵਾਲਾ ਵਿਖੇ ਲੋਕ ਸੁਵਿਧਾ ਕੈਂਪ ਲੱਗੇਗਾ। ਇਸੇ ਤਰ੍ਹਾਂ 6 ਮਾਰਚ 2024 ਨੂੰ ਸਵੇਰੇ 10 ਵਜੇ ਬੀ.ਡੀ.ਪੀ.ਓ ਦਫਤਰ ਫਾਜ਼ਿਲਕਾ ਅਤੇ ਪੈਰਡਾਈਜ ਸਕੂਲ ਬਾਰਡਰ ਰੋਡ ਵਿਖੇ ਕੈਂਪ ਲਗੇਗਾ ਜਿਸ ਵਿਚ ਸਥਾਨਕ ਕ੍ਰਮਵਾਰ ਵਾਰਡ ਨੰਬਰ 1,2,3 ਤੇ 4 ਅਤੇ ਵਾਰਡ 9,10,11,12 ਦੇ ਸ਼ਹਿਰ ਵਾਸੀ ਕੈਂਪਾਂ ਦਾ ਲਾਭ ਲੈ ਸਕਦੇ ਹਨ। ਇਸੇ ਤਰ੍ਹਾਂ ਦੁਪਹਿਰ 2 ਵਜੇ ਧਰਮਸ਼ਾਲਾ ਬਾਦਲ ਕਲੋਨੀ ਅਤੇ ਐਮ.ਸੀ. ਕਲੋਨੀ ਦੇ ਪਾਰਕ ਵਿਖੇ ਕੈਂਪ ਲਗਾਇਆ ਜਾਵੇਗਾ ਜਿਸ ਵਿਚ ਕ੍ਰਮਵਾਰ ਵਾਰਡ ਨੰ. 5,6,7,8 ਅਤੇ ਵਾਰਡ ਨੰ. 13,14,15,16 ਦੇ ਵਸਨੀਕ ਪਹੁੰਚ ਕੇ ਸਰਕਾਰ ਦੀਆਂ ਸੇਵਾਵਾਂ ਦਾ ਲਾਹਾ ਹਾਸਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ 43 ਪ੍ਰਕਾਰ ਦੀਆਂ ਸਰਕਾਰੀ ਸੇਵਾਵਾਂ ਮੌਕੇ ਤੇ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਹਨਾਂ ਕੈਂਪਾਂ ਵਿੱਚ ਪਹੁੰਚ ਕੇ ਸਰਕਾਰ ਦੀਆਂ ਸੁਵਿਧਾਵਾਂ ਦਾ ਲਾਭ ਲਿਆ ਜਾਵੇ।