ਪ੍ਰਸਿੱਧ ਗੀਤਕਾਰ ਸਵਰਨ ਸਿਵੀਆ ਨੂੰ ਵੱਖ-ਵੱਖ ਆਗੂਆ ਨੇ ਦਿੱਤੀਆ ਸਰਧਾਂਜਲੀਆ

ਜਗਰਾਉ 9ਜਨਵਰੀ-(ਰਛਪਾਲ ਸਿੰਘ ਸ਼ੇਰਪੁਰੀ) : ਕੁਝ ਦਿਨ ਪਹਿਲਾ ਸੰਸਾਰ ਪ੍ਰਸਿੱਧ ਗੀਤਕਾਰ ਸਵਰਨ ਸਿੰਘ ਸਿਵੀਆ ਅਚਾਨਿਕ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ,ਪਿੰਡ ਉੱਪਲਾ (ਨੇੜੇ ਮਾਛੀਵਾੜਾ) ਵਿਖੇ ਗਏ ਗਏ।ਇਸ ਮੌਕੇ ਪੰਥ ਦੇ ਪ੍ਰਸਿੱਧ ਕੀਰਤਨੀ ਜੱਥੇ ਭਾਈ ਜਸਵੀਰ ਸਿੰਘ ਜਮਾਲਪੁਰੀ ਦੇ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ।ਇਸ ਸਰਧਾਜਲੀ ਸਮਾਗਮ ਵਿਚ ਪਹੁੰਚੇ ਲੋਕ ਗਾਇਕ ਮੈਬਰ ਪਾਰਲੀਮੈਟ ਮੁਹੰਮਦ ਸਦੀਕ,ਮੈਬਰ ਪਾਰਲੀਮੈਟ ਅਮਰ ਸਿੰਘ ਬੋਪਾਰਾਏ,ਲੋਕ ਗਾਇਕਾ ਸਤਵਿੰਦਰ ਬਿੱਟੀ,ਲੋਕ ਗਾਇਕ ਸਤਵਿੰਦਰ ਬੁੱਗਾ,ਬਿਕਰਮ ਸਿੰਘ ਬਾਜਵਾ,ਵਿਧਾਇਕ ਹਰਦੀਪ ਸਿੰਘ ਮੂੰਡੀਆ ਆਦਿ ਨੇ ਕਿਹਾ ਕਿ ਸਵਰਨ ਸਿੰਘ ਸਿਵੀਆ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਇੱਕ ਵੱਡਾ ਘਾਟਾ ਪਿਆ ਹੈ।ਉਥੇ ਸਾਡੇ ਅਮੀਰ ਸੱਭਿਆਚਾਰ ਨੂੰ ਵੀ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਕਿਉਕਿ ਅਜਿਹੇ ਮਿਆਰੀ ਕਲਮਾ ਵਾਲੇ ਗੀਤਕਾਰ ਸਦੀਆ ਬਾਅਦ ਹੀ ਪੈਦਾ ਹੁੰਦੇ ਹਨ।ਉਨ੍ਹਾ ਕਿਹਾ ਕਿ ਜਦੋ ਵੀ ਧਾਰਮਿਕ ਅਤੇ ਪਰਿਵਾਰਕ ਗੀਤਾ ਦੀ ਗੱਲ ਚੱਲੇਗੀ ਤਾਂ ਸਭ ਤੋ ਅੱਗੇ ਸਵਰਨ ਸਿੰਘ ਸਿਵੀਆ ਦਾ ਨਾਮ ਅਦਵ ਅਤੇ ਸਤਿਕਾਰ ਨਾਲ ਲਿਆ ਜਾਵੇਗਾ।ਇਸ ਮੌਕੇ ਸਮੂਹ ਸਿਵੀਆ ਪਰਿਵਾਰ ਵੱਲੋ ਸਵਰਨ ਸਿੰਘ ਸਿਵੀਆ ਦੀ ਵਿਛੜੀ ਰੂਹ ਦੀ ਯਾਦ ਵਿਚ ਪਿੰਡ ਦੀਆ ਵੱਖ-ਵੱਖ ਸੰਸਥਾਵਾ ਨੂੰ ਰਾਸੀ ਭੇਂਟ ਕੀਤੀ ਗਈ।