ਗਰੀਨ ਪੰਜਾਬ ਮਿਸ਼ਨ ਸੰਸਥਾ ਵੱਲੋਂ ਸਿੱਖ ਵਾਤਾਵਰਨ ਦਿਵਸ 'ਤੇ ਬੂਟੇ ਵੰਡੇ ਗਏ 

ਜਗਰਾਉਂ 14 ਮਾਰਚ (ਰਛਪਾਲ ਸਿੰਘ ਸ਼ੇਰਪੁਰੀ) : ਗਰੀਨ ਪੰਜਾਬ ਮਿਸ਼ਨ ਸੰਸਥਾ ਵੱਲੋਂ ਸਿੱਖ ਵਾਤਾਵਰਨ ਦਿਵਸ 'ਤੇ ਵਾਤਾਵਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਰਾਣੀ ਸਬਜ਼ੀ ਮੰਡੀ ਰੋਡ ਵਿਖੇ ਵਾਤਾਵਰਨ ਪ੍ਰੇਮੀ ਹਿੰਮਤ ਵਰਮਾ ਦੀ ਅਗਵਾਈ ਹੇਠ ਲੋਕਾਂ ਨੂੰ ਬੂਟੇ ਵੰਡੇ ਗਏ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਅਪੀਲ ਕੀਤੀ ਗਈ।  ਸੰਸਥਾ ਦੇ ਮੁੱਖ ਮੈਬਰ ਸਤਪਾਲ ਸਿੰਘ ਦੇਹੜਕਾ ਅਤੇ ਮੈਡਮ ਕੰਚਨ ਗੁਪਤਾ ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਜ਼ਰੂਰੀ ਹਨ ਅਤੇ ਹਰੇਕ ਨਾਗਰਿਕ ਨੂੰ ਆਪਣਾ ਫਰਜ਼ ਨਿਭਾਉਂਦੇ ਹੋਏ ਆਪਣੇ ਘਰ ਅਤੇ ਖੁੱਲ੍ਹੀ ਥਾਂ 'ਤੇ ਬੂਟੇ ਲਗਾਉਣੇ ਚਾਹੀਦੇ ਹਨ।  ਇਸ ਵਿਸ਼ੇਸ਼ ਦਿਨ 'ਤੇ ਸੰਸਥਾ ਵੱਲੋਂ ਡਾਇਟ ਜਗਰਾਉਂ ਦੀ ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ ਨੂੰ ਨੇਚਰ ਲਵਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।  ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਸੰਸਥਾ ਨੂੰ ਡਾਇਟ ਵਿੱਚ 4400 ਅਤੇ 1700 ਪੌਦੇ ਲਗਾਉਣ ਲਈ ਜਗ੍ਹਾ ਦਿੱਤੀ ਅਤੇ ਸੰਸਥਾ ਦੀ ਹਰ ਸੰਭਵ ਮਦਦ ਕੀਤੀ।  ਪ੍ਰਿੰਸੀਪਲ ਰਾਜਵਿੰਦਰ ਕੌਰ ਦੀ ਬਦੌਲਤ ਹੀ ਅੱਜ ਜਗਰਾਉਂ ਵਿੱਚ ਪੁਲ ਨੇੜੇ ਦੋ ਵੱਡੇ ਜੰਗਲ ਲੱਗੇ ਹੋਏ ਹਨ।  ਇਸ ਮੌਕੇ ਬ੍ਰਾਂਡ ਅੰਬੈਸਡਰ ਨਰੇਸ਼ ਵਰਮਾ ਤੋਂ ਇਲਾਵਾ ਸੰਸਥਾ ਦੇ ਮੈਂਬਰ ਕੇਵਲ ਕ੍ਰਿਸ਼ਨ ਮਲਹੋਤਰਾ,ਮਾਸਟਰ ਹਰਨਾਰਾਇਣ ਸਿੰਘ,ਡਾ ਜਸਵੰਤ ਸਿੰਘ ਢਿਲੋਂ,ਲਖਵਿੰਦਰ ਸਿੰਘ ਧੰਜਲ, ਮਾਸਟਰ ਮਨਜਿੰਦਰ ਸਿੰਘ ਚੀਮਾ,ਮਹੇਸ਼ ਸ਼ਰਮਾ,ਮੈਡਮ ਪਰੋਮਿਲਾ,ਚਰਨਜੀਤ ਸਿੰਘ ਚੰਨ   ਹਾਜ਼ਰ ਹਨ।