ਸਰਦਾਰ ਕਰਨਵੀਰ ਸਿੰਘ ਢਿੱਲੋਂ ਨੂੰ ਜਿਲ੍ਹਾ ਪ੍ਰਧਾਨ ਬਣਾਏ ਜਾਣ ਤੇ ਕੀਤਾ ਸਨਮਾਨ

ਰਾੜਾ ਸਾਹਿਬ 27 ਦਸੰਬਰ (ਸਿਮਰਨ ਰਾੜਾ ਸਾਹਿਬ) : ਭਾਜਪਾ ਹਾਈ ਕਮਾਨ ਵੱਲੋਂ ਬੀਤੇ ਦਿਨੀਂ ਸਰਦਾਰ ਕਰਨਵੀਰ ਸਿੰਘ ਢਿੱਲੋਂ ਨੂੰ ਪੁਲਿਸ ਜਿਲ੍ਹਾ ਖੰਨਾ ਦਾ ਜਿਲ੍ਹਾ ਪ੍ਰਧਾਨ ਨਿਯਕੁਤ ਕਰਨ ਤੇ ਹਲਕਾ ਪਾਇਲ ਦੇ ਮੰਡਲ ਪ੍ਰਧਾਨ ਸ਼੍ਰੀ ਸੌਰਵ ਸ਼ਰਮਾ ਮਹਾਮੰਤਰੀ ਸ਼੍ਰੀ ਮੋਹਿਤ ਸੱਗੜ੍ਹ, ਐਡਵੋਕੇਟ ਰਵਿੰਦਰ ਸਿੰਘ ਮੰਡਲ ਪ੍ਰਧਾਨ ਮਲੌਦ ਸ਼੍ਰੀ ਰਾਜੇਸ਼ ਕੁਮਾਰ ਰਾਜੂ ਹਲਕਾ ਭਰਵਾਰੀ ਪਾਇਲ, ਕੈਪਟਨ ਰਾਮਪਾਲ ਸਿੰਘ ਸੀਨੀਅਰ ਭਾਜਪਾ ਲੀਡਰ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਦਫਤਰ ਪੁਹੰਚ ਕੇ ਗ਼ੁਲਦਸ਼ਤਾਂ ਤੇ ਸਰੋਪਾ ਭੇਂਟ ਕੀਤਾ ਇਸ ਮੌਕੇ ਸਰਦਾਰ ਕਰਨਵੀਰ ਸਿੰਘ ਢਿੱਲੋਂ ਨੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਮਿਹਨਤ ਤੇ ਤਨਦੇਹੀ ਨਾਲ ਨਿਭਾਣਗੇ