ਇਸ ਮੌਕੇ ਬੀਬੀ ਪਰਮਜੀਤ ਕੌਰ ਸਿਵੀਆ,ਗੁਰਪਾਲ ਸਿੰਘ ਸਿਵੀਆ,ਗੀਤਕਾਰ ਕਰਨੈਲ ਸਿੰਘ ਸਿਵੀਆ,ਐਡਵੋਕੇਟ ਰਣਜੀਤ ਸਿੰਘ ਸਿਵੀਆ,ਅਮਨਦੀਪ ਕੌਰ ਸਿੱਧੂ,ਬਲਜੀਤ ਕੌਰ ਮੁੰਡੀ,ਸੁਖਜੀਤ ਸਿੰਘ ਸਿਵੀਆ,ਸਰਵਜੀਤ ਸਿੰਘ ਸਿਵੀਆ,ਅਵਤਾਰ ਸਿੰਘ ਸਿਵੀਆ,ਜਤਿੰਦਰ ਸਿੰਘ ਸਿਵੀਆ,ਲੋਕ ਗਾਇਕ ਯੁੱਧਵੀਰ ਮਾਣਕ,ਮਾਣਕ ਸੁਰਜੀਤ,ਮੋਨੂੰ ਮਾਣਕ,ਪੱਤਰਕਾਰ ਕੌਸ਼ਲ ਮੱਲ੍ਹਾ,ਅਸੋਕ ਖੁਮਾਣੋ,ਲੋਕ ਗਾਇਕ ਨਜੀਰ ਮੁਹੰਮਦ,ਬੀਬਾ ਮੰਜੂ ਮਾਨ,ਸਰਬਜੀਤ ਕੌਰ ਬੱਬੂ, ਸਰਬਜੀਤ ਕੌਰ ਚੰਗਿਆੜਾ,ਗੀਤਕਾਰ ਅਮਰੀਕ ਸਿੰਘ ਤਲਵੰਡੀ,ਭੁਪਿੰਦਰ ਸਿੰਘ ਸੇਖੋਂ,ਬੀਬਾ ਗੁਲਸ਼ਨ ਕੌਮਲ,ਹਰਬੰਸ ਸਹੋਤਾ,ਚਮਕ ਚਮਕੀਲਾ,ਕਿੱਕਰ ਡਾਲੇਵਾਲਾ,ਜਸਵੀਰ ਜੱਸ,ਬਲਤੇਜ ਸਰਾਂ,ਗੁਰਮੀਤ ਸਿੰਘ ਬੰੜੂਦੀ, ਗੁਰਸੇਵਕ ਸਿੰਘ ਢਿੱਲੋ,ਹਰਬੰਤ ਸਿੰਘ ਰਾਏ,ਬਲਵੀਰ ਸਿੰਘ ਬੱਬੀ,ਪ੍ਰੋ: ਗੁਰਭਜਨ ਸਿੰਘ ਗਿੱਲ,ਗੋਲਡਨ ਸਟਾਰ ਮਲਕੀਤ ਸਿੰਘ,ਗੀਤਕਾਰ ਸੇਵਾ ਸਿੰਘ ਨੌਰਥ,ਗੀਤਕਾਰ ਮੇਵਾ ਸਿੰਘ ਨੌਰਥ,ਮਿੰਟੂ ਧਾਲੀਵਾਲ,ਗਿੱਲ ਅਖਾੜੇ ਵਾਲਾ,ਲਵਪ੍ਰੀਤ ਲਾਲੀ,ਮਨਜੀਤ ਮਾਨ,ਕੌਰ ਸਿੰਘ ਗਿੱਲ,ਸਰਵਣ ਸਿੰਘ ਜੌਹਲ,ਜਰਨੈਲ ਸਿੰਘ ਘੁਮਾਣ,ਭਿੰਦਰ ਡੱਬਵਾਲੀ,ਬਲਦੇਵ ਬਰਾੜ,ਜੱਸੀ ਧਨੌਲੇ ਵਾਲਾ,ਰਸ਼ਪਾਲ ਰਸੀਲਾ-ਮੋਹਣੀ ਰਸੀਲਾ, ਜਗਤਾਰ ਰਾਈਆ ਵਾਲਾ,ਪੁਸ਼ਪਿੰਦਰ ਸੰਧੂ,ਜਿੰਮੀ ਕੌਸ਼ਿਕ,ਜੱਸੀ ਧੰਜਲ, ਬਲਵੀਰ ਮਾਨ,ਗੋਗੀ ਕਲੇਰ,ਇਲਾਕੇ ਦੀਆ ਗ੍ਰਾਮ ਪੰਚਾਇਤਾ ਅਤੇ ਨੌਜਵਾਨਾ ਕਲੱਬਾ ਦੇ ਆਗੂ ਹਾਜ਼ਰ ਸਨ।